ਵੁਹਾਨ (ਬਿਊਰੋ): ਚੀਨ ਨੇ ਵੁਹਾਨ ਵਿਚ ਵਾਇਰਸ 'ਤੇ ਕਈ ਖੁਲਾਸੇ ਕਰਨ ਵਾਲੀ ਦੇਸ਼ ਦੀ ਨਾਗਰਿਕ ਪੱਤਰਕਾਰ ਝਾਂਗ ਝਾਨ ਨੁੰ ਝਗੜਾ ਕਰਨ ਅਤੇ ਸਮੱਸਿਆਵਾਂ ਨੂੰ ਉਕਸਾਉਣ ਦਾ ਦੋਸ਼ੀ ਪਾਇਆ ਹੈ। ਪੱਤਰਕਾਰ ਅਤੇ ਵਕੀਲ ਝਾਂਗ ਨੂੰ 4 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਝਾਂਗ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਹ ਕਈ ਮਹੀਨੇ ਤੱਕ ਇਸ ਦੇ ਖਿਲਾਫ਼ ਭੁੱਖ ਹੜਤਾਲ 'ਤੇ ਰਹੀ ਸੀ। ਝਾਂਗ ਦੇ ਵਕੀਲਾਂ ਦਾ ਕਹਿਣਾ ਹੈਕਿ ਉਹਨਾਂ ਦੀ ਕਲਾਈਂਟ ਦੀ ਸਿਹਤ ਬਹੁਤ ਖਰਾਬ ਹੈ।
ਝਾਂਗ ਉਹਨਾਂ ਸਿਟੀਜਨ ਪੱਤਰਕਾਰਾਂ ਵਿਚ ਸ਼ਾਮਲ ਹੈ ਜੋ ਵੁਹਾਨ ਵਿਚ ਕੋਰੋਨਾਵਾਇਰਸ ਦਾ ਖੁਲਾਸਾ ਕਰਨ 'ਤੇ ਸੰਕਟ ਵਿਚ ਆ ਗਏ। ਚੀਨ ਵਿਚ ਕੋਈ ਸੁਤੰਤਰ ਮੀਡੀਆ ਨਹੀਂ ਹੈ ਅਤੇ ਚੀਨੀ
ਅਧਿਕਾਰੀ ਉਹਨਾਂ ਕਾਰਕੁਨਾਂ 'ਤੇ ਕਾਰਵਾਈ ਕਰਦੇ ਹਨ ਜੋ ਕੋਰੋਨਾਵਾਇਰਸ ਨੂੰ ਲੈਕੇ ਚੀਨ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕਦੇ ਹਨ। ਝਾਂਗ ਸੋਮਵਾਰ ਨੂੰ ਆਪਣੇ ਵਕੀਲ ਦੇ ਨਾਲ ਸ਼ੰਘਾਈ ਅਦਾਲਤ ਵਿਚ ਪਹੁੰਚੀ। ਦੋਸ਼ ਦੇ ਮੁਤਾਬਕ ਝਾਂਗ ਫਰਵਰੀ ਮਹੀਨੇ ਵਿਚ ਕੋਰੋਨਾ ਦੀ ਸੁਤੰਤਰ ਰਿਪਰੋਟ ਕਰਨ ਦੇ ਲਈ ਵੁਹਾਨ ਪਹੁੰਚੀ ਸੀ। ਉਹਨਾਂ ਨੇ ਕਈ ਲਾਈਵ ਵੀਡੀਓ ਅਤੇ ਰਿਪੋਰਟ ਵੁਹਾਨ ਤੋਂ ਕੀਤੇ, ਜਿਸ ਨੂੰ ਫਰਵਰੀ ਵਿਚ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਅਕਤੂਬਰ ਦੇ ਅਖੀਰ ਤੱਕ ਆਸਟ੍ਰੇਲੀਆਈ ਲੋਕਾਂ ਦਾ ਹੋਵੇਗਾ ਟੀਕਾਕਰਨ : ਗ੍ਰੇਗ ਹੰਟ
ਇਸ ਨਾਲ ਚੀਨੀ ਅਧਿਕਾਰੀਆਂ ਦੀ ਨਜ਼ਰ ਉਹਨਾਂ 'ਤੇ ਪਈ ਅਤੇ ਉਹ ਉਹਨਾਂ ਦੀ ਸ਼ਿਕਾਰ ਬਣ ਗਈ। ਚੀਨ ਵਿਚ ਮਨੁੱਖੀ ਅਧਿਕਾਰਾਂ ਨਾਲ ਜੁੜੇ ਇਕ ਐੱਨ.ਜੀ.ਓ. ਦਾ ਕਹਿਣਾ ਹੈ ਕਿ ਝਾਂਗ ਨੇ ਆਪਣੀ ਰਿਪੋਰਟ ਵਿਚ ਸੁਤੰਤਰ ਪੱਤਰਕਾਰਾਂ ਨੂੰ ਹਿਰਾਸਤ ਵਿਚ ਲਏ ਜਾਣ ਅਤੇ ਜਵਾਬਦੇਹੀ ਚਾਹੁੰਦੇ ਪਰਿਵਾਰਾਂ ਦੀ ਪਰੇਸ਼ਾਨੀ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਝਾਂਗ ਬੀਤੀ 14 ਮਈ ਤੋਂ ਵੁਹਾਨ ਤੋਂ ਲਾਪਤਾ ਸੀ। ਇਕ ਦਿਨ ਬਾਅਦ ਇਹ ਖੁਲਾਸਾ ਹੋਇਆ ਕਿ ਝਾਂਗ ਨੂੰ ਸ਼ੰਘਾਈ ਵਿਚ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਸ਼ੰਘਾਈ ਵੁਹਾਨ ਤੋਂ 640 ਕਿਲੋਮੀਟਰ ਦੂਰ ਹੈ। ਨਵੰਬਰ ਮਹੀਨੇ ਵਿਚ ਉਹਨਾਂ ਦੇ ਖਿਲਾਫ਼ ਰਸਮੀ ਤੌਰ 'ਤੇ ਦੋਸ਼ ਲਗਾਇਆ ਗਿਆ ਸੀ। ਝਾਂਗ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਨੇ ਟੈਕਸਟ, ਵੀਡੀਓ ਅਤੇ ਮੀਡੀਆ ਪਲੇਟਫਾਰਮ ਜ਼ਰੀਏ ਝੂਠੀਆਂ ਅਫਵਾਹਾਂ ਫੈਲਾਈਆਂ।
ਟੋਰਾਂਟੋ 'ਚ ਚਾਰ ਦਿਨਾਂ 'ਚ 2 ਹਜ਼ਾਰ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ
NEXT STORY