ਬੀਜਿੰਗ-ਚੀਨ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਜਰਮਨ ਚਾਂਸਲਰ ਓਲਾਫ਼ ਸ਼ਾਲਤਸ ਨਾਲ ਗੱਲਬਾਤ 'ਚ ਯੂਕ੍ਰੇਨ ਵਿਰੁੱਧ ਹਮਲੇ ਲਈ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਸਾਰੇ ਪੱਖਾਂ ਲਈ 'ਨੁਕਸਾਨਦੇਹ' ਦੱਸਿਆ। ਚੀਨ ਨੇ ਰੂਸ ਦਾ ਸਮਰਥਨ ਕਰਦਿਆਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਸੰਘਰਸ਼ ਨੂੰ ਭੜਕਾਉਣ ਲਈ ਦੋਸ਼ੀ ਠਹਿਰਾਇਆ ਹੈ। ਚੀਨ ਸੰਯੁਕਤ ਰਾਸ਼ਟਰ 'ਚ ਇਸ ਵਿਸ਼ੇ 'ਤੇ ਵੋਿਟੰਗ ਤੋਂ ਦੂਰ ਰਿਹਾ ਕਿ ਕੀ ਮਾਸਕੋ ਨੂੰ ਉਸ ਦੀਆਂ ਕਾਰਵਾਈਆਂ ਲਈ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਨੇ ਰੂਸ 'ਚ ਦਮਨ ਵਧਾਉਣ ਦੀ ਦਿੱਤੀ ਚਿਤਾਵਨੀ
ਮੰਗਲਵਾਰ ਦੀ ਗੱਲਬਾਤ ਬਾਰੇ ਚੀਨੀ ਸਰਕਾਰੀ ਪ੍ਰਸਾਰਕ 'ਸੀ.ਸੀ.ਟੀ.ਵੀ.' ਮੁਤਾਬਕ ਸ਼ੀ ਨੇ ਸੰਘਰਸ਼ 'ਤੇ ਡੂੰਘਾ ਦੁੱਖ ਜਤਾਇਆ ਅਤੇ ਸਾਰੇ ਪੱਖਾਂ ਨੂੰ ਸ਼ਾਂਤੀ ਸਬੰਧੀ ਗੱਲਬਾਤ 'ਚ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਚੀਨ ਇਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ। ਸ਼ੀ ਨੇ ਕੋਈ ਸੰਕੇਤ ਨਹੀਂ ਦਿੱਤਾ ਕਿ ਚੀਨ ਕਿਸ ਤਰ੍ਹਾਂ ਸੰਘਰਸ਼ ਦਾ ਹੱਲ ਕਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਨੇ ਸਿਰਫ਼ ਉਹ ਵੇਰਵਾ ਦਿੱਤਾ ਜੋ ਪਾਬੰਦੀਆਂ ਦੇ ਪ੍ਰਭਾਵ ਨਾਲ ਸਬੰਧਤ ਸੀ। ਸ਼ੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਅਸੀਂ ਸੰਕਟ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕਰਨ ਲਈ ਮਿਲ ਕੇ ਕੋਸ਼ਿਸ਼ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਜ਼ੇਲੇਂਸਕੀ ਨੇ ਹੋਰ ਮਨੁੱਖੀ ਗਲਿਆਰਿਆਂ ਦੀ ਕੀਤੀ ਅਪੀਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸੰਯੁਕਤ ਰਾਸ਼ਟਰ ਨੇ ਰੂਸ 'ਚ ਦਮਨ ਵਧਾਉਣ ਦੀ ਦਿੱਤੀ ਚਿਤਾਵਨੀ
NEXT STORY