ਤਾਈਪੇ (ਏ. ਐੱਨ. ਆਈ.) - ਤਾਈਵਾਨ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਈਵਾਨ ਦੇ ਰੱਖਿਆ ਮੰਤਰਾਲਾ ਮੁਤਾਬਕ ਇਕ ਚੀਨੀ ਟੋਹੀ ਜਹਾਜ਼ ਤਾਈਵਾਨ ਦੇ ਹਵਾਈ ਰੱਖਿਆ ਖੇਤਰ ਵਿਚ ਦੱਖਣੀ ਚੀਨ ਸਾਗਰ ਵਿਚ ਸਥਿਤ ਦੀਪ ਸਮੂਹ ਵਿਚ ਦਾਖਲ ਹੋਇਆ ਜਿਸ ਨਾਲ ਇਕ ਵਾਰ ਫਿਰ ਤੋਂ ਤਣਾਅ ਵਧ ਗਿਆ।
ਇਹ ਵੀ ਪੜ੍ਹੋ -ਆਕਸਫੋਰਡ/ਐਸਟ੍ਰਾਜੇਨੇਕਾ ਟੀਕਾ ਕੋਵਿਡ-19 ਦੇ ਨਵੇਂ ਰੂਪ ਵਿਰੁੱਧ ਵੀ ਪ੍ਰਭਾਵੀ : ਅਧਿਐਨ
ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਤਾਈਵਾਨ ਫੌਜ ਨੇ ਲੜਾਕੂ ਜਹਾਜ਼ਾਂ ਨੂੰ ਚੀਨੀ ਜਹਾਜ਼ਾਂ ਦੀ ਨਿਗਰਾਨੀ ਲਈ ਰੇਡੀਓ ਚਿਤਾਵਨੀ ਜਾਰੀ ਕਰਨ ਅਤੇ ਹੋਰ ਮਾਧਿਅਮਾਂ ਰਾਹੀਂ ਖੇਤਰ ਛੱਡਣ ਲਈ ਕਿਹਾ। ਮੰਤਰਾਲਾ ਮੁਤਾਬਕ ਏਅਰ ਡਿਫੈਂਸ ਡਿਟੈਕਸ਼ਨ ਜ਼ੋਨ ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਹੈ ਜੋ ਦੇਸ਼ਾਂ ਨੂੰ ਉਨ੍ਹਾਂ ਦੇ ਹਵਾਈ ਖੇਤਰ ਵਿਚ ਘੁਸਪੈਠ ਦਾ ਪਤਾ ਲਗਾਉਣ ਵਿਚ ਮਦਦ ਕਰਦੀ ਹੈ। ਰੱਖਿਆ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਇਸ ਮਹੀਨੇ ਵਿਚ ਇਹ 5ਵੀਂ ਵਾਰ ਸੀ ਕਿ ਇਸ ਤਰ੍ਹਾਂ ਦੀ ਘਟਨਾ 1, 2, 3, 4 ਅਤੇ 5 ਫਰਵਰੀ ਨੂੰ ਹੋਈ।
ਇਹ ਵੀ ਪੜ੍ਹੋ -ਸਰਹੱਦ ਵਿਵਾਦ ਦੇ ਬਾਵਜੂਦ ਭਾਰਤ-ਨੇਪਾਲ ਨੇ ਮਿਲ ਕੇ ਕੀਤਾ ਨਵੀਂ ਸੜਕ ਦਾ ਉਦਘਾਟਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪ੍ਰਮਾਣੂ ਸਮਝੌਤੇ 'ਤੇ ਸਹਿਮਤੀ ਤੋਂ ਪਹਿਲਾਂ ਅਮਰੀਕਾ ਸਾਰੀਆਂ ਪਾਬੰਦੀਆਂ ਹਟਾਏ : ਈਰਾਨ
NEXT STORY