ਬੀਜਿੰਗ (ਭਾਸ਼ਾ): ਭਾਰਤੀ ਸੈਨਾ ਨੇ ਪੂਰਬੀ ਲੱਦਾਖ ਵਿਚ ਫੜੇ ਗਏ ਇਕ ਚੀਨੀ ਸੈਨਿਕ ਨੂੰ ਬੁੱਧਵਾਰ ਨੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੂੰ ਸੌਂਪ ਦਿੱਤਾ। ਚੀਨੀ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਫੌਜ ਨੇ ਸੋਮਵਾਰ ਨੂੰ ਪੂਰਬੀ ਲੱਦਾਖ ਦੇ ਡੇਮਚੋਕ ਸੈਕਟਰ ਵਿਚ ਭਟਕ ਕੇ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਪਾਰ ਆਏ ਚੀਨੀ ਸੈਨਿਕ ਨੂੰ ਫੜ ਲਿਆ ਸੀ। ਇਹ ਘਟਨਾ ਅਜਿਹੇ ਸਮੇਂ ਵਿਚ ਹੋਈ, ਜਦੋਂ ਮਈ ਵਿਚ ਸ਼ੁਰੂ ਹੋਏ ਸਰਹੱਦੀ ਗਤੀਰੋਧ ਦੇ ਬਾਅਦ ਤੋਂ ਹੀ ਦੋਵੇਂ ਸੈਨਾਵਾਂ ਨੇ ਖੇਤਰ ਵਿਚ ਸੈਨਿਕਾਂ ਦੀ ਭਾਰੀ ਤਾਇਨਾਤੀ ਕੀਤੀ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਜਲੰਧਰ ਦੇ ਨੌਜਵਾਨ ਦੀ ਵਾਈਸ ਆਫ ਐਡੀਲੇਡ ਮੁਕਾਬਲੇ 'ਚ ਭਾਗ ਲੈਣ ਲਈ ਹੋਈ ਚੋਣ
ਚੀਨੀ ਰੱਖਿਆ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ,''ਚੀਨ ਅਤੇ ਭਾਰਤ ਦੇ ਵਿਚ ਸਬੰਧਤ ਸਮਝੌਤੇ ਦੇ ਮੁਤਾਬਕ, ਐਤਵਾਰ ਨੂੰ ਚੀਨ-ਭਾਰਤ ਸਰਹੱਦ ਨੇੜੇ ਗੁੰਮ ਹੋਏ ਯਾਕ ਨੂੰ ਲੱਭਣ ਵਿਚ ਸਥਾਨਕ ਚਰਵਾਹਿਆਂ ਦੀ ਮਦਦ ਕਰਦਿਆਂ ਲਾਪਤਾ ਹੋਏ ਚੀਨੀ ਪੀ.ਐੱਲ.ਏ. ਸੈਨਿਕ ਨੂੰ ਭਾਰਤੀ ਫੌਜ ਨੇ ਚੀਨੀ ਸਰਹੱਦ 'ਤੇ ਤਾਇਨਾਤ ਸੈਨਿਕਾਂ ਨੂੰ 21 ਅਕਤਬੂਰ, 2020 ਦੀ ਸਵੇਰ ਸੌਂਪ ਦਿੱਤਾ।'' ਭਾਰਤੀ ਸੈਨਾ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਫੜੇ ਗਏ ਸੈਨਿਕ ਦੀ ਪਛਾਣ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਵਿਚ ਇਕ ਕਾਰਪੋਰਲ ਬਾਂਗ ਜਾਂ ਲੌਂਗ ਦੇ ਰੂਪ ਵਿਚ ਹੋਈ ਹੈ। ਰਸਮੀ ਕਾਰਵਾਈਆਂ ਪੂਰੀਆਂ ਹੋਣ ਦੇ ਬਾਅਦ ਉਸ ਨੂੰ ਚੁਸ਼ੁਲ-ਮੋਲਦੋ ਸਰਹੱਦ ਬਿੰਦੂ 'ਤੇ ਚੀਨੀ ਸੈਨਾ ਨੂੰ ਸੌਂਪ ਦਿੱਤਾ ਜਾਵੇਗਾ।''
ਪੜ੍ਹੋ ਇਹ ਅਹਿਮ ਖਬਰ- ਪੈਗੰਬਰ ਕਾਰਟੂਨ ਵਿਵਾਦ : ਫਰਾਂਸ 'ਚ ਦੋ ਮੁਸਲਿਮ ਬੀਬੀਆਂ 'ਤੇ ਚਾਕੂ ਨਾਲ ਹਮਲਾ
ਪੀ.ਐੱਲ.ਏ. ਦੇ ਵੈਸਟਰਨ ਥੀਏਟਰ ਕਮਾਂਡ ਦੇ ਬੁਲਾਰੇ, ਸੀਨੀਅਰ ਕਰਨਲ ਝਾਂਗ ਸ਼ੁਇਲੀ ਨੇ ਸੋਮਵਾਰ ਰਾਤ ਇਕ ਬਿਆਨ ਵਿਚ ਕਿਹਾ ਸੀ,''ਚੀਨ ਨੂੰ ਆਸ ਹੈ ਕਿ ਭਾਰਤ 18 ਅਕਤੂਬਰ ਦੀ ਸ਼ਾਮ ਨੂੰ ਚੀਨ-ਭਾਰਤ ਸਰਹੱਦ ਖੇਤਰਾਂ ਵਿਚ ਗੁੰਮ ਹੋਏ ਚੀਨੀ ਸੈਨਿਕ ਨੂੰ ਜਲਦੀ ਹੀ ਸੌਂਪ ਦੇਵੇਗਾ।''
ਕੈਨੇਡੀਅਨ ਵਿਅਕਤੀ ਦੀਆਂ ਇਕੱਠੀਆਂ ਲੱਗੀਆਂ ਦੋ ਲਾਟਰੀਆਂ, ਪਲਾਂ 'ਚ ਹੋ ਗਿਆ ਮਾਲੋ-ਮਾਲ
NEXT STORY