ਵੈੱਬ ਡੈਸਕ - ਸਰਦੀਆਂ ਹੋਣ ਜਾਂ ਬਦਲਦਾ ਮੌਸਮ, ਗੁੜ ਦੀ ਚਾਹ ਸਰੀਰ ਨੂੰ ਗਰਮਾਹਟ ਦੇਣ ਅਤੇ ਇਮਿਊਨਿਟੀ ਵਧਾਉਣ ਦਾ ਸਭ ਤੋਂ ਉੱਤਮ ਤਰੀਕਾ ਹੈ। ਚੀਨੀ ਦੇ ਮੁਕਾਬਲੇ ਗੁੜ ਦੀ ਚਾਹ ਨਾ ਸਿਰਫ਼ ਭਾਰ ਘਟਾਉਣ 'ਚ ਮਦਦ ਕਰਦੀ ਹੈ, ਸਗੋਂ ਇਹ ਪਾਚਨ ਨੂੰ ਵੀ ਦਰੁਸਤ ਰੱਖਦੀ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਜਿਵੇਂ ਹੀ ਉਹ ਚਾਹ 'ਚ ਗੁੜ ਪਾਉਂਦੇ ਹਨ, ਦੁੱਧ ਫਟ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਉਹ 'ਸੀਕ੍ਰੇਟ' ਤਰੀਕਾ ਦੱਸਾਂਗੇ ਜਿਸ ਨਾਲ ਤੁਹਾਡੀ ਚਾਹ ਬਿਲਕੁਲ ਪਰਫੈਕਟ ਬਣੇਗੀ।
ਗੁੜ ਦੀ ਚਾਹ ਲਈ ਸਮੱਗਰੀ :-
- ਪਾਣੀ (1 ਕੱਪ)
- ਦੁੱਧ (ਅੱਧਾ ਕੱਪ)
- ਗੁੜ (ਸੁਆਦ ਅਨੁਸਾਰ, ਕੁੱਟਿਆ ਹੋਇਆ)
- ਚਾਹ ਪੱਤੀ (1 ਚਮਚ)
- ਅਦਰਕ, ਇਲਾਇਚੀ ਅਤੇ ਸੌਂਫ (ਸੁਆਦ ਲਈ)
ਬਣਾਉਣ ਦੀ ਸਹੀ ਵਿਧੀ :-
ਪਹਿਲਾਂ ਕਾੜ੍ਹਾ ਤਿਆਰ ਕਰੋ
- ਇਕ ਪੈਨ 'ਚ ਪਾਣੀ ਗਰਮ ਕਰੋ। ਇਸ ਵਿਚ ਕੁੱਟਿਆ ਹੋਇਆ ਅਦਰਕ, ਇਲਾਇਚੀ ਅਤੇ ਸੌਂਫ ਪਾਓ। ਜਦੋਂ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ, ਤਾਂ ਇਸ 'ਚ ਚਾਹ ਪੱਤੀ ਪਾਓ ਅਤੇ 2-3 ਮਿੰਟ ਲਈ ਕੜ੍ਹਨ ਦਿਓ।
ਦੁੱਧ ਨੂੰ ਵੱਖਰੇ ਤੌਰ 'ਤੇ ਉਬਾਲੋ
- ਗੁੜ ਦੀ ਚਾਹ ਬਣਾਉਣ ਵੇਲੇ ਸਭ ਤੋਂ ਵੱਡੀ ਟਿਪ ਇਹ ਹੈ ਕਿ ਦੁੱਧ ਨੂੰ ਹਮੇਸ਼ਾ ਵੱਖਰੇ ਬਰਤਨ 'ਚ ਗਰਮ ਕਰੋ। ਕਦੇ ਵੀ ਠੰਢਾ ਦੁੱਧ ਗੁੜ ਵਾਲੇ ਪਾਣੀ 'ਚ ਨਾ ਪਾਓ।
ਗੁੜ ਕਦੋਂ ਪਾਉਣਾ ਹੈ?
ਜਦੋਂ ਚਾਹ ਦਾ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ, ਤਾਂ ਇਸ 'ਚ ਕੁੱਟਿਆ ਹੋਇਆ ਗੁੜ ਪਾਓ। ਜਦੋਂ ਗੁੜ ਪੂਰੀ ਤਰ੍ਹਾਂ ਘੁਲ ਜਾਵੇ, ਤਾਂ ਅਖੀਰ 'ਚ ਗਰਮ ਕੀਤਾ ਹੋਇਆ ਦੁੱਧ ਇਸ 'ਚ ਮਿਲਾਓ।
ਗੈਸ ਬੰਦ ਕਰੋ
- ਜਿਵੇਂ ਹੀ ਤੁਸੀਂ ਗਰਮ ਦੁੱਧ ਪਾਉਂਦੇ ਹੋ, ਚਾਹ ਨੂੰ ਇਕ ਉਬਾਲਾ ਦਿਓ ਅਤੇ ਤੁਰੰਤ ਗੈਸ ਬੰਦ ਕਰ ਦਿਓ। ਚਾਹ ਨੂੰ ਦੁੱਧ ਅਤੇ ਗੁੜ ਪਾਉਣ ਤੋਂ ਬਾਅਦ ਜ਼ਿਆਦਾ ਦੇਰ ਤੱਕ ਨਹੀਂ ਉਬਾਲਣਾ ਚਾਹੀਦਾ, ਕਿਉਂਕਿ ਇਸ ਨਾਲ ਦੁੱਧ ਫਟਣ ਦਾ ਖ਼ਤਰਾ ਰਹਿੰਦਾ ਹੈ।
ਦਹੀਂ ਦਾ ਰਾਇਤਾ ਬਣਾਉਣ ਦਾ ਕੀ ਹੈ ਸਹੀ ਤਰੀਕਾ
NEXT STORY