ਬੀਜਿੰਗ (ਏਜੰਸੀ) ਯੇਲੋ ਸਾਗਰ ਵਿੱਚ ਘੱਟੋ-ਘੱਟ 55 ਚੀਨੀ ਅਧਿਕਾਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਡੇਲੀ ਮੇਲ ਦੀ ਖ਼ਬਰ ਮੁਤਾਬਕ ਚੀਨ ਦੀ ਪਰਮਾਣੂ ਪਣਡੁੱਬੀ ਯੇਲੋ ਸਾਗਰ ਵਿੱਚ ਵਿਦੇਸ਼ੀ ਜਹਾਜ਼ਾਂ ਲਈ ਬਣਾਏ ਜਾਲ ਵਿੱਚ ਫਸ ਗਈ। ਪਰਮਾਣੂ ਪਣਡੁੱਬੀ ਯੇਲੋ ਸਾਗਰ ਵਿੱਚ ਬ੍ਰਿਟਿਸ਼ ਅਤੇ ਅਮਰੀਕੀ ਜਹਾਜ਼ਾਂ ਨੂੰ ਫਸਾਉਣ ਦੇ ਇਰਾਦੇ ਨਾਲ ਬਣਾਈ ਗਈ ਸੀ, ਪਰ ਇਹ ਆਪਣੇ ਜਾਲ ਵਿੱਚ ਹੀ ਫਸ ਗਈ।
ਮਰਨ ਵਾਲਿਆਂ ਵਿੱਚ ਕੈਪਟਨ ਸਮੇਤ 21 ਅਧਿਕਾਰੀ ਸ਼ਾਮਲ
ਇੱਕ ਗੁਪਤ ਬ੍ਰਿਟਿਸ਼ ਖੁਫੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਪਣਡੁੱਬੀ ਨੂੰ "ਚੇਨ ਅਤੇ ਐਂਕਰ" ਜਾਲ ਦਾ ਸਾਹਮਣਾ ਕਰਨਾ ਪਿਆ। ਪਣਡੁੱਬੀ ਦੀ ਆਕਸੀਜਨ ਪ੍ਰਣਾਲੀ ਵਿਚ ਖਰਾਬੀ ਕਾਰਨ ਪਣਡੁੱਬੀਆਂ ਦੀ ਮੌਤ ਹੋ ਗਈ। ਪਣਡੁੱਬੀ ਵਿੱਚ ਸਵਾਰ ਮਰੀਨਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਆਪਣੀ ਜਾਨ ਗੁਆਉਣ ਵਾਲੇ ਅਧਿਕਾਰੀਆਂ ਵਿੱਚ ਚੀਨੀ ਪੀਐਲਏ ਨੇਵੀ ਪਣਡੁੱਬੀ '093-417' ਦੇ ਕਪਤਾਨ ਅਤੇ 21 ਹੋਰ ਅਧਿਕਾਰੀ ਸ਼ਾਮਲ ਹਨ। ਹਾਲਾਂਕਿ ਚੀਨ ਨੇ ਅਧਿਕਾਰਤ ਤੌਰ 'ਤੇ ਇਸ ਘਟਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਨਾਲ ਹੀ ਚੀਨ ਨੇ ਪਣਡੁੱਬੀ ਲਈ ਕੋਈ ਵੀ ਅੰਤਰਰਾਸ਼ਟਰੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ ਹਿਜਾਬ ਨਾ ਪਾਉਣ 'ਤੇ 16 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ, ਫਿਲਹਾਲ ਕੋਮਾ 'ਚ
21 ਅਗਸਤ ਨੂੰ ਵਾਪਰਿਆ ਸੀ ਹਾਦਸਾ
ਯੂ.ਕੇ ਦੀ ਇੱਕ ਗੁਪਤ ਰਿਪੋਰਟ ਵਿੱਚ ਕਿਹਾ ਗਿਆ ਕਿ ਪਣਡੁੱਬੀ ਦੀ ਆਕਸੀਜਨ ਪ੍ਰਣਾਲੀ ਵਿੱਚ ਖਰਾਬੀ ਕਾਰਨ ਮਰੀਨਾਂ ਦੀ ਮੌਤ ਹੋ ਗਈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ "ਖੁਫੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ 21 ਅਗਸਤ ਨੂੰ ਯੇਲੋ ਸਾਗਰ ਵਿੱਚ ਇੱਕ ਮਿਸ਼ਨ ਨੂੰ ਪੂਰਾ ਕਰਦੇ ਹੋਏ ਪਣਡੁੱਬੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਘਟਨਾ ਸਵੇਰੇ 8:12 ਵਜੇ ਵਾਪਰੀ ਸੀ। ਹਾਦਸੇ ਵਿੱਚ 55 ਮਰੀਨਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ 22 ਅਧਿਕਾਰੀ, ਸੱਤ ਅਫਸਰ ਕੈਡੇਟ, ਨੌ ਜੂਨੀਅਰ ਅਫਸਰ ਅਤੇ 17 ਮਲਾਹ ਸ਼ਾਮਲ ਸਨ। ਕੈਪਟਨ ਕਰਨਲ ਜ਼ੂ ਯੋਂਗ-ਪੇਂਗ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਸਨ।"
ਆਕਸੀਜਨ ਸਿਸਟਮ ਫੇਲ ਹੋਣ ਕਾਰਨ ਫੈਲਿਆ ਜ਼ਹਿਰ
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ "ਪਣਡੁੱਬੀ ਦੇ ਸਿਸਟਮ ਵਿੱਚ ਖਰਾਬੀ ਹਾਈਪੋਕਸੀਆ ਕਾਰਨ ਹੋਈ ਸੀ। ਚੀਨੀ ਜਲ ਸੈਨਾ ਦੁਆਰਾ ਅਮਰੀਕੀ ਅਤੇ ਸਹਿਯੋਗੀ ਪਣਡੁੱਬੀਆਂ ਨੂੰ ਫਸਾਉਣ ਲਈ ਵਰਤੀ ਜਾ ਰਹੀ ਚੇਨ ਅਤੇ ਐਂਕਰ ਵਿੱਚ ਪਣਡੁੱਬੀ ਉਲਝ ਗਈ। ਇਸ ਕਾਰਨ ਇਹ ਸਿਸਟਮ ਫੇਲ ਹੋ ਗਿਆ।" ਜਿਸ ਕਾਰਨ ਜਹਾਜ ਦੀ ਮੁਰੰਮਤ ਕਰਨ ਅਤੇ ਸਤ੍ਹਾ 'ਤੇ ਆਉਣ ਵਿਚ ਛੇ ਘੰਟੇ ਲੱਗ ਗਏ। ਜਹਾਜ਼ ਵਿਚ ਮੌਜੂਦ ਆਕਸੀਜਨ ਪ੍ਰਣਾਲੀ ਦੇ ਫੇਲ ਹੋਣ ਕਾਰਨ ਇਸ ਨੇ ਚਾਲਕ ਦਲ ਲਈ ਜ਼ਹਿਰ ਦਾ ਕੰਮ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ 'ਚ ਹਿਜਾਬ ਨਾ ਪਾਉਣ 'ਤੇ 16 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ, ਫਿਲਹਾਲ ਕੋਮਾ 'ਚ
NEXT STORY