ਤਾਈਪੇ(ਬਿਊਰੋ)— ਚੀਨ ਦੇ ਹਾਯਨਾਨ ਸੂਬੇ ਵਿਚ ਇਕ ਔਰਤ ਨੇ ਆਪਣੇ ਤੋਂ 15 ਸਾਲ ਛੋਟੇ ਮੁੰਡੇ ਨਾਲ ਵਿਆਹ ਕਰਾਉਣ ਲਈ ਸਹੁਰੇ ਪਰਿਵਾਰ ਨੂੰ 5 ਲੱੱਖ ਯੁਆਨ ਭਾਵ 5 ਕਰੋੜ ਰੁਪਏ ਤੋਂ ਜ਼ਿਆਦਾ ਦਾਜ ਦੇ ਦਿੱਤਾ। ਤਾਈਵਾਨ ਦੀ ਇਕ ਨਿਊਜ਼ ਏਜੰਸੀ ਮੁਤਾਬਕ ਇਕ 38 ਸਾਲ ਦੀ ਔਰਤ ਨੇ 23 ਸਾਲ ਦੇ ਮੁੰਡੇ ਦੇ ਪਰਿਵਾਰ ਨੂੰ ਵਿਆਹ ਲਈ ਮਨਾਉਣ ਲਈ ਇਹ ਪੈਸੇ ਦਿੱਤੇ।
ਦੱਸਣਯੋਗ ਹੈ ਕਿ ਇਹ ਵਿਆਹ 10 ਜਨਵਰੀ ਨੂੰ ਚੀਨ ਦੇ ਕਾਯਨਘਾਯ ਸ਼ਹਿਰ ਵਿਚ ਹੋਇਆ। ਔਰਤ ਆਪਣੇ ਪਤੀ ਤੋਂ ਸਿਰਫ 15 ਸਾਲ ਵੱਡੀ ਹੀ ਨਹੀਂ ਹੈ ਸਗੋਂ ਉਸ ਦਾ ਇਕ 14 ਸਾਲ ਦਾ ਮੁੰਡਾ ਵੀ ਹੈ। ਇਸ ਵਿਆਹ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਔਰਤ ਕਾਫੀ ਅਮੀਰ ਹੈ। ਔਰਤ ਨੇ ਸੋਨੇ ਦਾ ਬ੍ਰੈਸਲੇਟ, ਹਾਰ ਅਤੇ ਈਅਰਰਿੰਗਸ ਪਹਿਨੇ ਹੋਏ ਹਨ। ਲਾੜਾ ਅਤੇ ਲਾੜੀ ਦੋਵੇਂ ਇਕ ਲਾਲ ਰੰਗ ਦੀ ਸਪੋਰਟਸ ਕਾਰ ਵਿਚ ਬੈਠੇ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਕ ਪਹਿਲਾਂ ਮੁੰਡੇ ਦੇ ਪਰਿਵਾਰ ਨੇ ਇਸ ਵਿਆਹ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਜਦੋਂ ਉਨ੍ਹਾਂ ਨੂੰ ਦਾਜ ਦੀ ਰਕਮ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਨ੍ਹਾਂ ਇਸ ਜੋੜੇ ਨੂੰ ਆਸ਼ੀਰਵਾਦ ਦੇਣ ਦਾ ਫੈਸਲਾ ਲਿਆ।
ਸੁਆਦ-ਸੁਆਦ 'ਚ ਖਾਧਾ ਸੀ ਬਰਗਰ ਪਰ ਵਿਚੋਂ ਨਿਕਲਿਆ ਮਰਿਆ ਚੂਹਾ
NEXT STORY