ਜਲੰਧਰ (ਜ. ਬ.)– ਡੀ. ਏ. ਵੀ. ਕਾਲਜ ਨੇੜੇ ਕਬੀਰ ਨਗਰ ਵਿਚ ਫਰਜ਼ੀ ਟਰੈਵਲ ਏਜੰਟ ਨੇ ਆਪਣੇ ਕਲਾਇੰਟ ਨੂੰ ਪਹਿਲਾਂ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 17.89 ਲੱਖ ਰੁਪਏ ਦਾ ਫਰਾਡ ਕਰ ਲਿਆ ਅਤੇ ਬਾਅਦ ਵਿਚ ਉਸਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਲੁਧਿਆਣਾ ਦੇ ਬੈਂਕ ਤੋਂ 5.84 ਲੱਖ ਦਾ ਲੋਨ ਪਾਸ ਕਰਵਾ ਕੇ ਪੈਸੇ ਕਢਵਾ ਲਏ। ਥਾਣਾ ਨੰਬਰ 1 ਦੀ ਪੁਲਸ ਨੇ ਏਜੰਟ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਰ ਵਿਚ ਜਦੋਂ ਬੈਂਕ ਵੱਲੋਂ ਡਿਫਾਲਟਰ ਹੋਣ ਦੀ ਲੈਟਰ ਆਈ ਤਾਂ ਪੀੜਤ ਪਰਿਵਾਰ ਨੂੰ ਉਦੋਂ ਜਾ ਕੇ ਪਤਾ ਲੱਗਾ, ਜਿਸ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੁਲਸ ਨੇ ਮੁਲਜ਼ਮ ਏਜੰਟ ਦਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਕੀਰਤੀ ਨਗਰ ਲਾਡੋਵਾਲੀ ਰੋਡ ਖ਼ਿਲਾਫ਼ ਕੇਸ ਦਰਜ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਧਾਰਮਿਕ ਅਸਥਾਨਾਂ ਦੀ ਯਾਤਰਾ 'ਤੇ ਜਾ ਰਹੀ ਬੱਸ ਨੂੰ ਲੱਗੀ ਭਿਆਨਕ ਅੱਗ, ਕਈ ਸ਼ਰਧਾਲੂਆਂ ਦੀ ਮੌਤ (ਵੀਡੀਓ)
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਲਵਿੰਦਰ ਕੌਰ ਪਤਨੀ ਚਰਨਜੀਤ ਸਿੰਘ ਨਿਵਾਸੀ ਫਗਵਾੜਾ ਨੇ ਦੱਸਿਆ ਕਿ ਸਤੰਬਰ 2019 ਨੂੰ ਉਨ੍ਹਾਂ ਆਪਣੇ ਬੇਟੇ ਨੂੰ ਕੈਨੇਡਾ ਸਟੱਡੀ ਵੀਜ਼ਾ ’ਤੇ ਭੇਜਣ ਲਈ ਕਬੀਰ ਨਗਰ ਸਥਿਤ ਡੈਸਟਨੀ ਸਟੱਡੀ ਪਲੱਸ ਇਮੀਗ੍ਰੇਸ਼ਨ ਦੇ ਏਜੰਟ ਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਸੀ। ਏਜੰਟ ਨੇ ਉਨ੍ਹਾਂ ਨੂੰ ਕੁੱਲ 18 ਲੱਖ ਰੁਪਏ ਖਰਚ ਆਉਣ ਦੀ ਗੱਲ ਕਹੀ, ਜਿਸ ਤੋਂ ਬਾਅਦ ਪਲਵਿੰਦਰ ਕੌਰ ਨੇ ਆਪਣੇ ਬੇਟੇ ਦਾ ਪਾਸਪੋਰਟ, ਹੋਰ ਦਸਤਾਵੇਜ਼ ਅਤੇ 1.65 ਲੱਖ ਰੁਪਏ ਉਸਨੂੰ ਫਾਈਲ ਲਾਉਣ ਲਈ ਦੇ ਦਿੱਤੇ।ਦਵਿੰਦਰ ਨੇ ਕਿਹਾ ਕਿ ਬਕਾਇਆ ਰਾਸ਼ੀ ਵੀਜ਼ਾ ਆਉਣ ਤੋਂ ਬਾਅਦ ਦੇਣੀ ਹੋਵੇਗੀ।
ਕੁਝ ਦਿਨਾਂ ਬਾਅਦ ਦਵਿੰਦਰ ਫੋਨ ਆਇਆ, ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਕੰਮ ਹੋ ਗਿਆ ਅਤੇ ਬਾਕੀ ਦੇ ਪੈਸੇ ਵੀ ਮੰਗਵਾ ਲਏ। ਪਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ 16.24 ਲੱਖ ਰੁਪਏ ਦਵਿੰਦਰ ਸਿੰ ਘ ਨੂੰ ਦੇ ਦਿੱਤੇ। ਉਸਨੇ ਜਲਦ ਉਨ੍ਹਾਂ ਨੂੰ ਉਨ੍ਹਾਂ ਦੇ ਦਸਤਾਵੇਜ਼ ਆਉਣ ਦੀ ਗੱਲ ਕਹੀ ਅਤੇ ਵਾਪਸ ਭੇਜ ਦਿੱਤਾ।
ਪਲਵਿੰਦਰ ਕੌਰ ਨੇ ਕਿਹਾ ਕਿ ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਦਾ ਵੀਜ਼ਾ ਨਹੀਂ ਲੱਗ ਸਕਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦਵਿੰਦਰ ਨਾਲ ਗੱਲ ਕੀਤੀ ਤਾਂ ਉਸਨੇ ਜਲਦ ਪਾਸਪੋਰਟ, ਦਸਤਾਵੇਜ਼ ਅਤੇ ਪੈਸੇ ਮੋੜਨ ਦੀ ਗੱਲ ਕਹੀ ਪਰ ਬਾਅਦ ਵਿਚ ਟਾਲ-ਮਟੋਲ ਕਰਨ ਲੱਗਾ। ਇਸੇ ਦੌਰਾਨ ਕੋਰੋਨਾ ਮਹਾਮਾਰੀ ਕਰ ਕੇ ਸਭ ਕੁਝ ਬੰਦ ਹੋ ਗਿਆ ਪਰ ਦੁਬਾਰਾ ਜਦੋਂ ਖੁੱਲ੍ਹਿਆ ਤਾਂ ਦਵਿੰਦਰ ਆਪਣਾ ਦਫਤਰ ਬੰਦ ਕਰ ਕੇ ਫ਼ਰਾਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਇਕ ਵਾਰ ਫਿਰ ਕਿਸਾਨਾਂ ਤੇ ਹਰਿਆਣਾ ਪੁਲਸ ਦਾ ਪਿਆ ਪੇਚਾ, ਜਾਰੀ ਹੋਏ ਨੋਟਿਸ
ਉਨ੍ਹਾਂ ਇਸ ਸਬੰਧੀ ਪੁਲਸ ਵਿਚ ਸ਼ਿਕਾਇਤ ਵੀ ਦਿੱਤੀ, ਜਿਸ ਦੀ ਜਾਂਚ ਕੀਤੀ ਜਾ ਰਹੀ ਸੀ ਪਰ ਇਸੇ ਵਿਚਕਾਰ ਦਸੰਬਰ 2022 ਨੂੰ ਉਨ੍ਹਾਂ ਦੇ ਘਰ ਲੁਧਿਆਣਾ ਦੇ ਚੀਮਾ ਚੌਕ ਸਥਿਤ ਸਾਊਥ ਇੰਡੀਆ ਬੈਂਕ ਦੀ ਲੈਟਰ ਆਈ, ਜਿਸ ਵਿਚ ਲਿਖਿਆ ਸੀ ਕਿ ਉਨ੍ਹਾਂ ਵੱਲੋਂ ਲਏ ਗਏ 5.84 ਲੱਖ ਦੇ ਲੋਨ ਦੀਆਂ ਕਿਸ਼ਤਾਂ ਨਾ ਆਉਣ ’ਤੇ ਬੈਂਕ ਨੇ ਉਨ੍ਹਾਂ ਨੂੰ ਡਿਫਾਲਟਰ ਐਲਾਨ ਦਿੱਤਾ। ਉਹ ਤੁਰੰਤ ਬੈਂਕ ਵਿਚ ਗਏ ਅਤੇ ਮੈਨੇਜਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਸਾਰੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਲੋਨ ਏਜੰਟ ਦਵਿੰਦਰ ਸਿੰਘ ਵੱਲੋਂ ਲਿਆ ਗਿਆ ਸੀ ਅਤੇ ਓ. ਟੀ. ਪੀ. ਲੈਣ ਲਈ ਜਿਹੜਾ ਮੋਬਾਈਲ ਨੰਬਰ ਦਿੱਤਾ ਗਿਆ ਸੀ, ਉਹ ਦਵਿੰਦਰ ਦੀ ਪਤਨੀ ਦਾ ਸੀ। ਇਸ ਲੋਨ ਨੂੰ ਪਾਸ ਕਰਵਾਉਣ ਲਈ ਬੈਂਕ ਦੇ ਇਕ ਕਰਮਚਾਰੀ ਨੇ ਦਵਿੰਦਰ ਦਾ ਸਾਥ ਦਿੱਤਾ ਸੀ, ਜਿਹੜਾ ਨੌਕਰੀ ਛੱਡ ਕੇ ਹੁਣ ਵਿਦੇਸ਼ ਜਾ ਚੁੱਕਾ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਕਰ ਕੇ ਮੁਲਜ਼ਮ ਦਵਿੰਦਰ ਸਿੰਘ ਖਿਲਾਫ਼ ਥਾਣਾ ਨੰਬਰ 1 ਵਿਚ ਆਈ. ਪੀ. ਸੀ. ਦੀਆਂ ਧਾਰਾ ਵਾਂ 406,420, 465, 467, 468 ਅਤੇ 471 ਅਧੀਨ ਕੇਸ ਦਰਜ ਕਰ ਲਿਆ। ਫਿਲਹਾਲ ਮੁਲਜ਼ਮ ਦਵਿੰਦਰ ਸਿੰਘ ਫ਼ਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਬਿਆਸ ਨੇ ਪਿੰਡ ਜੋਧੇ ਨੂੰ ਤਿਆਰ ਕਰ ਕੇ ਦਿੱਤਾ ਸਕੂਲ, ਪ੍ਰਾਈਵੇਟ ਸਕੂਲਾਂ ਨੂੰ ਵੀ ਪਾਉਂਦਾ ਹੈ ਮਾਤ
NEXT STORY