ਕ੍ਰਾਇਸਟਚਰਚ - ਸਥਾਨਕ ਅਦਾਲਤ ਨੇ 15 ਮਾਰਚ ਨੂੰ ਕ੍ਰਾਇਸਟਚਰਚ ਦੀਆਂ ਮਸਜਿਦਾਂ 'ਚ ਹੋਏ ਹਮਲੇ ਦੀ ਵੀਡੀਓ ਸ਼ੇਅਰ ਕਰਨ ਦੇ ਦੋਸ਼ੀ 18 ਸਾਲਾ ਕਿਸ਼ੋਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਹਮਲੇ ਨੂੰ ਅੰਜ਼ਾਮ ਦੇਣ ਵਾਲੇ ਬੰਦੂਕਧਾਰੀ ਨੇ ਇਸ ਦੀ ਲਾਈਵ ਸਟ੍ਰੀਮਿੰਗ ਕੀਤੀ ਸੀ ਅਤੇ ਇਸ 'ਚ 50 ਲੋਕ ਮਾਰੇ ਗਏ। 'ਦਿ ਨਿਊਜ਼ੀਲੈਂਡ ਹੇਰਾਲਡ' ਮੁਤਾਬਕ, ਨਾਬਾਲਿਗ 'ਤੇ 2 ਦੋਸ਼ ਲਾਏ ਗਏ ਹਨ। ਪਹਿਲਾ ਦੋਸ਼ ਵੀਡੀਓ ਸ਼ੇਅਰ ਕਰਨ ਲਈ ਅਤੇ ਦੂਜਾ 'ਟੀਚਾ ਪੂਰਾ ਹੋਇਆ' ਦੇ ਸੰਦੇਸ਼ ਅਤੇ 'ਚਰਮ ਹਿੰਸਾ ਭੜਕਾਉਂਦੇ ਹੋਏ' ਜਿਹੇ ਹੋਰ ਸੰਦੇਸ਼ਾਂ ਨਾਲ ਮਸਜਿਦ ਦੇ ਹਮਲੇ ਦੀ ਤਸਵੀਰ ਪੋਸਟ ਕਰਨ ਲਈ ਲਾਇਆ ਗਿਆ ਹੈ।
ਨਾਬਾਲਿਗ ਨੂੰ ਅੱਜ ਕ੍ਰਾਇਸਟਚਰਚ ਕੋਰਟ 'ਚ ਪੇਸ਼ ਕੀਤਾ ਗਿਆ ਅਤੇ ਉਸ ਦਾ ਨਾਂ ਪ੍ਰਕਾਸ਼ਿਤ ਨਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਜਸਟਿਸ ਸਟੀਫਨ ਓ ਡ੍ਰਿਸਕੋਲ ਵੱਲੋਂ ਉਸ ਦੀ ਜ਼ਮਾਨਤ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਗਿਆ। ਪੁਲਸ ਨੇ ਆਖਿਆ ਕਿ ਨਾਬਾਲਿਗ ਅਲ ਨੂਰ ਮਸਜਿਦ ਅਤੇ ਲਿਨਵੁੱਡ ਐਵੀਨਿਊ ਮਸਜਿਦ 'ਚ ਹੋਈ ਗੋਲੀਬਾਰੀ 'ਚ ਸ਼ਾਮਲ ਨਹੀਂ ਸੀ, ਜਿਸ 'ਚ 40 ਹੋਰ ਵੀ ਜ਼ਖਮੀ ਹੋਏ ਹਨ। ਅਗਲੇ ਮਹੀਨੇ ਅਦਾਲਤ 'ਚ ਉਸ ਦੀ ਫਿਰ ਤੋਂ ਪੇਸ਼ੀ ਹੈ। ਨਾਬਾਲਿਗ 'ਤੇ ਸ਼ੁਰੂ 'ਚ ਨਸਲ, ਜਾਤੀ ਜਾਂ ਕੌਮੀਅਤ ਦੇ ਆਧਾਰ 'ਤੇ ਵਿਅਕਤੀਆਂ ਦੇ ਇਕ ਸਮੂਹ ਖਿਲਾਫ ਵਿਰੁੱਧ ਭੜਕਾਉਣ ਦੇ ਇਰਾਦੇ ਨਾਲ ਅਪਮਾਨਜਨਕ ਸਮਗੱਰੀ ਪ੍ਰਕਾਸ਼ਿਤ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਹ ਦੋਸ਼ ਸੋਮਵਾਰ ਨੂੰ ਵਾਪਸ ਲੈ ਲਿਆ ਗਿਆ ਅਤੇ ਉਸ ਦੀ ਥਾਂ 2 ਨਵੇਂ ਦੋਸ਼ ਲਾਏ ਗਏ। ਹਰੇਕ ਦੋਸ਼ ਲਈ ਵੱਧ ਤੋਂ ਵੱਧ ਸਜ਼ਾ 14 ਸਾਲ ਦੀ ਜੇਲ ਹੈ।
ਅਫਗਾਨੀ ਸੁਰੱਖਿਆ ਬਲਾਂ ਨੇ 45 ਤਾਲਿਬਾਨੀ ਕੀਤੇ ਢੇਰ
NEXT STORY