ਲਾਹੌਰ - ਪਾਕਿਸਤਾਨ ਵਿਚ ਈਸ਼ਨਿੰਦਾ ਦੇ ਇਕ ਮਾਮਲੇ ਵਿਚ ਬਰੀ ਹੋਈ ਅਤੇ ਪਿਛਲੇ ਸਾਲ ਦੇਸ਼ ਛੱਡ ਕੇ ਚਲੀ ਗਈ ਈਸਾਈ ਮਹਿਲਾ ਆਸੀਆ ਬੀਬੀ ਦੇ ਇਕ ਰਿਸ਼ਤੇਦਾਰ ਦੀ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੱਤਿਆ ਕਰ ਦਿੱਤੀ ਗਈ ਹੈ। ਯੂਨੁਸ ਮਸੀਹ (50) ਬੀਤੀ 25 ਮਈ ਨੂੰ ਲਾਹੌਰ ਤੋਂ ਕਰੀਬ 60 ਕਿਲੋਮੀਟਰ ਦੂਰ ਦਾਓ ਦੀ ਮਲਿਆ, ਸ਼ੇਖੂਪੁਰਾ ਨੇੜੇ ਇਕ ਨਾਲੇ ਵਿਚ ਮਿ੍ਰਤਕ ਪਾਏ ਗਏ। ਉਨ੍ਹਾਂ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਸੀ। ਯੂਨੁਸ ਮਸੀਹ ਦੇ ਭਰਾ ਜਾਰਜ ਮਸੀਹ ਵੱਲੋਂ ਦਰਜ ਕਰਾਈ ਗਈ ਰਿਪੋਰਟ ਮੁਤਾਬਕ ਮਿ੍ਰਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਇਸ ਮਾਮਲੇ ਵਿਚ ਪ੍ਰਮੁੱਖ ਸ਼ੱਕੀ ਹਨ।
ਜਾਰਜ ਨੇ ਕਿਹਾ ਕਿ ਯੂਨੁਸ 24 ਮਈ ਤੋਂ ਲਾਪਤਾ ਸਨ। ਉਨ੍ਹਾਂ ਦੋਸ਼ ਲਾਇਆ ਕਿ ਯੂਨੁਸ ਦੀ ਪਤਨੀ ਨਜ਼ਮਾ ਦੇ ਇਰਫਾਨ ਉਰਫ ਬਾਗੂ ਦੇ ਨਾਲ ਸਬੰਧ ਹਨ ਅਤੇ ਸ਼ੱਕ ਜਤਾਇਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਯੂਨੁਸ ਦੀ ਹੱਤਿਆ ਕਰ ਦਿੱਤੀ ਹੋਵੇ। ਪੰਜਾਬ ਦੇ ਉਪ ਇੰਸਪੈਕਟਰ ਜਨਰਲ ਸੋਹੇਲ ਅਖਤਰ ਸੁਖੇਰਾ ਨੇ ਬੁੱਧਵਾਰ ਨੂੰ ਕਿਹਾ ਕਿ ਜਾਰਜ ਦੀ ਸ਼ਿਕਾਇਤ 'ਤੇ ਪੁਲਸ ਨੇ ਇਕ ਛਾਪਾ ਮਾਰਿਆ ਅਤੇ ਨਜ਼ਮਾ ਅਤੇ ਬਾਗੂ ਨੂੰ ਗਿ੍ਰਫਤਾਰ ਕਰ ਲਿਆ ਅਤੇ ਦੋਹਾਂ ਨੇ ਯੂਨੁਸ ਦੀ ਹੱਤਿਆ ਕਰਨਾ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਸ ਨੂੰ ਇਸ ਮਾਮਲੇ ਦੇ ਆਸੀਆ ਬੀਬੀ ਮਾਮਲੇ ਨਾਲ ਕੋਈ ਸਬੰਧ ਹੋਣ ਦਾ ਕੋਈ ਕਾਰਨ ਨਹੀਂ ਮਿਲਿਆ। ਪੁਲਸ ਨੇ ਹਾਲਾਂਕਿ ਇਸ ਹੱਤਿਆ ਦੇ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਅਤੇ ਯੂਨੁਸ ਹੱਤਿਆ ਮਾਮਲੇ ਦੇ ਸ਼ੱਕੀਆਂ ਨੂੰ 48 ਘੰਟੇ ਵਿਚ ਫੱੜ ਲਿਆ।
ਹਾਂਗਕਾਂਗ 'ਚ ਚੀਨੀ ਗੁੰਡਾਗਰਦੀ 'ਤੇ ਸਖਤ ਅਮਰੀਕਾ ਨੇ ਲਾਈਆਂ ਆਰਥਿਕ ਪਾਬੰਦੀਆਂ
NEXT STORY