ਵਾਸ਼ਿੰਗਟਨ (ਏਜੰਸੀ)— 25 ਦਸੰਬਰ ਨੂੰ ਦੁਨੀਆ ਭਰ ਦੇ ਲੋਕਾਂ ਨੇ ਕ੍ਰਿਸਮਸ ਦਾ ਜਸ਼ਨ ਮਨਾਇਆ ਅਤੇ ਬੱਚਿਆਂ ਨੇ ਸਾਂਤਾ ਕਲਾਜ਼ ਨੂੰ ਆਪਣੀਆਂ ਇੱਛਾਵਾਂ ਭਰੀਆਂ ਚਿੱਠੀਆਂ ਲਿਖੀਆਂ। ਇਸ ਦਿਨ ਅਮਰੀਕਾ 'ਚ ਇਕ ਕੈਂਸਰ ਪੀੜਤ ਬੱਚੇ ਜੈਕ ਓਲਿਵਰ ਨੇ ਆਪਣੀ ਮਾਂ ਦੀ ਮਦਦ ਨਾਲ ਸਾਂਤਾ ਲਈ ਬਹੁਤ ਭਾਵੁਕ ਚਿੱਠੀ ਲਿਖੀ। ਜੈਕ ਦੀ ਮਾਂ ਹਨਾ ਨੇ ਦੱਸਿਆ ਕਿ ਉਸ ਦੇ ਬੱਚੇ ਨੇ ਚਿੱਠੀ 'ਚ ਲਿਖਿਆ,'' ਪਿਆਰੇ ਸਾਂਤਾ, ਮੈਨੂੰ ਆਸ ਹੈ ਕਿ ਤੁਸੀਂ ਠੀਕ ਹੋ, ਮੰਮੀ ਨੇ ਮੈਨੂੰ ਕਿਹਾ ਹੈ ਕਿ ਮੈਂ ਤੁਹਾਨੂੰ ਇਹ ਦੱਸਾਂ ਕਿ ਮੈਂ ਬਹੁਤ ਚੰਗਾ ਲੜਕਾ ਹਾਂ। ਇਸ ਲਈ ਕੀ ਤੁਸੀਂ ਮੈਨੂੰ ਡਾਈਨਾਸੋਰ, ਪਾਅ ਪੈਟਰੋਲ ਅਤੇ ਮੇਰੇ ਘੁੰਗਰਾਲੇ ਵਾਲ ਲਿਆ ਕੇ ਦੇ ਸਕਦੇ ਹੋ?''

ਜੈਕ ਦੀ ਮਾਂ ਨੇ ਕਿਹਾ ਕਿ ਆਪਣੇ ਬੱਚੇ ਦੀ ਘੁੰਗਰਾਲੇ ਵਾਲਾਂ ਵਾਲੀ ਮੰਗ ਸੁਣ ਕੇ ਉਹ ਆਪਣੇ ਹੰਝੂ ਰੋਕ ਨਾ ਸਕੀ। ਚਾਰ ਸਾਲ ਦਾ ਜੈਕ ਕੈਂਸਰ ਦੀ ਬੀਮਾਰੀ ਨਾਲ ਜੂਝ ਰਿਹਾ ਹੈ ਅਤੇ ਉਸ ਦੀ ਕੀਮੋਥੈਰਪੀ ਚੱਲ ਰਹੀ ਹੈ। ਇਸੇ ਕਾਰਨ ਹੁਣ ਉਹ ਗੰਜਾ ਹੋ ਗਿਆ ਹੈ।
ਉਸ ਨੇ ਦੱਸਿਆ ਕਿ ਪਹਿਲਾਂ ਜਦ ਉਸ ਦੇ ਵਾਲ ਝੜੇ ਤਾਂ ਉਹ ਉਦਾਸ ਸੀ ਪਰ ਮੁੜ ਵਾਲ ਆਉਣ ਨਾਲ ਉਹ ਖੁਸ਼ ਹੋ ਗਿਆ। ਹੁਣ ਜਦ ਇਕ ਵਾਰ ਉਸ ਦੇ ਵਾਲ ਝੜ ਗਏ ਹਨ ਤਾਂ ਉਹ ਫਿਰ ਤੋਂ ਉਦਾਸ ਹੋ ਗਿਆ ਹੈ। ਉਹ ਆਪਣੇ ਘੁੰਗਰਾਲੇ ਵਾਲਾਂ ਨੂੰ ਬਹੁਤ ਪਸੰਦ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਦੋ ਮੁੰਡਿਆਂ ਦੀ ਮਾਂ ਹੈ, ਪਿਛਲੀ ਕ੍ਰਿਸਮਸ 'ਤੇ ਉਸ ਦੇ ਦੋਵੇਂ ਬੱਚਿਆਂ ਨੂੰ ਸਮਝ ਨਹੀਂ ਸੀ ਕਿ ਕ੍ਰਿਸਮਸ ਕਿਵੇਂ ਮਨਾਉਣੀ ਹੈ ਅਤੇ ਉਹ ਸੋਚ ਰਹੀ ਸੀ ਕਿ ਅਗਲੇ ਸਾਲ ਉਹ ਬਹੁਤ ਵਧੀਆ ਤਰੀਕੇ ਨਾਲ ਕ੍ਰਿਸਮਸ ਮਨਾਉਣਗੇ ਪਰ ਅਜਿਹਾ ਨਹੀਂ ਹੋਇਆ। ਉਸ ਨੇ ਕਿਹਾ ਕਿ ਇਸ ਵਾਰ ਅਸੀਂ ਹੰਝੂਆਂ 'ਚ ਭਰੀ ਕ੍ਰਿਸਮਸ ਮਨਾਈ ਹੈ ਪਰ ਆਸ ਕਰਦੇ ਹਾਂ ਕਿ ਅਗਲੀ ਕ੍ਰਿਸਮਸ ਖੁਸ਼ੀਆਂ ਨਾਲ ਮਨਾਵਾਂਗੇ।
ਅਮਰੀਕਾ : ਭਾਰਤੀ ਮੂਲ ਦੇ ਪੁਲਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ
NEXT STORY