ਨਵੀਂ ਦਿੱਲੀ- ਅਦਾਕਾਰ ਪਰਾਗ ਤਿਆਗੀ ਨੇ ਆਪਣੀ ਮਰਹੂਮ ਪਤਨੀ ਸ਼ੈਫਾਲੀ ਜ਼ਰੀਵਾਲਾ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਪੋਸਟ ਲਿਖਿਆ ਹੈ। 'ਕਾਂਟਾ ਲਗਾ' ਗੀਤ ਤੋਂ ਲੋਕਪ੍ਰਿਯਤਾ ਹਾਸਲ ਕਰਨ ਵਾਲੀ ਸ਼ੈਫਾਲੀ ਦਾ 27 ਜੂਨ ਨੂੰ ਦਿਹਾਂਤ ਹੋ ਗਿਆ ਸੀ। ਉਹ ਟੈਲੀਵਿਜ਼ਨ ਦੀਆਂ ਚਰਚਿਤ ਹਸਤੀਆਂ 'ਚ ਸ਼ਾਮਲ ਸੀ।
ਤਿਆਗੀ ਨੇ ਐਤਵਾਰ ਸਵੇਰੇ ਆਪਣੇ ਇੰਸਟਾਗ੍ਰਾਮ 'ਤੇ ਸ਼ੈਫਾਲੀ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਦਾ ਇਕ ਵੀਡੀਓ ਕਲਿੱਪ ਸ਼ਾਂਝਾ ਕੀਤਾ। ਉਸ ਨੇ ਕੈਪਸ਼ਨ 'ਚ ਲਿਖਿਆ,''ਪਰੀ... ਮੈਂ ਹਰ ਜਨਮ 'ਚ ਤੈਨੂੰ ਲੱਭ ਲਵਾਂਗਾ ਅਤੇ ਹਰ ਜੀਵਨ 'ਚ ਤੈਨੂੰ ਪਿਆਰ ਕਰਾਂਗਾ। ਮੈਂ ਹਮੇਸ਼ਾ ਤੈਨੂੰ ਪਿਆਰ ਕਰਦਾ ਰਹਾਂਗਾ... ਮੇਰੀ ਗੁੰਡੀ, ਮੇਰੀ ਛੋਕਰੀ।'' ਸ਼ੈਫਾਲੀ ਨੇ ਸਾਲ 2002 'ਚ ਲਤਾ ਮੰਗੇਸ਼ਕਰ ਦੇ ਗੀਤ 'ਕਾਂਟਾ ਲਗਾ' ਦੇ ਰੀਮਿਕਸ ਤੋਂ ਮਨੋਰੰਜਨ ਜਗਤ 'ਚ ਆਪਣੀ ਪਛਾਣ ਬਣਾਈ ਸੀ। ਬਾਅਦ 'ਚ ਉਹ 'ਨਚ ਬਲੀਏ' ਅਤੇ 'ਬਿਗ ਬੌਸ 13' ਵਰਗੇ ਟੈਲੀਵਿਜ਼ਨ ਰਿਐਲਿਟੀ ਸ਼ੋਅ 'ਚ ਵੀ ਨਜ਼ਰ ਆਈ। ਮੁੰਬਈ ਪੁਲਸ ਨੇ ਸ਼ੈਲਾਫੀ ਦੇ ਦਿਹਾਂਤ ਦੇ ਸਿਲਸਿਲੇ 'ਚ ਅਚਾਨਕ ਮੌਤ ਰਿਪੋਰਟ (ਏਡੀਆਰ) ਦਰਜ ਕੀਤੀ ਹੈ।
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IMD ਦਾ ਅਲਰਟ: ਅਗਲੇ 6 ਦਿਨ ਮਾਨਸੂਨ ਦਾ ਕਹਿਰ, ਪਵੇਗਾ ਭਾਰੀ ਮੀਂਹ
NEXT STORY