ਆਕਲੈਂਡ (ਰਮਨਦੀਪ ਸਿੰਘ ਸੋਢੀ)- ਦੁਨੀਆਭਰ 'ਚ ਕ੍ਰਿਸਮਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕ੍ਰਿਸਮਸ, ਜੋ ਕਿ ਈਸਾਈ ਧਰਮ ਦਾ ਸਭ ਤੋਂ ਪਵਿੱਤਰ ਤਿਓਹਾਰ ਹੈ, ਦੁਨੀਆਭਰ ਦੇ ਦੇਸ਼ਾਂ 'ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੇ ਮੱਦੇਨਜ਼ਰ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ ਪ੍ਰਸ਼ਾਸਨ ਨੇ ਇਕ ਅਜਿਹਾ ਕੰਮ ਕੀਤਾ ਹੈ, ਜਿਸ ਲਈ ਉਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਤੇ ਦੇਖਣ ਵਾਲਾ ਹਰ ਕੋਈ ਇਸ ਦੀ ਤਾਰੀਫ਼ ਕਰ ਰਿਹਾ ਹੈ।

ਆਕਲੈਂਡ ਸ਼ਹਿਰ ਦਾ ਦਿਲ ਮੰਨੇ ਜਾਂਦੀ ਕੁਈਨ ਸਟ੍ਰੀਟ 'ਚ ਸਰਕਾਰ ਨੇ ਇਸ ਸਾਲ ਪਹਿਲੀ ਵਾਰ Te Manaaki ਨਾਂ ਦਾ 18 ਮੀਟਰ ਦੇ ਕਰੀਬ ਉੱਚਾ ਇਕ ਕ੍ਰਿਸਮਸ ਟ੍ਰੀ ਤਿਆਰ ਕੀਤਾ ਗਿਆ ਹੈ, ਜਿਸ 'ਚ ਖ਼ੂਬਸੂਰਤ ਲਾਈਟਾਂ ਲਗਾ ਕੇ ਰੁਸ਼ਨਾਇਆ ਗਿਆ ਹੈ ਜੋ ਕਿ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਕਲੈਂਡ ਕਾਊਂਸਿਲ ਨੇ ਇਸ ਟ੍ਰੀ ਨੂੰ ਤਿਆਰ ਕਰਨ 'ਤੇ 1 ਮਿਲੀਅਨ ਡਾਲਰ ਤੋਂ ਵੱਧ ਦਾ ਖ਼ਰਚ ਕੀਤਾ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ 5-6 ਕਰੋੜ ਰੁਪਏ ਬਣਦਾ ਹੈ।

ਇਸ ਕ੍ਰਿਸਮਸ ਟ੍ਰੀ ਦੀ ਸੁੰਦਰਤਾ ਤਾਂ ਦੇਖਿਆਂ ਹੀ ਬਣਦੀ ਹੈ। ਇਸ ਨੂੰ ਦੇਖਣ ਵਾਲਾ ਹਰ ਕੋਈ ਇਸ 'ਤੇ ਨਜ਼ਰਾਂ ਟਿਕਾ ਕੇ ਦੇਖਣ ਲਈ ਮਜਬੂਰ ਹੋ ਰਿਹਾ ਹੈ। ਇੱਥੋਂ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਟ੍ਰੀ ਸਿਰਫ਼ ਇਕ ਦਰੱਖਤ ਨਹੀਂ, ਸਗੋਂ ਇਕ ਸੱਭਿਆਚਾਰਕ ਨਿਸ਼ਾਨੀ, ਇਕ ਆਰਟ ਪੀਸ ਤੇ ਨਿਊਜ਼ੀਲੈਂਡ ਦੀ ਮਹਿਮਾਨਨਵਾਜ਼ੀ ਦਾ ਪ੍ਰਤੀਕ ਹੈ।
ਖੈਬਰ ਪਖਤੂਨਖਵਾ 'ਚ ਆਪ੍ਰੇਸ਼ਨ ਦੌਰਾਨ ਛੇ ਅੱਤਵਾਦੀ ਢੇਰ, ਇੱਕ ਸੁਰੱਖਿਆ ਮੁਲਾਜ਼ਮ ਹਲਾਕ
NEXT STORY