ਲੰਡਨ-ਸਕਾਟਲੈਂਡ ਯਾਰਡ ਨੇ ਐਤਵਾਰ ਨੂੰ ਦੱਖਣੀ ਲੰਡਨ 'ਚ ਸਾਵਧਾਨੀ ਵਰਤਣ ਦੇ ਆਪਣੇ ਕਾਰਜ ਦਾ ਬਚਾਅ ਕੀਤਾ ਜਿਥੇ 33 ਸਾਲ ਦੀ ਇਕ ਬੀਬੀ ਲਾਪਤਾ ਪਾਈ ਗਈ ਅਤੇ ਬਾਅਦ 'ਚ ਪਤਾ ਚੱਲਿਆ ਕਿ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਸਾਰਾ ਐਵਰਰਡ ਪਿਛਲੇ ਹਫਤੇ ਇਕ ਦੋਸਤ ਦੇ ਘਰੋਂ ਵਾਪਸ ਪਰਤਦੇ ਦੌਰਾਨ ਲਾਪਤਾ ਹੋ ਗਈ ਸੀ। ਉਸ ਦੀ ਹੱਤਿਆ ਨਾਲ ਬ੍ਰਿਟੇਨ ਭਰ 'ਚ ਲੋਕ ਸਦਮੇ 'ਚ ਹਨ ਕਿਉਂਕਿ ਇਕ ਸੇਵਾਰਤ ਮੈਟ੍ਰੋਪਾਲਿਟਨ ਪੁਲਸ ਅਧਿਕਾਰੀ ਇਸ ਹਫਤੇ ਉਸ ਦੀ ਹੱਤਿਆ ਦੇ ਦੋਸ਼ 'ਚ ਅਦਾਲਤ 'ਚ ਪੇਸ਼ ਹੋਇਆ।
ਇਹ ਵੀ ਪੜ੍ਹੋ -ਡਿਊਕ ਯੂਨੀਵਰਸਿਟੀ ਨੇ ਸਾਰੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ 21 ਮਾਰਚ ਤੱਕ ਭੇਜਿਆ ਇਕਾਂਤਵਾਸ 'ਚ
ਸਾਰਾ ਦੀ ਯਾਦ 'ਚ ਆਯੋਜਿਤ ਇਕ ਗੈਰ-ਰਸਮੀ ਇਕੱਠ ਦੌਰਾਨ ਪੁਲਸ ਅਤੇ ਲੋਕਾਂ ਦਰਮਿਆਨ ਝੜਪ ਹੋਈ ਅਤੇ ਪੁਲਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਮੌਜੂਦਾ ਕੋਰੋਨਾ ਵਾਇਰਸ ਲਾਕਡਾਊਨ ਨਿਯਮਾਂ ਤਹਿਤ ਭੀੜ ਨੂੰ ਭਜਾਉਣ ਲਈ ਕਾਰਵਾਈ ਕੀਤੀ। ਮੈਟ੍ਰੋਪਾਲਿਟਨ ਪੁਲਸ ਸਹਾਇਕ ਕਮਿਸ਼ਨਰ ਹੇਲਨ ਬਾਲ ਨੇ ਕਿਹਾ ਕਿ ਪੁਲਸ ਨੂੰ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਨਾ ਚਾਹੀਦਾ, ਇਹ ਜ਼ਿੰਮੇਵਾਰੀ ਹੈ। ਮਹਾਮਾਰੀ ਖਤਮ ਨਹੀਂ ਹੋਈ ਹੈ ਅਤੇ ਲੰਡਨ ਅਤੇ ਹੋਰ ਥਾਵਾਂ 'ਤੇ ਲੋਕਾਂ ਦੇ ਇਕੱਠੇ ਹੋਣਾ ਅਜੇ ਸੁਰੱਖਿਅਤ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਥੇ ਮੌਜੂਦਾ ਲੋਕਾਂ ਨੂੰ ਕਈ ਵਾਰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਅਤੇ ਉਥੋਂ ਚੱਲੇ ਜਾਣ। ਅਫਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਦਾ ਇਕ ਸਮੂਹ ਅਧਿਕਾਰੀਆਂ 'ਤੇ ਚੀਂਕਣ ਲੱਗਿਆ ਅਤੇ ਉਨ੍ਹਾਂ 'ਤੇ ਚੀਜ਼ਾਂ ਆਦਿ ਸੁੱਟੀਆਂ। ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ, ਵਧੇਰੇ ਲੋਕ ਉਥੋਂ ਚਲੇ ਗਏ। ਜਨਤਕ ਹੁਕਮ ਅਤੇ ਸਿਹਤ ਸੁਰੱਖਿਆ ਨਿਯਮਾਂ ਦੀ ਉਲੰਘਣਾ ਲਈ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ -ਅਮਰੀਕਾ ਦੇ ਉੱਤਰੀ ਨੇਵਾਦਾ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਹਾਲਾਂਕਿ ਸ਼ਨੀਵਾਰ ਦੀ ਸ਼ਾਮ ਨੂੰ ਲੋਕਾਂ ਅਤੇ ਪੁਲਸ ਅਧਿਕਾਰੀਆਂ ਦਰਮਿਆਨ ਝੜਪਾਂ ਦੇ ਦ੍ਰਿਸ਼ ਸੋਸ਼ਲ ਮੀਡੀਆ 'ਤੇ ਵਪਾਰਕ ਤੌਰ 'ਤੇ ਸਾਂਝੇ ਕੀਤੇ ਗਏ ਅਤੇ ਇਸ ਦੇ ਸਿੱਟੇ ਵਜੋਂ ਵੱਖ-ਵੱਖ ਵਰਗਾਂ ਵੱਲੋਂ ਇਸ 'ਤੇ ਗੁੱਸਾ ਜ਼ਾਹਰ ਕੀਤਾ ਗਿਆ। ਲੰਡਨ ਦੀ ਮੇਅਰ ਸਾਦਿਕ ਖਾਨ ਨੇ ਮੈਟ੍ਰੋਪਾਲਿਟਨ ਪੁਲਸ ਕਮਿਸ਼ਨਰ ਕ੍ਰੇਸਿਕਾ ਡਿਕ ਤੋਂ ਸਪੱਸ਼ਟੀਕਰਨ ਮੰਗਿਆ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਆਏ 'ਕਲੈਪਹਮ ਸੰਬੰਧੀ ਘਟਨਾ ਨਾਲ ਸੰਬੰਧਿਤ ਕੁਝ ਫੁਟੇਜ਼ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੈਂ ਮੈਟ੍ਰੋਪਾਲਿਟਨ ਪੁਲਸ ਤੋਂ ਪੂਰੀ ਰਿਪੋਰਟ ਮੰਗੀ ਹੈ ਕਿ ਕੀ ਹੋਇਆ। ਮੰਤਰੀ ਨੇ ਕਿਹਾ ਕਿ ਮੇਰੀ ਹਮਦਰਦੀ ਸਾਰਾ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਰਾ ਦੀ ਯਾਦ 'ਚ ਆਪਣੇ ਘਰ ਦੇ ਦਰਵਾਜ਼ੇ 'ਤੇ ਇਕ ਮੋਤਬੱਤੀ ਜਗਾਉਣ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਡਿਊਕ ਯੂਨੀਵਰਸਿਟੀ ਨੇ ਸਾਰੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ 21 ਮਾਰਚ ਤੱਕ ਭੇਜਿਆ ਇਕਾਂਤਵਾਸ 'ਚ
NEXT STORY