ਵਾਸ਼ਿੰਗਟਨ-ਅਮਰੀਕਾ ਦੇ ਉੱਤਰੀ ਨੇਵਾਦਾ 'ਚ ਕੋਰੋਨਾ ਵਾਇਰਸ ਦੇ ਉਸ ਨਵੇਂ ਵੈਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਜੋ ਬ੍ਰਿਟੇਨ 'ਚ ਸਾਹਮਣੇ ਆਇਆ ਸੀ। ਇਸ ਨਵੇਂ ਵੈਰੀਐਂਟ ਨਾਲ ਕਰੀਬ 30 ਸਾਲਾ ਦੀ ਇਕ ਬੀਬੀ ਇਨਫੈਕਟਿਡ ਪਾਈ ਗਈ ਹੈ। ਵਾਸਹੋ ਕਾਉਂਟੀ 'ਚ ਵੱਖ-ਵੱਖ ਸੂਬਿਆਂ ਦੇ 60 ਤੋਂ ਵਧੇਰੇ ਲੋਕ ਇਕੱਠੇ ਹੋਏ ਸਨ ਜਿਥੇ ਬੀਬੀ ਮੌਜੂਦਾ ਸੀ।
ਇਹ ਵੀ ਪੜ੍ਹੋ -ਚੀਨ ਦਾ 2022 ਦੇ ਮੱਧ ਤੱਕ 70-80 ਫੀਸਦੀ ਆਬਾਦੀ ਨੂੰ ਕੋਵਿਡ-19 ਟੀਕਾ ਲਾਉਣ ਦਾ ਟੀਚਾ
ਕਾਉਂਟੀ ਦੇ ਸਿਹਤ ਅਧਿਕਾਰੀ ਕੇਵਿਨ ਡਿਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਿਹਤ ਅਧਿਕਾਰੀ, ਬੀਬੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਇਨਫੈਕਟਿਡ ਹੋਣ ਦੇ ਖਦਸ਼ੇ ਦੀ ਜਾਂਚ ਕਰ ਰਹੇ ਹਨ। ਦੱਖਣੀ ਨੇਵਾਦਾ 'ਚ ਵਾਇਰਸ ਦੇ ਨਵੇਂ ਵੈਰੀਐਂਟ ਦੇ ਇਨਫੈਕਸ਼ਨ 'ਚ ਘਟੋ-ਘੱਟ ਅੱਠ ਮਾਮਲੇ ਸਾਹਮਣੇ ਆ ਚੁੱਕੇ ਹਨ।
ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਉਣ ਦੇ ਨਾਲ-ਨਾਲ ਅਮਰੀਕਾ ਟੀਕਾਕਰਨ 'ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਆਪਣੇ ਪ੍ਰਸ਼ਾਸਨ ਨੂੰ ਜਾਨਸਨ ਐਂਡ ਜਾਨਸਨ ਦੇ ਕੋਵਿਡ-19 ਟੀਕੇ ਦੀਆਂ 10 ਕਰੋੜ ਖੁਰਾਕ ਖਰੀਦਣ ਦੇ ਹੁਕਮ ਦਿੱਤੇ ਹਨ। ਬੁੱਧਵਾਰ ਨੂੰ ਦਿੱਤੇ ਗਏ ਟੀਕਾ ਖਰੀਦ ਦੇ ਆਰਡਰ ਤੋਂ ਪਹਿਲਾਂ ਹੀ ਅਮਰੀਕਾ ਕੋਲ ਮੱਧ ਮਈ ਤੱਕ ਇਨੀਆਂ ਖੁਰਾਕਾਂ ਉਪਲੱਬਧ ਹੋਣਗੀਆਂ ਕਿ ਉਹ ਹਰੇਕ ਬਾਲਗ ਨੂੰ ਟੀਕਾ ਲਾ ਸਕਣਗੇ। ਇਸ ਤਰ੍ਹਾਂ, ਜੁਲਾਈ ਦੇ ਆਖਿਰ ਤੱਕ ਇਸ ਦੇਸ਼ ਕੋਲ 40 ਕਰੋੜ ਲੋਕਾਂ ਲਈ ਖੁਰਾਕ ਉਪਲੱਬਧ ਹੋਵੇਗੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬਾਰਸੀਲੋਨਾ ਵਿਖੇ ਤਿੱਬਤੀ ਲੋਕਾਂ ਨੇ ਕੀਤਾ ਵਿਦਰੋਹ ਦਿਵਸ ਤੇ ਸ਼ਾਂਤਮਈ ਪ੍ਰਦਰਸ਼ਨ
NEXT STORY