ਸਿਡਨੀ— ਜਲਵਾਯੂ ਪਰਿਵਰਤਨ ਨੂੰ ਲੈ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸੋਮਵਾਰ ਨੂੰ ਸਿਡਨੀ 'ਚ ਪ੍ਰਦਰਸ਼ਨਕਾਰੀਆਂ ਨੇ ਟ੍ਰੈਫਿਕ ਜਾਮ ਕਰ ਦਿੱਤਾ ਜਿਸ ਕਾਰਨ ਪੁਲਸ ਉਨ੍ਹਾਂ ਨੂੰ ਹਟਾਉਣ ਲੱਗ ਗਈ। ਬਹੁਤ ਸਾਰੇ ਪ੍ਰਦਰਸ਼ਨਕਾਰੀ ਬੈਂਕਾਂ ਅਤੇ ਐਨਰਜੀ ਕੰਪਨੀਆਂ 'ਚ ਦਾਖਲ ਹੋ ਗਏ। ਨਿਊ ਸਾਊਥ ਵੇਲਜ਼ ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਆਮ ਲੋਕਾਂ ਲਈ ਪ੍ਰੇਸ਼ਾਨੀ ਬਣ ਰਹੇ ਸਨ ਤੇ ਉਨ੍ਹਾਂ ਨੂੰ ਉੱਥੋਂ ਹਟਾਇਆ ਜਾ ਰਿਹਾ ਸੀ ਪਰ ਪ੍ਰਦਰਸ਼ਨਕਾਰੀ ਕਾਨੂੰਨ ਦਾ ਉਲੰਘਣ ਕਰ ਰਹੇ ਸਨ। ਸੈਂਕੜੇ ਲੋਕ ਪ੍ਰਦਰਸ਼ਨ ਕਰ ਰਹੇ ਸਨ, ਜਿਨ੍ਹਾਂ 'ਚੋਂ 30 ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਇਨ੍ਹਾਂ 'ਚ 4 ਨਾਬਾਲਗ ਕੁੜੀਆਂ ਵੀ ਸ਼ਾਮਲ ਹਨ।

ਰਿਪੋਰਟਾਂ ਮੁਤਾਬਕ ਬ੍ਰਿਸਬੇਨ ਪੁਲ 'ਤੇ ਲੋਕਾਂ ਨੇ ਜਾਮ ਕਰ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਦਾ ਨਿਊਜ਼ੀਲੈਂਡ ,ਅਮਰੀਕਾ , ਆਸਟ੍ਰੇਲੀਆ ਅਤੇ ਯੂਰਪ ਸਮੇਤ ਪੂਰੀ ਦੁਨੀਆ ਦੇ ਵੱਡੇ ਸ਼ਹਿਰਾਂ 'ਚ ਪ੍ਰਦਰਸ਼ਨ ਕਰਨ ਦਾ ਟੀਚਾ ਹੈ। ਉਹ ਸਰਕਾਰ ਨੂੰ ਛੇਤੀ ਤੋਂ ਛੇਤੀ ਵਾਤਾਵਰਣ ਨੂੰ ਬਚਾਉਣ ਲਈ ਕਦਮ ਚੁੱਕਣ ਲਈ ਕਹਿ ਰਹੇ ਹਨ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵਾਤਾਵਰਣ ਨੂੰ ਸੰਭਾਲਣ ਲਈ ਠੋਸ ਕਦਮ ਚੁੱਕਣ ਅਤੇ 2025 ਤਕ ਇਸ ਦੇ ਨਤੀਜੇ ਸਪੱਸ਼ਟ ਦਿਖਾਈ ਦੇਣ। ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਵੱਡੇ-ਵੱਡੇ ਪੋਸਟਰ ਸਨ, ਜਿਨ੍ਹਾਂ 'ਤੇ 'ਹਾਓ ਡੇਅਰ ਯੂ' ਲਿਖਿਆ ਹੋਇਆ ਸੀ।
ਨੋਬਲ ਪੁਰਸਕਾਰ 2019 : ਮੈਡੀਕਲ ਖੇਤਰ ਦੇ ਨੋਬਲ ਜੇਤੂਆਂ ਦਾ ਐਲਾਨ
NEXT STORY