ਵਾਸ਼ਿੰਗਟਨ- ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਮੰਗਲਵਾਰ ਨੂੰ ਕਿਹਾ ਕਿ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਭਾਰਤ ਤੇ ਚੀਨ ਦੇ ਵਿਚਾਲੇ ਸਥਿਤੀ ਦੀ ਅਮਰੀਕਾ ਬਹੁਤ ਨੇੜੇਓਂ ਨਿਗਰਾਨੀ ਕਰ ਰਿਹਾ ਹੈ। ਐਸਪਰ ਨੇ ਚੀਨੀ ਫੌਜੀ ਗਤੀਵਿਧੀਆਂ ਨੂੰ ਖੇਤਰ ਨੂੰ ਅਸਥਿਰ ਕਰਨ ਵਾਲਾ ਦੱਸਿਆ।
ਅਮਰੀਕੀ ਰੱਖਿਆ ਮੰਤਰੀ ਨੇ ਪੂਰਬੀ ਲੱਦਾਖ ਤੇ ਦੱਖਣੀ ਚੀਨ ਸਾਗਰ ਵਿਚ ਚੀਨ ਦੀ ਫੌਜੀ ਹਮਲਾਵਰਤਾ ਫਿਰ ਤੋਂ ਵਧਣ ਦੇ ਵਿਚਾਲੇ ਇਕ ਸੁਰੱਖਿਆ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਇਹ ਕਿਹਾ। ਐਸਪਰ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ 'ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਸੀਂ ਭਾਰਤ ਤੇ ਚੀਨ ਦੇ ਵਿਚਾਲੇ ਹਾਲਾਤ ਦੀ, ਅਸਲ ਕੰਟਰੋਲ ਲਾਈਨ 'ਤੇ ਜੋ ਹੋ ਰਿਹਾ ਹੈ ਉਸ ਦੀ ਬਹੁਤ ਨੇੜੇਓਂ ਨਿਗਰਾਨੀ ਕਰ ਰਹੇ ਹਾਂ ਤੇ ਸਾਨੂੰ ਇਹ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਦੋਵੇਂ ਪੱਖ ਤਣਾਅ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਖੇਤਰ ਵਿਚ ਚੀਨੀ ਪੀਪਲਸ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੀਆਂ ਗਤੀਵਿਧੀਆਂ ਨੂੰ ਅਸਥਿਰ ਕਰਨ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਪੂਰਬੀ ਤੇ ਦੱਖਣੀ ਚੀਨ ਸਾਗਰ ਵਿਚ ਆਪਣਾ ਹਮਲਾਵਰ ਵਤੀਰਾ ਜਾਰੀ ਰੱਖੇ ਹੋਏ ਹੈ। ਐਸਪਰ ਨੇ ਇਹ ਵੀ ਕਿਹਾ ਕਿ ਭਾਰਤ ਦੇ ਨਾਲ ਅਮਰੀਕਾ ਦੇ ਸਬੰਧ 21ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਰੱਖਿਆ ਸਬੰਧਾਂ ਵਿਚੋਂ ਇਕ ਹੈ।
ਇਸਲਾਮਾਬਾਦ 'ਚ ਹਥਿਆਰਬੰਦ ਲੋਕਾਂ ਨੇ ਪੱਤਰਕਾਰ ਨੂੰ ਕੀਤਾ ਅਗਵਾ
NEXT STORY