ਬ੍ਰਿਟੇਨ : ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਦੁਨੀਆਭਰ ਵਿਚ ਹੋਈ ਕੁੱਲ ਮੌਤਾਂ ਦਾ ਅੰਕੜਾ ਸੋਮਵਾਰ ਨੂੰ 890,000 ਨੂੰ ਪਾਰ ਕਰ ਗਿਆ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐਸ.ਐਸ.ਈ.) ਵੱਲੋਂ ਜ਼ਾਰੀ ਅੰਕੜਿਆਂ ਮੁਤਾਬਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 890,064 ਹੋ ਗਈ ਹੈ, ਜਦੋਂਕਿ ਇਸ ਮਹਾਮਾਰੀ ਨਾਲ ਪੀੜਤਾਂ ਦਾ ਵੱਧ ਕੇ 2,72,17,700 ਪਹੁੰਚ ਗਿਆ ਹੈ। ਉਥੇ ਹੀ ਕਈ ਮਾਹਰ ਸਰਦੀ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੈਦਾ ਹੋਣ ਦੀ ਗੱਲ ਕਹਿ ਚੁੱਕੇ ਹਨ ਪਰ ਬ੍ਰਿਟੇਨ ਦੇ ਇਕ ਵਿਗਿਆਨੀ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ 2021 ਦੇ ਮਾਰਚ ਵਿਚ ਆਏ। ਬ੍ਰਿਟੇਨ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਪ੍ਰੋਫੈਸਰ ਬੇਨ ਨਿਉਮਨ ਨੇ ਕਿਹਾ ਕਿ ਸਰਦੀ ਵਿਚ ਪਾਏ ਜਾਣ ਵਾਲੇ ਕੱਪੜੇ ਜਿਵੇਂ ਕਿ ਸਕਾਰਫ਼, ਦਸਤਾਨੇ, ਪਰਸਨਲ ਪੀ.ਪੀ.ਈ. ਕਿੱਟ ਦੀ ਤਰਜ਼ 'ਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ। ਪ੍ਰੋਫੈਸਰ ਨਿਉਮਨ ਨੇ ਬ੍ਰਿਟੇਨ ਨੂੰ ਲੈ ਕੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਅਗਲੇ ਸਾਲ ਮਾਰਚ ਤੋਂ ਪਹਿਲਾਂ ਕੋਰੋਨਾ ਦੀ ਦੂਜੀ ਲਹਿਰ ਨਾ ਆਏ।
ਇਕ ਅੰਗਰੇਜੀ ਦੀ ਅਖ਼ਬਾਰ ਵਿਚ ਛੱਪੀ ਇਕ ਖ਼ਬਰ ਮੁਤਾਬਕ ਕੋਰੋਨਾ ਵਾਇਰਸ ਇਨਫਲੂਏਂਜਾ ਵਾਇਰਸ ਦੀ ਤਰ੍ਹਾਂ ਮੌਸਮੀ ਨਹੀਂ ਹੈ ਅਤੇ ਸਰਦੀ ਦੀ ਜਗ੍ਹਾ ਬਸੰਤ ਰੁੱਤ ਵਿਚ ਪੀਕ 'ਤੇ ਰਹਿ ਸਕਦਾ ਹੈ। ਦੱਸ ਦੇਈਏ ਕਿ ਬ੍ਰਿਟੇਨ ਸਮੇਤ ਯੂਰਪ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਦੁਬਾਰਾ ਵਧਣ ਲੱਗੇ ਹਨ। ਇਸ ਤੋਂ ਇਹ ਸ਼ੱਕ ਵੀ ਸਾਫ਼ ਹੁੰਦਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਪੈਦਾ ਹੋ ਰਹੀ ਹੈ। ਪ੍ਰੋਫੈਸਰ ਨਿਉਮਨ ਨੇ ਕਿਹਾ ਕਿ ਸਰਦੀ ਵਿਚ ਹੋ ਸਕਦਾ ਹੈ ਕਿ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਲੋਕਾਂ ਦੀ ਪ੍ਰਤੀਸ਼ਤ ਦਰ ਠੀਕ ਨਾ ਆਏ, ਕਿਉਂਕਿ ਫਲੂ ਦੀ ਵਜ੍ਹਾ ਨਾਲ ਜ਼ਿਆਦਾ ਗਿਣਤੀ ਵਿਚ ਲੋਕ ਕੋਰੋਨਾ ਟੈਸਟ ਲਈ ਪਹੁੰਚ ਸਕਦੇ ਹਨ। ਇਸ ਦੀ ਵਜ੍ਹਾ ਨਾਲ ਪਾਜ਼ੇਟਿਵ ਹੋਣ ਵਾਲੇ ਲੋਕਾਂ ਦੀ ਦਰ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ: ਚੰਗੀ ਖ਼ਬਰ: ਇਸ ਮਹੀਨੇ ਭਾਰਤ 'ਚ ਸ਼ੁਰੂ ਹੋਵੇਗਾ ਰੂਸੀ ਕੋਰੋਨਾ ਵੈਕਸੀਨ ਦਾ ਟ੍ਰਾਇਲ
ਉਥੇ ਹੀ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਈਸਟ ਐਂਜਲੀਆ ਵਿਚ ਪ੍ਰੋਫੈਸਰ ਪਾਲ ਹੰਟਰ ਕਹਿੰਦੇ ਹਨ ਕਿ ਜੋ ਉਮੀਦ ਕੀਤੀ ਜਾ ਰਹੀ ਸੀ, ਉਸ ਤੋਂ ਕਾਫ਼ੀ ਪਹਿਲਾਂ ਹੀ ਕੋਰੋਨਾ ਦੇ ਕੇਸ ਵਿਚ ਵਾਧਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਦੇ ਅਧਿਕਾਰੀਆਂ ਨੇ ਵੀ ਜਨਵਰੀ ਵਿਚ ਦੁਬਾਰਾ ਕੋਰੋਨਾ ਦੇ ਪੀਕ 'ਤੇ ਹੋਣ ਦੀ ਗੱਲ ਕਹੀ ਹੈ ਅਤੇ ਨਿਸ਼ਚਿਤ ਤੌਰ ਨਾਲ ਇਹ ਦਸੰਬਰ-ਜਨਵਰੀ ਦੇ ਵਿਚਾਲੇ ਦਾ ਸਮਾਂ ਹੋ ਸਕਦਾ ਹੈ।
ਦੱਸ ਦੇਈਏ ਕਿ ਬ੍ਰਿਟੇਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2,988 ਨਵੇਂ ਮਾਮਲੇ ਸਾਹਮਣੇ ਆਏ ਜੋ ਕਿ ਮਈ ਤੋਂ ਬਾਅਦ ਤੋਂ ਇਕ ਦਿਨ ਵਿਚ ਸਾਹਮਣੇ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਾਲਾਬੰਦੀ ਤੋਂ ਬਾਅਦ ਸਮਾਜਕ ਗਤੀਵਿਧੀਆਂ ਸ਼ੁਰੂ ਹੋਣ ਦੇ ਚੱਲਦੇ ਹੋਰ ਯੂਰਪੀ ਦੇਸ਼ਾਂ ਵਾਂਗ ਬ੍ਰਿਟੇਨ ਵਿਚ ਵੀ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਐਤਵਾਰ ਨੂੰ ਦੋ ਲੋਕਾਂ ਦੀ ਇਸ ਖਤਰਨਾਕ ਵਾਇਰਸ ਨਾਲ ਮੌਤ ਹੋ ਗਈ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਹੁਣ ਤੱਕ 41,551 ਦੀ ਮੌਤ ਹੋ ਚੁੱਕੀ ਹੈ ਜੋ ਕਿ ਯੂਰਪ ਵਿਚ ਸਭ ਤੋਂ ਜ਼ਿਆਦਾ ਹੈ।
ਆਸਟ੍ਰੇਲੀਆਈ ਮੀਡੀਆ ਲਈ ਕੰਮ ਕਰ ਰਹੇ ਆਖਰੀ ਦੋ ਪੱਤਰਕਾਰਾਂ ਨੇ ਵੀ ਛੱਡਿਆ ਚੀਨ
NEXT STORY