ਵੈਨਕੂਵਰ (ਮਲਕੀਤ ਸਿੰਘ) : ਵਿਨੀਪੈਗ ਚ ਸਥਾਨਕ ਮੈਪਲ ਲੀਫ ਪੰਜਾਬ ਐਸੋਸੀਏਸ਼ਨ ਦੇ ਸਹਿਯੋਗ ਨਾਲ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ 'ਚ ਰੰਗਲਾ ਪੰਜਾਬ ਮੇਲਾ 14 ਜੂਨ ਨੂੰ ਦੁਪਹਿਰ 12 ਵਜੇ ਤੋਂ ਰਾਤ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਰੋਬਨ ਬਾਜਵਾ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ 'ਚ ਉੱਘੇ ਪੰਜਾਬੀ ਗਾਇਕ ਸਰਬਜੀਤ ਚੀਮਾ, ਮਨਜੀਤ ਰੂਪੋਵਾਲੀਆ, ਸਿਮਰਨ, ਹਰਜੀਤ ਸਿੱਧੂ, ਸਾਰਥਕ, ਕੋਰੇ ਵਾਲਾ ਮਾਨ, ਸੁਰਜੀਤ ਖਾਨ, ਸੱਜਣ ਅਦੀਬ, ਪ੍ਰਵੀਨ ਦਰਦੀ, ਹਰਜੀਤ ਸਿੱਧੂ ਅਤੇ ਹੋਰ ਕਲਾਕਾਰ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
19ਵਾਂ ਸਲਾਨਾ ਜਾਗਰਣ 28 ਜੂਨ ਨੂੰ
NEXT STORY