ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਤੇ ਕਬਜ਼ੇ ਲਈ ਤਾਲਿਬਾਨ ਹਰ ਹੱਦ ਪਾਰ ਕਰਦਾ ਜਾ ਰਿਹਾ ਹੈ। ਫੌਜ ਨਾਲ ਭਿੜਨ ਤੋਂ ਇਲਾਵਾ ਤਾਲਿਬਾਨੀ ਅੱਤਵਾਦੀ ਬੇਕਸੂਰ ਜਨਤਾ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤਾਲਿਬਾਨ ਦਾ ਕਹਿਰ ਕਲਾਕਾਰਾਂ ’ਤੇ ਵੀ ਵਰ੍ਹਨਾ ਸ਼ੁਰੂ ਹੋ ਗਿਆ ਹੈ। ਟੋਲੋ ਨਿਊਜ਼ ਨੇ ਉਰੂਜਗਨ ਗਵਰਨਰ ਮੁਹੰਮਦ ਉਮਰ ਸ਼ਿਰਜਾਦ ਦੇ ਹਵਾਲੇ ਨਾਲ ਦੱਸਿਆ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਪ੍ਰਸਿੱਧ ਕਵੀ ਤੇ ਇਤਿਹਾਸਕਾਰ ਅਬਦੁੱਲਾ ਆਤਿਫੀ ਦਾ ਕਤਲ ਕਰ ਦਿੱਤਾ ਹੈ। ਅਬਦੁੱਲਾ ਦਾ ਕਤਲ 4 ਅਗਸਤ ਨੂੰ ਉਰੂਜਗਨ ਸੂਬੇ ਦੇ ਚੋਰਾ ਜ਼ਿਲ੍ਹੇ ’ਚ ਉਨ੍ਹਾਂ ਦੇ ਘਰ ਦੇ ਬਾਹਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ : ਤਾਲਿਬਾਨ ਨੇ ਸਰਕਾਰੀ ਮੀਡੀਆ ਵਿਭਾਗ ਦੇ ਮੁਖੀ ਦਾ ਕੀਤਾ ਕਤਲ
ਤਾਲਿਬਾਨ ਨੇ ਹੁਣ ਤਕ ਇਸ ਮਾਮਲੇ ’ਤੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਹਰਮਨਪਿਆਰੇ ਕਾਮੇਡੀਅਨ ਨਜ਼ਰ ਮੁਹੰਮਦ ਉਰਫ ਖਾਸਾ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਅੱਤਵਾਦੀਆਂ ਨੇ ਉਨ੍ਹਾਂ ਦਾ ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਥੱਪੜ ਮਾਰਨ ਵਾਲਾ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਭਾਵੁਕ ਕਰਨ ਵਾਲਾ ਇਹ ਵੀਡੀਓ ਦੇਖ ਕੇ ਲੋਕਾਂ ਦੇ ਹੰਝੂ ਵਹਿ ਰਹੇ ਹਨ। ਵੀਡੀਓ ਨੂੰ ਈਰਾਨ ਇੰਟਰਨੈਸ਼ਨਲ ਦੇ ਇਕ ਸੀਨੀਅਰ ਪੱਤਰਕਾਰ ਤਜੁਦੇਨ ਸੋਰੈਸ਼ ਨੇ 27 ਜੁਲਾਈ ਨੂੰ ਆਪਣੇ ਟਵਿਟਰ ’ਤੇ ਸ਼ੇਅਰ ਕੀਤਾ ਸੀ।
ਵੀਡੀਓ ’ਚ ਬੰਦੂਕ ਫੜੀ ਤਾਲਿਬਾਨੀ ਅੱਤਵਾਦੀਆਂ ਨੂੰ ਖਾਸ਼ਾ ਨੂੰ ਕਈ ਵਾਰ ਥੱਪੜ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਤਜੁਦੇਨ ਸੋਰੈਸ਼ ਨੇ ਵੀਡੀਓ ਦੀ ਕੈਪਸ਼ਨ ’ਚ ਲਿਖਿਆ ਸੀ ਕਿ ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕੰਧਾਰੀ ਕਾਮੇਡੀਅਨ ਖਾਸ਼ਾ ਨੂੰ ਪਹਿਲਾਂ ਤਾਲਿਬਾਨੀ ਅੱਤਵਾਦੀਆਂ ਨੇ ਅਗਵਾ ਕੀਤਾ। ਫਿਰ ਇਸ ਤੋਂ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਨੂੰ ਕਾਰ ਦੇ ਅੰਦਰ ਕਈ ਵਾਰ ਥੱਪੜ ਮਾਰੇ ਤੇ ਆਖਿਰ ’ਚ ਉਨ੍ਹਾਂ ਦਾ ਕਤਲ ਕਰ ਦਿੱਤਾ। ਸਥਾਨਕ ਮੀਡੀਆ ਅਨੁਸਾਰ ਕੰਧਾਰ ਸੂਬੇ ਨਾਲ ਸਬੰਧ ਰੱਖਣ ਵਾਲੇ ਕਾਮੇਡੀਅਨ ਨੂੰ ਅੱਤਵਾਦੀ ਪਿਛਲੇ ਹਫਤੇ ਉਨ੍ਹਾਂ ਦੇ ਘਰੋਂ ਘੜੀਸਦੇ ਹੋਏ ਬਾਹਰ ਲਿਆਏ ਤੇ ਦਰੱਖਤ ਨਾਲ ਬੰਨ੍ਹ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ
ਨਾਬਾਲਿਗਾ ਨਾਲ ਜਬਰ-ਜ਼ਨਾਹ ਕਰ ਕੇ ਹੱਤਿਆ ਕਰਨ ਵਾਲੇ 3 ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ
NEXT STORY