ਲੁਧਿਆਣਾ (ਵਿੱਕੀ) : ਬੀਤੇ ਸਾਲਾਂ 'ਚ ਪੇਪਰ ਲੀਕੇਜ ਜਿਹੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਵਾਰ 10ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆਵਾਂ 'ਚ ਕਈ ਅਜਿਹੇ ਬੰਦੋਬਸਤ ਕਰਨ ਜਾ ਰਿਹਾ ਹੈ, ਜਿਸ ਨਾਲ ਪ੍ਰੀਖਿਆਵਾਂ ਦੇ ਸੰਚਾਲਨ 'ਤੇ ਖੜ੍ਹੇ ਹੋਣ ਵਾਲੇ ਸਵਾਲਾਂ 'ਤੇ ਵਿਰਾਮ ਚਿੰਨ੍ਹ ਲਗਾਇਆ ਜਾ ਸਕੇ। ਇਸ ਲੜੀ 'ਚ ਬੋਰਡ ਨੇ ਸਭ ਤੋਂ ਪਹਿਲਾਂ ਪ੍ਰਸ਼ਨ-ਪੱਤਰ ਨਾਲ ਜੁੜੇ ਪਹਿਲੂਆਂ 'ਤੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਬੋਰਡ ਵੱਲੋਂ ਜਾਰੀ ਪੱਤਰ ਦੇ ਮੁਤਾਬਕ ਸਾਰੇ ਸੈਂਟਰ ਸੁਪਰੀਟੈਨਡੈਂਟ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਪ੍ਰੀਖਿਆ ਕੇਂਦਰ 'ਚ ਪ੍ਰਸ਼ਨ-ਪੱਤਰ ਦੇ ਪੈਕੇਟ ਦੀ ਸ਼ੀਲ ਖੋਲ੍ਹਣ ਸਮੇਂ ਡਿਪਟੀ ਸੁਪਰੀਟੈਨਡੈਂਟ, ਦੋ ਨਿਰੀਖਕ ਅਤੇ 2 ਵਿਦਿਆਰਥੀਆਂ ਦੇ ਹਸਤਾਖ਼ਰ ਕਰਵਾਉਣੇ ਜ਼ਰੂਰੀ ਹੋਣਗੇ। ਉੱਥੇ ਹੀ ਪ੍ਰਸ਼ਨ-ਪੱਤਰ ਪ੍ਰੀਖਿਆਂ ਸ਼ੁਰੂ ਹੋਣ ਦੇ 30 ਮਿੰਟ ਪਹਿਲਾਂ ਖੋਲ੍ਹੇ ਜਾਣਗੇ। ਇਹੀ ਨਹੀਂ, ਕਿਸੇ ਵੀ ਪ੍ਰੀਖਿਆਰਥੀ ਨੂੰ ਪੇਪਰ ਖ਼ਤਮ ਹੋਣ ਦੇ ਅੱਧੇ ਸਮੇਂ ਤੋਂ ਪਹਿਲਾਂ ਤੱਕ ਪ੍ਰੀਖਿਆ ਕੇਂਦਰ ਛੱਡਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਵਿਦਿਆਰਥੀ ਸਮੇਂ ਤੋਂ ਪਹਿਲਾਂ ਪ੍ਰੀਖਿਆ ਹਾਲ ਛੱਡ ਕੇ ਜਾਣਾ ਚਾਹੇ ਤਾਂ ਸੁਪਰੀਟੈਂਨਡੈਂਟ ਪ੍ਰੀਖਿਆਰਥੀ ਦੇ ਪ੍ਰਸ਼ਨ-ਪੱਤਰ ਅਤੇ ਉਸ ਦਾ ਰੋਲ ਨੰਬਰ ਲਿਖ ਕੇ ਆਪਣੇ ਕੋਲ ਰਖੇਗਾ। ਬੋਰਡ ਨੂੰ ਅੰਦੇਸ਼ਾ ਹੈ ਕਿ ਅਜਿਹੇ ਪ੍ਰੀਖਿਆਰਥੀ ਪ੍ਰੀਖਿਆ ਕੇਂਦਰ ਤੋਂ ਬਾਹਰ ਜਾਂਦੇ ਹੀ ਸੋਸ਼ਲ ਮੀਡੀਆ 'ਤੇ ਪੇਪਰ ਵਾਇਰਲ ਕਰ ਦਿੰਦੇ ਹਨ, ਜਿਸ ਨਾਲ ਪ੍ਰੀਖਿਆ ਹਾਲ 'ਚ ਪੇਪਰ ਦੇ ਰਹੇ ਵਿਦਿਆਰਥੀਆਂ ਦੇ ਲਈ ਨਕਲ ਜਿਹੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ : ਰੰਗ ਗੋਰਾ ਕਰਨ ਲਈ ਕਰੀਮਾਂ ਵਰਤਣ ਵਾਲੇ ਹੋ ਜਾਣ Alert! ਹੋਸ਼ ਉਡਾ ਦੇਣ ਵਾਲਾ ਹੋਇਆ ਖ਼ੁਲਾਸਾ
ਅਪ੍ਰੈਲ ਮਹੀਨੇ ਤੱਕ ਚੱਲਣਗੀਆਂ ਪ੍ਰੀਖਿਆਵਾਂ
ਬੋਰਡ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸੇ ਪ੍ਰੀਖਿਆ ਕੇਂਦਰ 'ਚ ਸਮੂਹਿਕ ਨਕਲ ਦਾ ਮਾਮਲਾ ਫੜ੍ਹਿਆ ਗਿਆ ਤਾਂ ਉਸ ਪ੍ਰੀਖਿਆ ਕੇਂਦਰ 'ਚ ਡਿਊਟੀ 'ਤੇ ਤਾਇਨਾਤ ਸਟਾਫ਼ 'ਤੇ ਵਿਭਾਗੀ ਕਾਰਵਾਈ ਤਾਂ ਹੋਵੇਗੀ ਹੀ, ਇਸ ਦੇ ਨਾਲ ਦੁਬਾਰਾ ਪ੍ਰੀਖਿਆ ਕਰਵਾਉਣ ਦੇ ਲਈ ਆਉਣ ਵਾਲਾ ਖ਼ਰਚਾ ਡਿਊਟੀ 'ਤੇ ਤਾਇਨਾਤ ਸਟਾਫ਼ ਦੇ ਖ਼ਾਤੇ 'ਚ ਪਾਇਆ ਜਾਵੇਗਾ। ਸਿਰਫ ਇੰਨਾ ਹੀ ਨਹੀਂ, ਜੇਕਰ ਕਿਸੇ ਕੇਂਦਰ 'ਚ ਨਕਲ ਦਾ ਕੋਈ ਮਾਮਲਾ ਫੜ੍ਹਿਆ ਜਾਂਦਾ ਹੈ ਤਾਂ ਕੇਸ ਹੱਲ ਹੋਣ ਤੱਕ ਸੁਪਰੀਟੈਨਡੈਂਟ ਦੇ ਮਿਹਨਤਾਨੇ ਦੀ ਅਦਾਇਗੀ ਨਹੀਂ ਹੋਵੇਗੀ।
ਪ੍ਰੀਖਿਆ ਕੇਂਦਰ 'ਚ ਪ੍ਰਵੇਸ਼ ਦੇ ਲਈ ਨਿਯਮ
ਬਿਨਾਂ ਰੋਲ ਨੰਬਰ ਸਲਿੱਪ ਦੇ ਕਿਸੀ ਵੀ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ 'ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ।
ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਦੇ ਇੱਕ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਜ਼ਰੂਰੀ
ਅਪਾਹਜ ਤੇ ਲੋੜਵੰਦ ਵਿਦਿਆਰਥੀਆਂ ਨੂੰ ਸਹਾਇਕ ਉਪਲੱਬਧ ਕਰਵਾਇਆ ਜਾਵੇਗਾ, ਜਿਸ ਦੇ ਲਈ ਪਹਿਲਾਂ ਤੋਂ ਐਪਲੀਕੇਸ਼ਨ ਦੇਣੀ ਪਵੇਗੀ
ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਤਿਆਰੀਆਂ ਪੂਰੀਆਂ ਕਰਨਾ ਜ਼ਰੂਰੀ ਹੋਵੇਗਾ
ਪ੍ਰੀਖਿਆ ਨਿਰੀਖਕ ਇਹ ਯਕੀਨੀ ਬਣਾਏਗਾ ਕਿ ਸਾਰੇ ਉੱਤਰ-ਪੁਸਤਕਾਂ ਸੰਪੂਰਨ ਅਤੇ ਸੰਗਠਿਤ ਹੋਣ
ਉੱਤਰ ਪੁਸਤਕਾਂ ਦੇ ਪਹਿਲੇ ਤਿੰਨ ਪੰਨਿਆਂ 'ਤੇ ਪ੍ਰੀਖਿਆ ਕੰਟਰੋਲਰ ਰਾਹੀਂ ਮੋਹਰ ਲਗਾਈ ਜਾਵੇਗੀ।
ਰੀ-ਅਪੀਅਰ ਵਿਦਿਆਰਥੀਆਂ ਦੇ ਲਈ ਅਲੱਗ ਤੋਂ ਪ੍ਰਸ਼ਨ-ਪੱਤਰ ਦਿੱਤੇ ਜਾਣਗੇ।
ਹਰ ਪ੍ਰੀਖਿਆ ਕੇਂਦਰ 'ਚ ਪ੍ਰੀਖਿਆ ਦੇ ਦੌਰਾਨ ਪਾਣੀ ਦੀ ਸੁਵਿਧਾ ਯਕੀਨੀ ਬਣਾਈ ਜਾਵੇਗੀ।
ਇਹ ਵੀ ਪੜ੍ਹੋ : ਅੱਜ ਪੰਜਾਬੀਆਂ ਲਈ ਆ ਸਕਦੈ ਵੱਡਾ ਫ਼ੈਸਲਾ! ਹੋਣ ਜਾ ਰਹੀ ਕੈਬਨਿਟ ਦੀ ਅਹਿਮ ਮੀਟਿੰਗ
ਇਸ ਸਮੱਗਰੀ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ
ਮੋਬਾਇਲ ਫੋਨ, ਸਮਾਰਟਵਾਚ, ਬਲੂਟੁੱਥ ਡਿਵਾਈਸ, ਇਲੈਕਟ੍ਰਾਨਿਕ ਗੈਜਟਸ
ਕੈਲਕੁਲੇਟਰ, ਲਾਗ ਟੇਬਲ, ਕਿਸੇ ਵੀ ਤਰ੍ਹਾਂ ਦੀ ਲਿਖ਼ਤ ਸਮੱਗਰੀ, ਚਿੱਟਾਂ
ਸਮਾਰਟ ਪੈੱਨ, ਸਮਾਰਟ ਚਸ਼ਮੇ, ਡਿਜ਼ੀਟਲ ਘੜੀ
ਕਿਸੇ ਵੀ ਕਿਸਮ ਦੀ ਸ਼ੱਕੀ ਸਮੱਗਰੀ ਜਾਂ ਕਿਤਾਬਾਂ
ਇਨ੍ਹਾਂ ਗੱਲਾਂ ਦਾ ਵੀ ਧਿਆਨ ਰਖਣ ਪ੍ਰੀਖਿਆਰਥੀ ਤੇ ਅਧਿਆਪਕ
ਪ੍ਰੀਖਿਆਰਥੀ ਸਿਰਫ਼ ਪਾਰਦਰਸ਼ੀ ਪਾਣੀ ਦੀ ਬੋਤਲ ਲਿਆ ਸਕਦੇ ਹਨ।
ਕੋਈ ਵੀ ਪ੍ਰੀਖਿਆਰਥੀ ਪ੍ਰੀਖਿਆ ਸ਼ੁਰੂ ਹੋਣ ਦੇ ਅੱਧੇ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਨਹੀਂ ਛੱਡ ਸਕਦਾ।
ਪ੍ਰੀਖਿਆ ਖ਼ਤਮ ਹੋਣ ਦੇ ਬਾਅਦ ਹੀ ਕੇਂਦਰ ਕੰਟਰੋਲਰ ਪ੍ਰੀਖਿਆ ਕੇਂਦਰ 'ਚ ਪ੍ਰਵੇਸ਼ ਕਰ ਸਕਦੇ ਹਨ।
ਕਿਸੇ ਵੀ ਵਿਸ਼ੇ ਦੀ ਪ੍ਰੀਖਿਆ ਵਾਲੇ ਅਧਿਆਪਕ ਦੀ ਡਿਊਟੀ ਉਸ ਦਿਨ ਉਸੇ ਵਿਸ਼ੇ ਦੀ ਪ੍ਰੀਖਿਆ 'ਚ ਨਹੀਂ ਲਗਾਈ ਜਾਵੇਗੀ।
ਪ੍ਰੀਖਿਆ ਕੇਂਦਰ 'ਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਰਹੇਗੀ, ਪਰ ਉਹ ਪ੍ਰੀਖਿਆ ਹਾਲ ਦੇ ਅੰਦਰ ਦਾਖ਼ਲ ਨਹੀਂ ਹੋ ਸਕਣਗੇ।
ਨਕਲ ਅਤੇ ਅਨੁਸਾਸ਼ਨਹੀਣਤਾ 'ਤੇ ਸਖ਼ਤ ਕਾਰਵਾਈ
ਨਕਲ ਕਰਦੇ ਪਾਏ ਜਾਣ 'ਤੇ ਪ੍ਰੀਖਿਆਰਥੀ ਦੀ ਪ੍ਰੀਖਿਆ ਦਾ ਨਤੀਜਾ ਰੱਦ ਕਰ ਦਿੱਤਾ ਜਾਵੇਗਾ।
ਜੇਕਰ ਕਿਸੇ ਪ੍ਰੀਖਿਆ ਕੇਂਦਰ 'ਚ ਨਕਲ ਦੀ ਘਟਨਾ ਪਾਈ ਜਾਂਦੀ ਹੈ ਤਾਂ ਇਸ 'ਚ ਸ਼ਾਮਲ ਅਧਿਆਪਕਾਂ ਅਤੇ ਸਟਾਫ਼ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਪ੍ਰੀਖਿਆ ਕੇਂਦਰ ਵਿਚ ਧਾਰਾ-144 ਲਾਗੂ ਕੀਤੀ ਜਾਵੇਗੀ ਤਾਂ ਕਿ ਬਾਹਰੀ ਦਖ਼ਲ-ਅੰਦਾਜ਼ੀ ਨੂੰ ਰੋਕਿਆ ਜਾ ਸਕੇ।
ਜੇਕਰ ਕੋਈ ਪ੍ਰੀਖਿਆਰਥੀ ਪ੍ਰਸ਼ਨ-ਪੱਤਰ ਪ੍ਰੀਖਿਆ ਹਾਲ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰਨ ਅਪਲਾਈ
NEXT STORY