ਕਪੂਰਥਲਾ (ਵੈੱਬ ਡੈਸਕ)- ਕਪੂਰਥਲਾ ਵਿਚ ਸਰਦੀ ਤੋਂ ਬਚਣ ਲਈ ਬਾਲੀ ਗਈ ਕੋਲਿਆਂ ਦੀ ਅੰਗੀਠੀ ਨੇ ਇਕ ਨਾਨਾ ਤੇ ਦੋਹਤੇ ਦੀ ਜਾਨ ਨੂੰ ਖ਼ਤਰੇ ਵਿਚ ਪਾ ਦਿੱਤਾ। ਸੁਲਤਾਨਪੁਰ ਲੋਧੀ ਦੇ ਐੱਫ਼. ਸੀ. ਆਈ. ਗੋਦਾਮ ਵਿਚ ਸਕਿਓਰਿਟੀ ਗਾਰਡ ਦੇ ਰੂਪ ਵਿਚ ਕੰਮ ਕਰਦੇ ਕਪੂਰੀ ਰਾਏ ਅਤੇ ਉਨ੍ਹਾਂ ਦੇ ਦੋਹਤੇ ਸੰਨੀ ਨੂੰ ਬੰਦ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ।
ਜਾਣਕਾਰੀ ਦਿੰਦੋ ਹੋਏ ਗੋਦਾਮ ਕਰਮਚਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਕੰਮ 'ਤੇ ਪਹੁੰਚੇ ਤਾਂ ਗਾਰਡ ਦਾ ਕਮਰਾ ਬੰਦ ਸੀ। ਆਵਾਜ਼ ਦੇਣ 'ਤੇ ਵੀ ਕੋਈ ਜਵਾਬ ਨਾ ਮਿਲਿਆ। ਦਰਵਾਜ਼ਾ ਤੋੜ ਕੇ ਵੇਖਿਆ ਤਾਂ ਕਮਰੇ ਵਿਚ ਧੂੰਆਂ ਭਰਿਆ ਸੀ ਅਤੇ ਕਪੂਰੀ ਰਾਏ ਅਤੇ ਸੰਨੀ ਬੇਹੋਸ਼ ਪਏ ਸਨ। ਇਨ੍ਹਾਂ ਦੇ ਕੋਲ ਬਾਲੀ ਹੋਈ ਅੰਗੀਠੀ ਰੱਖੀ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ’ਚ ਜ਼ਿਲ੍ਹਾ ਕਪੂਰਥਲਾ ਦੇ 2 ਨੌਜਵਾਨ ਵੀ ਸ਼ਾਮਲ, ਸਦਮੇ ’ਚ ਪਰਿਵਾਰ
ਮੂਲ ਰੂਪ ਨਾਲ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਚੰਦੌਲੀ ਦੇ ਰਹਿਣ ਵਾਲੇ ਕਪੂਰੀ ਰਾਏ ਅਤੇ ਉਸ ਦੇ ਦੋਹਤੇ ਸੰਨੀ ਨੂੰ ਪਹਿਲਾਂ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਕਪੂਰਥਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਦੇ ਅਨੁਸਾਰ ਬੰਦ ਕਮਰੇ ਵਿੱਚ ਕੋਲੇ ਸਾੜਨ ਨਾਲ ਕਾਰਬਨ ਮੋਨੋਆਕਸਾਈਡ ਗੈਸ ਇਕੱਠੀ ਹੋ ਗਈ, ਜਿਸ ਕਾਰਨ ਦੋਵੇਂ ਬੇਹੋਸ਼ ਹੋ ਗਏ। ਰਾਤ ਨੂੰ ਬਹੁਤ ਜ਼ਿਆਦਾ ਠੰਡ ਹੋਣ ਕਰਕੇ, ਰਾਤ ਦੇ ਖਾਣੇ ਤੋਂ ਬਾਅਦ ਦੋਵਾਂ ਨੇ ਇਕ ਅੰਗੀਠੀ ਬਾਲੀ ਅਤੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ। ਡਾਕਟਰਾਂ ਅਨੁਸਾਰ ਦੋਵਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਦੇ ਮਾਮਲੇ 'ਚ ਫੜਿਆ ਗਿਆ ਪੰਜਾਬੀ ਗਾਇਕ ਤੇ ਲਿਖਾਰੀ! ਹੁਣ ਜੇਲ੍ਹ 'ਚੋਂ ਕਰ ਰਿਹੈ ਸ਼ਾਨਦਾਰ ਕੰਮ
NEXT STORY