ਨਵੀਂ ਦਿੱਲੀ - ਆਮਤੌਰ 'ਤੇ ਲੋਕ ਹਰ ਰੋਜ਼ ਦਫ਼ਤਰ ਜਾਣ ਲਈ ਬੱਸ, ਰੇਲ ਜਾਂ ਕਾਰ ਦੀ ਵਰਤੋਂ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਔਰਤ ਬਾਰੇ ਦੱਸ ਰਹੇ ਹਾਂ ਜੋ ਹਰ ਰੋਜ਼ ਹਵਾਈ ਜਹਾਜ਼ ਰਾਹੀਂ ਸਫ਼ਰ ਕਰਦੀ ਹੈ। ਮਲੇਸ਼ੀਆ ਰਹਿ ਰਹੀ ਭਾਰਤੀ ਮੂਲ ਦੀ ਔਰਤ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਹਰ ਰੋਜ਼ ਫਲਾਈਟ ਰਾਹੀਂ ਆਪਣੇ ਘਰ ਅਤੇ ਦਫਤਰ ਵਿਚਕਾਰ ਸਫਰ ਤੈਅ ਕਰਦੀ ਹੈ। ਇਹ ਸੁਣ ਕੇ ਕੋਈ ਵੀ ਹੈਰਾਨ ਹੋ ਰਿਹਾ ਹੈ। ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਹਿੰਗਾ ਰੁਟੀਨ ਨਾ ਸਿਰਫ ਉਨ੍ਹਾਂ ਲਈ ਫਾਇਦੇਮੰਦ ਹੈ, ਸਗੋਂ ਉਨ੍ਹਾਂ ਦੇ ਪਰਿਵਾਰ ਲਈ ਵੀ ਬਿਹਤਰ ਸਾਬਤ ਹੋ ਰਿਹਾ ਹੈ। ਆਓ ਜਾਣਦੇ ਹਾਂ…
ਇਹ ਵੀ ਪੜ੍ਹੋ : ਮਹੀਨੇ ਦੀ ਕਿੰਨੀ ਕਮਾਈ ਕਰਦੈ ਇਹ ਮਸ਼ਹੂਰ youtuber? 'India got latent' ਕਾਰਨ ਘਿਰਿਆ ਵਿਵਾਦਾਂ 'ਚ
ਮਾਂ ਜੋ ਹਰ ਰੋਜ਼ ਕਰਦੀ ਹੈ ਹਵਾਈ ਸਫਰ
ਭਾਰਤੀ ਮੂਲ ਦੀ ਔਰਤ ਦੀ ਪ੍ਰੇਰਨਾਦਾਇਕ ਕਹਾਣੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਔਰਤ ਹਰ ਰੋਜ਼ ਆਪਣੇ ਘਰ ਅਤੇ ਦਫਤਰ ਵਿਚਕਾਰ ਹਵਾਈ ਸਫਰ ਕਰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਹਿੰਗੀ ਯਾਤਰਾ ਨਾਲ ਉਸ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਮਲੇਸ਼ੀਆ ਦੀ ਰਹਿਣ ਵਾਲੀ ਰਾਚੇਲ ਕੌਰ ਜੋ ਕਿ ਏਅਰਏਸ਼ੀਆ ਵਿੱਚ ਵਿੱਤ ਸੰਚਾਲਨ ਵਿੱਚ ਇੱਕ ਸਹਾਇਕ ਮੈਨੇਜਰ ਵਜੋਂ ਕੰਮ ਕਰਦੀ ਹੈ ਹਰ ਰੋਜ਼ ਸਵੇਰੇ 4 ਵਜੇ ਉੱਠਦੀ ਹੈ ਅਤੇ ਆਪਣੇ ਦਫ਼ਤਰ ਲਈ ਫਲਾਈਟ ਫੜਦੀ ਹੈ। ਉਸ ਦਾ ਕਹਿਣਾ ਹੈ ਕਿ ਇਹ ਸਫ਼ਰ ਉਸ ਲਈ ਸਸਤਾ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣ ਦਾ ਮੌਕਾ ਵੀ ਮਿਲਦਾ ਹੈ। ਪਹਿਲਾਂ, ਉਹ ਕੁਆਲਾਲੰਪੁਰ ਵਿੱਚ ਕਿਰਾਏ 'ਤੇ ਰਹਿੰਦੀ ਸੀ ਅਤੇ ਹਫ਼ਤੇ ਵਿੱਚ ਸਿਰਫ ਇੱਕ ਵਾਰ ਘਰ ਜਾ ਸਕਦੀ ਸੀ, ਪਰ ਹੁਣ ਉਹ ਹਰ ਰੋਜ਼ ਆਪਣੇ ਬੱਚਿਆਂ ਕੋਲ ਵਾਪਸ ਆ ਸਕਦੀ ਹੈ।
ਇਹ ਵੀ ਪੜ੍ਹੋ : SBI-PNB ਸਮੇਤ ਕਈ ਬੈਂਕਾਂ ਨੇ ਕੀਤੇ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ!
ਤੁਸੀਂ ਆਪਣੀ ਰੋਜ਼ਾਨਾ ਯਾਤਰਾ ਦਾ ਫੈਸਲਾ ਕਿਵੇਂ ਕਰਦੇ ਹੋ?
ਰਚੇਲ ਕੌਰ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਉੱਠਦੀ ਹੈ, ਤਿਆਰ ਹੋ ਜਾਂਦੀ ਹੈ ਅਤੇ 5:55 'ਤੇ ਫਲਾਈਟ ਫੜਦੀ ਹੈ। ਉਹ ਸਵੇਰੇ 7:45 ਵਜੇ ਆਪਣੇ ਦਫ਼ਤਰ ਪਹੁੰਚ ਜਾਂਦੀ ਹੈ ਅਤੇ ਸਾਰਾ ਦਿਨ ਕੰਮ ਕਰਨ ਤੋਂ ਬਾਅਦ 8 ਵਜੇ ਘਰ ਵਾਪਸ ਆਉਂਦੀ ਹੈ। ਇਸ ਵਿਲੱਖਣ ਯਾਤਰਾ ਦੇ ਬਾਵਜੂਦ ਉਨ੍ਹਾਂ ਦਾ ਮਹੀਨਾਵਾਰ ਖਰਚਾ ਪਹਿਲਾਂ ਨਾਲੋਂ ਘੱਟ ਹੈ। ਪਹਿਲਾਂ ਉਹ ਕਿਰਾਏ ਅਤੇ ਹੋਰ ਖਰਚਿਆਂ 'ਤੇ ਪ੍ਰਤੀ ਮਹੀਨਾ 42,000 ਰੁਪਏ ਖਰਚ ਕਰਦੀ ਸੀ, ਪਰ ਹੁਣ ਉਸ ਦਾ ਖਰਚਾ ਘਟ ਕੇ 28,000 ਰੁਪਏ ਪ੍ਰਤੀ ਮਹੀਨਾ ਰਹਿ ਗਿਆ ਹੈ। ਇਸ ਯਾਤਰਾ ਦੌਰਾਨ, ਉਹ ਫਲਾਈਟ ਵਿੱਚ ਆਪਣੇ ਲਈ ਕੁਝ ਸਮਾਂ ਕੱਢਦੀ ਹੈ, ਸੰਗੀਤ ਸੁਣਦੀ ਹੈ ਅਤੇ ਕੁਦਰਤ ਦੀ ਸੁੰਦਰਤਾ ਦਾ ਆਨੰਦ ਮਾਣਦੀ ਹੈ। ਉਸ ਦਾ ਮੰਨਣਾ ਹੈ ਕਿ ਦਫਤਰ ਵਿਚ ਕੰਮ ਕਰਨਾ ਅਤੇ ਲੋਕਾਂ ਨੂੰ ਮਿਲ ਕੇ ਕੰਮ ਪੂਰਾ ਕਰਨਾ ਆਸਾਨ ਹੁੰਦਾ ਹੈ, ਇਸ ਲਈ ਉਹ ਦੂਰ-ਦੁਰਾਡੇ ਦੇ ਕੰਮ ਦੀ ਬਜਾਏ ਹਰ ਰੋਜ਼ ਦਫਤਰ ਜਾਣ ਨੂੰ ਤਰਜੀਹ ਦਿੰਦੀ ਹੈ।
ਇਹ ਵੀ ਪੜ੍ਹੋ : ਇਹ ਯਾਤਰੀ ਨਹੀਂ ਕਰ ਸਕਣਗੇ ਹਵਾਈ ਸਫ਼ਰ, ਏਅਰਲਾਈਨਜ਼ ਕੰਪਨੀਆਂ ਨੇ 'ਨੋ ਫਲਾਈ ਲਿਸਟ' 'ਚ ਪਾਏ ਨਾਂ, ਜਾਣੋ ਕਾਰਨ
ਖਰਚੇ ਘਟੇ, ਪਰਿਵਾਰ ਨਾਲ ਸਮਾਂ ਵਧਿਆ
ਜਦੋਂ ਲੋਕ ਉਸ ਦੀ ਰੋਜ਼ਾਨਾ ਦੀ ਰੁਟੀਨ ਬਾਰੇ ਸੁਣਦੇ ਹਨ, ਤਾਂ ਬਹੁਤ ਸਾਰੇ ਹੈਰਾਨ ਹੁੰਦੇ ਹਨ ਅਤੇ ਕੁਝ ਤਾਂ ਇਹ ਵੀ ਕਹਿੰਦੇ ਹਨ, "ਕੀ ਤੁਸੀਂ ਪਾਗਲ ਹੋ?" ਬੇਸ਼ੱਕ ਇਹ ਸਫਰ ਰੇਚਲ ਲਈ ਥਕਾ ਦੇਣ ਵਾਲਾ ਹੈ ਪਰ ਜਦੋਂ ਉਹ ਘਰ ਪਹੁੰਚ ਕੇ ਆਪਣੇ ਬੱਚਿਆਂ ਨੂੰ ਦੇਖਦੀ ਹੈ ਤਾਂ ਉਸਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਇਹ ਥੋੜ੍ਹਾ ਮੁਸ਼ਕਲ ਹੈ, ਪਰ ਪਰਿਵਾਰ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੈ। ਉਹ ਇਸਨੂੰ ਲੰਬੇ ਸਮੇਂ ਤੱਕ ਜਾਰੀ ਰੱਖਣਾ ਚਾਹੁੰਦੇ ਹਨ ਕਿਉਂਕਿ ਇਹ ਉਹਨਾਂ ਨੂੰ ਕੰਮ ਅਤੇ ਪਰਿਵਾਰ ਵਿੱਚ ਸੰਤੁਲਨ ਬਣਾਉਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਰਾਕੇਟ ਦੀ ਰਫ਼ਤਾਰ ਨਾਲ ਦੌੜੀਆਂ ਸੋਨੇ ਦੀਆਂ ਕੀਮਤਾਂ, ਜਲਦ ਹੀ ਕਰੇਗਾ 90 ਹਜ਼ਾਰ ਨੂੰ ਪਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਢੇ 'ਤੇ ਸੀ ਬੇਟਾ ਤੇ ਸਾਹਮਣੇ Trump...! ਐਲੋਨ ਮਸਕ ਦੀ ਮੀਟਿੰਗ ਦੀਆਂ ਤਸਵੀਰਾਂ ਵਾਇਰਲ
NEXT STORY