ਟੋਰਾਂਟੋ (ਬਿਊਰੋ) – ਕੈਨੇਡਾ ’ਚ ਭੱਟੀ ਪ੍ਰੋਡਕਸ਼ਨ ਵਲੋਂ ਬੀਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਦਾ ਸ਼ੋਅ ‘ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ’ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਕੈਨੇਡਾ ਦੇ ਵੱਖ-ਵੱਖ ਸੂਬਿਆਂ ’ਚ ਕਰਵਾਇਆ ਜਾ ਰਿਹਾ ਹੈ, ਜਿਸ ’ਚ ਪੰਜਾਬ ਦੇ ਆਗੂਆਂ ਚਰਨਜੀਤ ਸਿੰਘ ਚੰਨੀ ਤੇ ਭਗਵੰਤ ਮਾਨ ’ਤੇ ਤੰਜ ਕੱਸੇ ਜਾ ਰਹੇ ਹਨ।
ਇਸ ਸ਼ੋਅ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦੇ ਦੋ ਦਿਲਚਸਪ ਕਿਰਦਾਰ ਹਨ, ਜਿਨ੍ਹਾਂ ਨੂੰ ਜਸਵਿੰਦਰ ਭੱਲਾ ਤੇ ਸ਼ਿਵਮ ਗਰੋਵਰ ਵਲੋਂ ਨਿਭਾਇਆ ਜਾ ਰਿਹਾ ਹੈ। ਦੋਵਾਂ ਕਿਰਦਾਰਾਂ ਰਾਹੀਂ ਪੰਜਾਬ ਦੀ ਸਿਆਸਤ ’ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ।
![PunjabKesari](https://static.jagbani.com/multimedia/13_50_221097667jaswinder1-ll.jpg)
ਦੱਸ ਦੇਈਏ ਕਿ ਜਸਵਿੰਦਰ ਭੱਲਾ ਨੇ ਕੈਪਟਨ ਦਾ ਕਿਰਦਾਰ ਨਿਭਾਇਆ ਹੈ, ਜਦਕਿ ਸੁਖਬੀਰ ਦਾ ਕਿਰਦਾਰ ਸ਼ਿਵਮ ਗਰੋਵਰ ਵਲੋਂ ਨਿਭਾਇਆ ਜਾ ਰਿਹਾ ਹੈ। ਮੰਚ ’ਤੇ ਜਸਵਿੰਦਰ ਭੱਲਾ ਤੇ ਸ਼ਿਵਮ ਦੀ ਅਦਾਕਾਰੀ ਨੂੰ ਉਥੋਂ ਦੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਇਹ ਸ਼ੋਅ ਵੈਨਕੂਵਰ ’ਚ ਹੋਣ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਰੀਕਾ : ਹਾਈਕਿੰਗ ਦੌਰਾਨ ਲਾਪਤਾ ਹੋਈ ਭਾਰਤੀ ਮੂਲ ਦੀ ਔਰਤ ਦੀ ਮਿਲੀ ਲਾਸ਼
NEXT STORY