ਵਾਸ਼ਿੰਗਟਨ — ਮ੍ਰਿਤਕ ਅਮਰੀਕੀ ਵਿਦਿਆਰਥੀ ਓਟੋ ਵਾਰਮਬੀਅਰ ਦੇ ਪਰਿਵਾਰ ਨੇ ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਓਨ ਦੀ ਤਰੀਫ ਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੰਦਾ ਕੀਤੀ ਹੈ। ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਓਟੋ ਵਾਰਮਬੀਅਰ ਦੇ ਮਾਤਾ-ਪਿਤਾ ਫ੍ਰੇਡ ਅਤੇ ਸਿੰਡੀ ਵਾਰਮਬੀਅਰ ਨੇ ਆਖਿਆ ਕਿ ਕੋਈ ਵੀ ਬਹਾਨਾ ਜਾਂ ਤਰੀਫ ਇਸ ਤੱਥ ਨੂੰ ਨਹੀਂ ਬਦਲ ਸਕਦਾ ਕਿ ਕਿਮ ਅਤੇ ਉਨ੍ਹਾਂ ਦੇ ਗਲਤ ਪ੍ਰਸ਼ਾਸਨ ਨੇ ਉਨ੍ਹਾਂ ਦੇ 22 ਸਾਲਾ ਪੁੱਤਰ ਦੀ ਹੱਤਿਆ ਕੀਤੀ ਹੈ। ਟਰੰਪ ਅਤੇ ਕਿਮ ਵਿਚਾਲੇ 2 ਦਿਨਾਂ ਬੈਠਕ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋਣ ਤੋਂ ਬਾਅਦ ਟਰੰਪ ਨੇ ਕਿਮ ਦੀ ਵਧਾ-ਚੜ੍ਹਾ ਕੇ ਤਰੀਫ ਕੀਤੀ ਹੈ।
ਓਟੋ ਦੇ ਮਾਂ-ਪਿਓ ਦਾ ਇਹ ਬਿਆਨ ਆਇਆ ਹੈ। ਟਰੰਪ ਨੇ ਵੀਰਵਾਰ ਨੂੰ ਓਟੋ ਦੀ ਮੌਤ ਦਾ ਜ਼ਿਕਰ ਕਰਦੇ ਹੋਏ ਹਨੋਈ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆਸ, 'ਉਨ੍ਹਾਂ ਮੈਨੂੰ ਕਿਹਾ ਕਿ ਉਹ (ਕਿਮ) ਇਸ ਦੇ ਬਾਰੇ 'ਚ ਕੁਝ ਨਹੀਂ ਜਾਣਦੇ ਅਤੇ ਮੈਂ ਉਨ੍ਹਾਂ ਦੀ ਇਸ ਗੱਲ 'ਤੇ ਭਰੋਸਾ ਕਰਦਾ ਹਾਂ। ਟਰੰਪ ਨੇ ਨਾਲ ਹੀ ਕਿਹਾ ਕਿਮ ਨੂੰ ਇਸ ਮਾਮਲੇ ਨੂੰ ਲੈ ਕੇ ਬਹੁਤ ਬੁਰਾ ਲੱਗਾ।' ਫਾਕਸ ਨਿਊਜ਼ 'ਚ ਪ੍ਰਕਾਸ਼ਿਤ ਇਕ ਬਿਆਨ 'ਚ ਟਰੰਪ ਨੇ ਆਖਿਆ ਕਿ ਕਿਮ ਬੇਹੱਦ ਤੇਜ਼ ਤਰਾਰ ਹੈ ਅਤੇ ਇਕ ਸੱਚੇ ਨੇਤਾ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੈਨੂੰ ਉਨ੍ਹਾਂ ਨੂੰ ਪਸੰਦ ਨਹੀਂ ਕਰਨਾ ਚਾਹੀਦਾ। ਮੈਨੂੰ ਉਨ੍ਹਾਂ ਨੂੰ ਕਿਉਂ ਨਹੀਂ ਪਸੰਦ ਕਰਨਾ ਚਾਹੀਦਾ? ਓਟੋ ਦੇ ਪਰਿਵਾਰ ਨੇ ਕਿਮ ਦੀ ਤਰੀਫ ਕਰਨ ਨੂੰ ਲੈ ਕੇ ਟਰੰਪ ਦਾ ਨਾਂ ਲਏ ਬਿਨਾਂ ਉਨ੍ਹਾਂ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਮ ਅਤੇ ਉਨ੍ਹਾਂ ਦਾ ਗਲਤ ਪ੍ਰਸ਼ਾਸਨ ਹੀ ਸਾਡੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਹੈ।
ਅਮੇਠੀ 'ਚ ਰਾਇਫਲ ਦੀ ਫੈਕਟਰੀ ਨੂੰ ਪੁਤਿਨ ਨੇ ਭਾਰਤ-ਰੂਸ ਦੋਸਤੀ ਲਈ ਦੱਸਿਆ ਵੱਡਾ ਕਦਮ
NEXT STORY