ਇਸਲਾਮਾਬਾਦ- ਸੰਕਟ ਨਾਲ ਘਿਰੇ ਪਾਕਿਸਤਾਨ ਦੇ ਹਾਲਾਤ ਗਰਮੀ ਨਾਲ ਹੋਰ ਖ਼ਰਾਬ ਹੋ ਗਏ ਹਨ। ਸਿੰਧ ਸਣੇ ਦੇਸ਼ ਦੇ ਕਈ ਹਿੱਸਿਆਂ 'ਚ ਰਹਿਣ ਵਾਲੇ ਲੋਕ ਗਰਮੀ ਦੇ ਕਹਿਰ ਨਾਲ ਜੂਝ ਰਹੇ ਹਨ। ਸਿੰਧ ਦਾ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਪਾਣੀ ਦੀ ਕਿੱਲਤ ਨੇ ਸਥਿਤੀ ਹੋਰ ਬਦਤਰ ਕਰ ਦਿੱਤਾ ਹੈ। ਇੱਥੇ ਨਾ ਤਾਂ ਪੀਣ ਲਈ ਪਾਣੀ ਹੈ ਤੇ ਨਾ ਹੀ ਖੇਤਾਂ 'ਚ ਫ਼ਸਲਾਂ ਲਈ ਪਾਣੀ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ 'ਚ ਦੱਸਿਆ ਕਿ ਜੂਨ 'ਚ ਗਰਮੀ ਦੀ ਇਹੋ ਦਸ਼ਾ ਰਹੇਗੀ। ਜੇਕਰ ਇਹੋ ਹਾਲ ਬਣਿਆ ਰਿਹਾ ਤਾਂ ਇਸ ਵਾਰ ਦੇਸ਼ 'ਚ ਫ਼ਸਲ ਚੰਗੀ ਨਹੀਂ ਹੋਵੇਗੀ।
ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਕਿਸਾਨ ਖ਼ਾਲਿਦ ਬਕਸ ਨੇ ਚਿੰਤਾ ਜ਼ਾਹਰ ਕੀਤੀ ਹੈ। ਦਰਅਸਲ ਉਨ੍ਹਾਂ ਨੇ ਖੇਤ 'ਚ ਗੰਨੇ ਤੇ ਕਪਾਹ ਦੀ ਫ਼ਸਲ ਲਾਈ ਹੈ ਜੋ ਪਾਣੀ ਨਾ ਮਿਲਣ ਕਾਰਨ ਸੁੱਕਣ ਦੇ ਕਗਾਰ 'ਤੇ ਹੈ। ਉਨ੍ਹਾਂ ਦੱਸਿਆ, 'ਪਿਛਲੇ ਸਾਲ ਵੀ ਪਾਣੀ ਦੀ ਕਿੱਲਤ ਕਾਰਨ ਫਸਲ ਓਨੀ ਚੰਗੀ ਨਹੀਂ ਹੋਈ ਜਿੰਨੀ ਉਮੀਦ ਸੀ। ਪਰ ਇਸ ਵਾਰ ਪਾਣੀ ਦਾ ਸੰਕਟ ਬਹੁਤ ਗੰਭੀਰ ਹੈ। ਨਹਿਰਾਂ ਸੁੱਕ ਰਹੀਆਂ ਹਨ ਤੇ ਸਾਡੇ ਕੋਲ ਕੋਈ ਅਜਿਹਾ ਜ਼ਰੀਆ ਨਹੀਂ ਹੈ ਕਿ ਅਸੀਂ ਆਪਣੀਆਂ ਫਸਲਾਂ ਨੂੰ ਪਾਣੀ ਦੇ ਸਕੀਏ। ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਸਥਾਨਕ ਕਿਸਾਨਾਂ 'ਤੇ ਆਰਥਿਕ ਬੋਝ ਵਧ ਜਾਵੇਗਾ।
ਸਿੰਧ ਦੇ ਮੁੱਖਮੰਤਰੀ ਦੇ ਸਲਾਹਕਾਰ ਮਨਜ਼ੂਰ ਵਾਸਨ ਨੇ ਕਿਹਾ ਕਿ ਪਾਣੀ ਦੀ ਕਮੀ ਨਾਲ ਕਰੀਬ-ਕਰੀਬ ਜ਼ਿਆਦਾਤਰ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਉਨ੍ਹਾਂ ਨੇ ਖ਼ਦਸ਼ਾ ਜਤਾਇਆ ਕਿ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਵੀ ਖ਼ਰਾਬ ਹੋਵੇਗੀ। ਸਿੰਧ 'ਚ ਅੰਬ, ਕਾਲੀ ਮਿਰਚ, ਕਪਾਹ, ਚੌਲ, ਕਣਕ ਤੇ ਗੰਨੇ ਸਮੇਤ ਕਈ ਫ਼ਸਲਾਂ ਹੁੰਦੀਆਂ ਹਨ। ਪਰ ਪਾਣੀ ਦੀ ਕਮੀ ਕਾਰਨ ਇਸ ਵਾਰ ਕਿਸਾਨਾਂ ਨੂੰ ਸੰਕਟ ਨਾਲ ਜੂਝਣਾ ਪੈ ਰਿਹਾ ਹੈ।
ਜਹਾਜ਼ ਦੇ ਪਰ 'ਤੇ ਤੁਰਦੇ ਹੋਏ ਸ਼ਖ਼ਸ ਨੇ ਬਣਾਈ ਵੀਡੀਓ, ਲੋਕ ਹੋਏ ਹੈਰਾਨ
NEXT STORY