ਗੋਮਾ (ਭਾਸ਼ਾ): ਪੂਰਬੀ ਕਾਂਗੋ ਵਿਚ ਜਵਾਲਾਮੁਖੀ ਫੁੱਟਣ ਦੇ ਨਾਲ ਲਾਵਾ ਰੁੜ੍ਹ ਕੇ ਇੱਥੋਂ ਦੇ ਪਿੰਡਾਂ ਤੱਕ ਪਹੁੰਚ ਚੁੱਕਾ ਹੈ। ਇਸ ਕਾਰਨ ਇੱਥੇ 500 ਤੋਂ ਵੱਧ ਮਕਾਨ ਨਸ਼ਟ ਹੋ ਗਏ ਅਤੇ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ।

ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਦੱਸਿਆ ਕਿ ਕਾਂਗੋ ਦੇ ਗੋਮਾ ਸ਼ਹਿਰ ਦੇ ਨੇੜੇ ਸਥਿਤ ਜਵਾਲਾਮੁਖੀ ਮਾਊਂਟ ਨੀਰਾਗੋਂਗੋ ਸ਼ਨੀਵਾਰ ਨੂੰ ਫੁੱਟ ਗਿਆ ਸੀ, ਜਿਸ ਕਾਰਨ ਕਰੀਬ 5 ਹਜ਼ਾਰ ਲੋਕ ਗੋਮਾ ਸ਼ਹਿਰ ਛੱਡ ਕੇ ਚਲੇ ਗਏ ਜਦਕਿ ਹੋਰ 25,000 ਨੇ ਉੱਤਰੀ-ਪੱਛਮੀ ਵਿਚ ਸਾਕੇ ਸ਼ਹਿਰ ਵਿਚ ਸ਼ਰਨ ਲਈ। ਇਸ ਕੁਦਰਤੀ ਆਫ਼ਤ ਦੇ ਬਾਅਦ ਤੋਂ 170 ਤੋਂ ਵੱਧ ਬੱਚੇ ਲਾਪਤਾ ਹਨ। ਯੂਨੀਸੇਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜਿਹੇ ਬੱਚਿਆਂ ਦੀ ਮਦਦ ਲਈ ਕੈਂਪ ਲਗਾ ਰਹੇ ਹਨ ਜੋ ਇਕੱਲੇ ਹਨ ਅਤੇ ਜਿਹਨਾਂ ਨਾਲ ਕੋਈ ਬਾਲਗ ਨਹੀਂ ਹੈ।

ਇਹ ਜਵਾਲਾਮੁਖੀ ਪਿਛਲੀ ਵਾਰ ਸਾਲ 2002 ਵਿਚ ਫੁੱਟਿਆ ਸੀ ਉਦੋਂ ਵੀ ਇੱਥੇ ਭਾਰੀ ਤਬਾਹੀ ਹੋਈ ਸੀ। ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ 1 ਲੱਖ ਤੋਂ ਵਧੇਰੇ ਲੋਕ ਬੇਘਰ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚਕਾਰ ਗੋਮਾ ਤੋਂ ਨਿਕਲਣ ਦੀ ਕੋਸ਼ਿਸ਼ ਕਰਨ ਦੌਰਾਨ ਟਰੱਕਾਂ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 5 ਹੋਰ ਲੋਕ ਮਾਰੇ ਗਏ।

ਕਾਂਗੋ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਹਿੱਸੇ ਦੇ ਤੌਰ 'ਤੇ ਭਾਰਤੀ ਸੈਨਾ ਦੀ ਟੁੱਕੜੀ ਨੇ ਜਵਾਲਾਮੁਖੀ ਪ੍ਰਭਾਵਿਤ ਗੋਮਾ ਟਾਊਨ ਵਿਚ ਨਾਗਰਿਕਾਂ ਅਤੇ ਸੰਯੁਕਤ ਰਾਸ਼ਟਰ ਦੇ ਹੋਰ ਕਰਮੀਆਂ ਨੂੰ ਬਾਹਰ ਕੱਢਿਆ ਅਤੇ ਸੁਰੱਖਿਆ ਪ੍ਰਦਾਨ ਕੀਤੀ।

ਨੋਟ- ਕਾਂਗੋ : ਜਵਾਲਾਮੁਖੀ ਫੁੱਟਣ ਮਗਰੋਂ 12 ਲੋਕਾਂ ਦੀ ਮੌਤ, ਸੈਂਕੜੇ ਬੱਚੇ ਲਾਪਤਾ ਤੇ 500 ਤੋਂ ਵੱਧ ਘਰ ਨਸ਼ਟ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੋਨਾ ਦੇ ਨਵੇਂ ਵੇਰੀਐਂਟ ਤੋ ਬਚਾਉਣ ਲਈ ਟੀਕੇ ਦੀ ਤੀਜੀ ਖੁਰਾਕ ਜ਼ਰੂਰੀ : ਬੈਂਸੇਲ
NEXT STORY