ਵਾਸ਼ਿੰਗਟਨ - ਰਾਸ਼ਟਰਪਤੀ ਚੋਣਾਂ ਵਿਚ ਸ਼ੁਰੂ ਹੋਏ ਵਿਵਾਦਾਂ ਵਿਚਾਲੇ ਪੇਂਸੀਵੇਨੀਆ ਕਨਵੈਂਸ਼ਨ ਸੈਂਟਰ 'ਤੇ ਹਮਲੇ ਦੀ ਗੱਲ ਸਾਹਮਣੇ ਆਈ ਹੈ। ਪੁਲਸ ਨੇ ਕਿਹਾ ਕਿ 2 ਹਥਿਆਰਬੰਦ ਵਿਅਕਤੀਆਂ ਨੂੰ ਕਨਵੈਂਸ਼ਨ ਸੈਂਟਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ ਉਸ ਵੇਲੇ ਵੀਰਵਾਰ ਦੇਰ ਵਾਪਰੀ ਜਦ ਸੈਂਟਰ ਵਿਚ ਵੋਟਾਂ ਦੀ ਗਿਣਤੀ ਜਾਰੀ ਸੀ। ਇਸ ਦੀ ਜਾਣਕਾਰੀ ਫਿਲਾਡੈਲਪੀਆ ਪੁਲਸ ਨੂੰ ਵੀਰਵਾਰ ਰਾਤ ਕਰੀਬ 10 ਵਜੇ ਮਿਲੀ।
ਪੁਲਸ ਨੇ ਆਖਿਆ ਕਿ ਹਥਿਆਰਬੰਦ ਵਿਅਕਤੀ ਹਮਰ ਟਰੱਕ 'ਤੇ ਆਏ ਸਨ, ਜਿਹੜਾ ਕਿ ਕਨਵੈਂਸ਼ਨ ਸੈਂਟਰ ਦੇ ਬਾਹਰ ਖੜ੍ਹਾ ਸੀ। ਉਨ੍ਹਾਂ ਆਖਿਆ ਕਿ ਟਰੱਕ ਦੇ ਅੰਦਰ ਵੀ ਕਈ ਬੰਦੂਕਾਂ ਬਰਾਮਦ ਹੋਈਆਂ ਹਨ, ਹਾਲਾਂਕਿ ਉਨ੍ਹਾਂ ਵਿਅਕਤੀਆਂ ਕੋਲ ਉਨ੍ਹਾਂ ਹਥਿਆਰਾਂ ਦੇ ਪਰਮਿਟ ਨਹੀਂ ਸਨ। ਪੁਲਸ ਨੇ ਅੱਗੇ ਆਖਿਆ ਕਿ ਅਜੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਇਹ ਵਿਅਕਤੀ ਹਥਿਆਰਾਂ ਦੇ ਨਾਲ ਸੈਂਟਰ ਨੇੜੇ ਕਿਉਂ ਸਨ ਅਤੇ ਇਹ ਹਮਲਾ ਕਿਉਂ ਕਰਨ ਆਏ ਸਨ। ਪੁਲਸ ਵੱਲੋਂ ਉਨ੍ਹਾਂ ਦੇ ਨਾਂ ਅਜੇ ਜਨਤਕ ਨਹੀਂ ਕੀਤੇ ਗਏ। ਦੱਸ ਦਈਏ ਕਿ ਪੇਂਸਵੇਨੀਆ ਵਿਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਕਈ ਵਾਰ ਟਰੰਪ ਅਤੇ ਬਾਇਡੇਨ ਸਮਰਥਕਾਂ ਵਿਚਾਲੇ ਝੜਪ ਹੋ ਚੁੱਕੀ ਹੈ। ਟਰੰਪ ਸਮਰਥਕਾਂ ਵੱਲੋਂ ਗਿਣਤੀ ਰੋਕਣ ਦੀ ਨਾਅਰੇ ਲਾਏ ਜਾ ਰਹੇ ਹਨ ਅਤੇ ਉਥੇ ਹੀ ਬਾਇਡੇਨ ਦੇ ਸਮਰਥਕਾਂ ਵੱਲੋਂ 'ਕਾਉਂਟ ਐਵਰੀ ਵੋਟ' ਦੇ। ਇਕ ਪਾਸੇ ਜਿਥੇ ਟਰੰਪ ਇਥੇ ਵੋਟਾਂ ਦੀ ਗਿਣਤੀ ਰੋਕਣ ਦੀ ਗੁਹਾਰ ਲੈ ਰਹੇ ਹਨ ਅਤੇ ਉਥੇ ਹੀ ਬਾਇਡੇਨ ਇਸ ਸੂਬੇ ਵਿਚੋਂ ਵੀ ਟਰੰਪ ਤੋਂ ਵੋਟਾਂ ਦੇ ਮਾਮਲੇ ਅੱਗੇ ਨਿਕਲ ਚੁੱਕੇ ਹਨ।
ਅਮਰੀਕੀ ਚੋਣਾਂ 'ਚ ਟਰੰਪ 'ਤੇ ਬਾਇਡੇਨ ਭਾਰੂ, ਪੇਂਸਲਵੇਨੀਆ 'ਚ ਵੀ ਨਿਕਲੇ ਅੱਗੇ
NEXT STORY