ਵਾਸ਼ਿੰਗਟਨ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਕਿਹਾ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਫੋਨ 'ਤੇ ਗੱਲਬਾਤ ਕਰ ਰੂਸ 'ਚ ਹਿਰਾਸਤ 'ਚ ਲਏ ਗਏ ਦੋ ਅਮਰੀਕੀਆਂ ਦੀ ਰਿਹਾਈ ਨਾਲ ਸਬੰਧਿਤ ਅਮਰੀਕਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਫਰਵਰੀ 'ਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਬਲਿੰਕੇਨ ਦੀ ਆਪਣੇ ਰੂਸੀ ਹਮਰੁਤਬਾ ਨਾਲ ਇਹ ਪਹਿਲੀ ਗੱਲਬਾਤ ਹੈ।
ਇਹ ਵੀ ਪੜ੍ਹੋ : ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਪਹਿਲੀ ਵਾਰ ਅਨਾਜ ਦੀ ਬਰਾਮਦ ਹੋਈ ਸ਼ੁਰੂ
ਬਲਿੰਕੇਨ ਨੇ ਲਾਵਰੋਵ ਦੀ ਪ੍ਰਤੀਕਿਰਿਆ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਬਲਿੰਕੇਨ ਨੇ ਕਿਹਾ ਸੀ ਕਿ ਅਮਰੀਕਾ ਨੇ ਆਪਣੇ ਦੋ ਨਾਗਰਿਕਾਂ ਪਾਲ ਵੀਲਨ ਅਤੇ ਡਬਲਯੂ.ਐੱਨ.ਬੀ.ਏ. ਸਟਾਰ ਬ੍ਰਿਟਨੀ ਗ੍ਰਿਨਰ ਦੀ ਰਿਹਾਈ ਲਈ ਰੂਸ ਦੇ ਸਾਹਮਣੇ ਪ੍ਰਸਤਾਵ ਰੱਖਿਆ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਅਮਰੀਕਾ ਰੂਸੀ ਹਥਿਆਰ ਡੀਲਰ ਵਿਕਟਰ ਬਾਊਟ ਦੇ ਬਦਲੇ ਵੀਲਨ ਅਤੇ ਗ੍ਰਿਨਰ ਦੀ ਰਿਹਾਈ ਚਾਹੁੰਦਾ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਯੁੱਧ ਅਪਰਾਧ ਦੇ ਦੋਸ਼ੀ ਰੂਸੀ ਫੌਜੀ ਦੀ ਘਟਾਈ ਸਜ਼ਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਟੀਕੇ ਲਈ ਅਮਰੀਕਾ ਨੇ ਮਾਡਰਨਾ ਨਾਲ ਕੀਤਾ ਕਰਾਰ
NEXT STORY