ਬਰਲਿਨ - ਜਲਵਾਯੂ ਪਰਿਵਰਤਨ ਵਰਕਰਾਂ ਨੇ ਸ਼ੁੱਕਰਵਾਰ ਨੂੰ ਗਲੋਬਲ ਆਨਲਾਈਨ ਪ੍ਰਦਰਸ਼ਨ ਕੀਤਾ ਅਤੇ ਆਪਣਾ ਮੁੱਦਾ ਚੁੱਕਿਆ। ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਉਨ੍ਹਾਂ ਨੂੰ ਆਪਣੀ ਆਵਾਜ਼ ਆਨਲਾਈਨ ਚੁੱਕਣੀ ਪਈ। ਵਿਦਿਆਰਥੀ ਸਮੂਹ ਫ੍ਰਾਈਡੇਜ਼ ਫਾਰ ਫਿਊਚਰ ਗਲੋਬਲ ਵਾਰਮਿੰਗ ਨਾਲ ਨਜਿੱਠਣ ਲਈ ਵਿਸ਼ਵ ਦੇ ਨੇਤਾਵਾਂ ਤੋਂ ਆਨਲਾਈਨ ਅਪਲ ਕਰ ਰਿਹਾ ਹੈ। ਇਸ ਸਮੂਹ ਦੀਆਂ ਰੈਲੀਆਂ ਵਿਚ ਪਹਿਲਾਂ ਦੁਨੀਆ ਭਰ ਵਿਚ ਹਜ਼ਾਰਾਂ ਲੋਕ ਸੜਕਾਂ 'ਤੇ ਆ ਚੁੱਕੇ ਹਨ।

ਕੁਝ ਸਮੂਹਾਂ ਨੇ ਲਾਕਡਾਊਨ ਦੇ ਬਾਵਜੂਦ ਸੀਮਤ ਪ੍ਰਦਰਸ਼ਨ ਕਰਨ ਦੇ ਨਵੇਂ ਤਰੀਕੇ ਕੱਢ ਲਏ ਹਨ। ਬਰਲਿਨ ਵਿਚ ਵਰਕਰਾਂ ਨੇ ਆਪਣਾ ਮੁੱਦਾ ਚੁੱਕਣ ਲਈ ਜਰਮਨ ਸੰਸਦ ਦੇ ਬਾਹਰ ਹਜ਼ਾਰਾਂ ਇਸ਼ਤਿਹਾਰ ਲਾ ਦਿੱਤੇ। ਯੁਵਾ ਜਲਵਾਯੂ ਅੰਦੋਲਨ ਦਾ ਮੰਨਿਆ-ਪ੍ਰਮੰਨਿਆ ਚਿਹਰਾ ਸਵੀਡਨ ਦੀ 17 ਸਾਲਾ ਵਰਕਰ ਗ੍ਰੇਟਾ ਥਨਬਰਗ ਨੇ ਬੁੱਧਵਾਰ ਨੂੰ ਆਨਲਾਈਨ ਅਰਥ ਡੇਅ ਪ੍ਰੋਗਰਾਮ ਦੌਰਾਨ ਆਖਿਆ ਕਿ ਜਲਵਾਯੂ ਪਰਿਵਰਤਨ ਦਾ ਸੰਕਟ ਭਾਂਵੇ ਹੀ ਕੋਰੋਨਾਵਾਇਰਸ ਦੀ ਤਰ੍ਹਾਂ ਤੱਤਕਾਲੀ ਸੰਕਟ ਨਹੀਂ ਹੈ ਪਰ ਇਸ ਨਾਲ ਵੀ ਨਜਿੱਠਣ ਦੀ ਜ਼ਰੂਰਤ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਕੰਮ ਕਰਨ ਨੇਤਾ : UN
NEXT STORY