helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JUL 14, 2025
ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਪਾਰੂਪੱਲੀ...
ਨਿਪਾਹ ਵਾਇਰਸ ਕਾਰਨ ਦੂਜੀ ਮੌਤ, CCTV ਨਾਲ ਟ੍ਰੈਕ...
IND VS ENG : ਚੌਥੇ ਦਿਨ ਭਾਰਤੀ ਟੀਮ ਨੇ ਗੁਆਈਆਂ 4...
ਫਲਾਈਓਵਰ ਦੇ ਹੇਠਾਂ ਯਮੁਨਾ 'ਚੋਂ ਮਿਲੀ DU ਦੀ...
ਪੰਜਾਬ
ਮਨੋਰੰਜਨ
Photos
Videos
ਨਿਊਯਾਰਕ — ਕੋਰੋਨਾ ਦਾ ਖੌਫ ਪੂਰੀ ਦੁਨੀਆ 'ਚ ਬਣਿਆ ਹੋਇਆ ਹੈ। ਸੁਪਰਪਾਵਰ ਕਹੇ ਜਾਣ ਵਾਲੇ ਅਮਰੀਕਾ 'ਤੇ ਵੀ ਕੋਰੋਨਾ ਕਹਿਰ ਵਾਇਰਸ ਢਾਹ ਰਿਹਾ ਹੈ ਅਮਰੀਕਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਕੁਲ ਮਾਮਲੇ 2 ਲੱਖ ਤੋਂ ਜ਼ਿਆਦਾ ਹੋ ਗਏ ਹਨ ਅਤੇ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਤ ਇਥੇ ਤਕ ਪਹੁੰਚ ਗਏ ਹਨ ਕਿ ਇਥੇ ਯੁੱਧ ਵਰਗੇ ਹਾਲਾਤ ਬਣ ਗਏ ਹਨ ਅਤੇ ਔਰਤਾਂ ਸਹਿਰ ਛੱਡ ਰਹੀਆਂ ਹਨ। ਦਰਅਸਲ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਮਾਮਲੇ 'ਚ ਚੀਨ ਅਤੇ ਇਟਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਦੌਰਾਨ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤਕ ਅਮਰੀਕਾ 'ਚ ਕੋਰੋਨਾ ਦਾ ਭਿਆਨਕ ਰੂਪ ਸਾਹਮਣੇ ਆਉਣਾ ਬਾਕੀ ਹੈ। ਅਮਰੀਕੀ ਰਾਸ਼ਟਰਪਤੀ ਨੇ ਵੀ ਆਉਣ ਵਾਲੇ ਦੋ ਹਫਤਿਆਂ ਨੂੰ ਮੁਸ਼ਕਿਲ ਭਰਿਆ ਦੱਸਿਆ ਹੈ। ਨਿਊਯਾਰਕ ਸਿਟੀ, ਜੋ ਇਥੇ ਕੋਰੋਨਾ ਦੇ ਮਾਮਲਿਆਂ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ, ਇਤੋਂ ਗਰਭਵਤੀ ਔਰਤਾਂ ਦੂਜੇ ਸੁਰੱਖਿਅਤ ਸ਼ਹਿਰਾਂ ਵੱਲ ਜਾ ਰਹੀਆਂ ਹਨ। ਨਿਊਯਾਰਕ ਟਾਇਮ ਦੀ ਇਕ ਰਿਪੋਰਟ ਮੁਤਾਬਕ ਨਿਊਯਾਰਕ ਦੀ ਇਕ ਮਹਿਲਾ 31 ਹਫਤੇ ਦੀ ਗਰਭਵਤੀ ਹੈ। ਉਹ ਨਿਊਯਾਰਕ ਤੋਂ ਕੋਲਾਰੇਡੋ ਚਲੀ ਗਈ ਹੈ। ਉਨ੍ਹਾਂ ਨੇ ਨਿਊਯਾਰਕ ਦੇ ਇਕ ਹਸਪਤਾਲ 'ਚ ਬੱਚੇ ਨੂੰ ਜਨਮ ਦੇਣ ਦੀ ਯੋਜਨਾ ਬਣਾਈ ਸੀ, ਪਰ ਹੁਣ ਉਨ੍ਹਾਂ ਨੂੰ ਇਹ ਕਾਫੀ ਡਰਾਉਣਾ ਲੱਗ ਰਿਹਾ ਹੈ। ਨਿਊਯਾਰਕ ਟਾਇਮ ਨਾਲ ਗੱਲਬਾਤ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਨਿਊਯਾਰਕ ਛੱਡਣਾ ਸਹੀ ਫੈਸਲਾ ਹੈ। ਜਿਵੇਂ ਹੀ ਮੈਂ ਜਹਾਜ਼ 'ਚ ਉਡਾਣ ਭਰੀ ਸੀ, ਮੈਂ ਬੁਰੀ ਤਰ੍ਹਾਂ ਰੋਣ ਲੱਗੀ ਸੀ, ਮੈਨੂੰ ਆਪਣਾ ਘਰ ਛੱਡਣ ਦਾ ਦੁੱਖ ਹੈ। ਮਹਿਲਾ ਦਾ ਕਹਿਣਾ ਹੈ ਕਿ ਇਥੇ ਹਸਪਤਾਲਾਂ 'ਚ ਸੁਰੱਖਿਆਤਮਕ ਉਪਕਰਣ ਅਤੇ ਵੈਂਟੀਲੇਟਰ ਤਕ ਨਹੀਂ ਬਚੇ ਹਨ। ਇਥੇ ਤਕ ਕਿ ਡਾਕਟਰ ਅਤੇ ਨਰਸ ਤਕ ਇਸ ਵਾਇਰਸ ਤੋਂ ਪੀੜਤ ਹਨ। ਪਿਛਲੇ ਹਫਤੇ ਹੀ ਨਿਊਯਾਰਕ ਦੇ ਦੋ ਪ੍ਰਮੁੱਖ ਹਸਪਤਾਲ ਪ੍ਰੇਸਬਿਟੇਰੀਅਨ ਅਤੇ ਮਾਊਂਟ ਸਿਨਾਈ ਨੇ ਲੇਬਰ ਰੂਮ ਅਤੇ ਡਿਲੀਵਰੀ ਰੂਮ 'ਚ ਸਹਾਇਕ ਵਿਅਕਤੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦਾ ਕਈ ਗਰਭਵਤੀ ਔਰਤਾਂ ਨੇ ਵਿਰੋਧ ਵੀ ਕੀਤਾ ਸੀ। ਡਰਣ ਵਾਲੀ ਗੱਲ ਇਹ ਵੀ ਹੈ ਕਿ ਵਾਇਰਸ ਤੋਂ ਪੀੜਤ ਅੱਧੇ ਤੋਂ ਜ਼ਿਆਦਾ ਮਾਮਲੇ ਇਕੱਲੇ ਨਿਊਯਾਰਕ 'ਚ ਹਨ। ਪ੍ਰਦੇਸ਼ ਦੇ ਗਵਰਨਰ ਐਂਡਰਿਊ ਕੁਓਮੋ ਦਾ ਕਹਿਣਾ ਹੈ ਕਿ ਬਾਕੀ ਪ੍ਰਦੇਸ਼ਾਂ 'ਚ ਵੀ ਹਾਲਾਤ ਭਿਆਨਕ ਹੋ ਸਕਦੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਹੈ ਕਿ ਅਮਰੀਕਾ ਨੇ ਖਤਰਨਾਕ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਉਸ ਦੇ ਖਿਲਾਫ ਹਰ ਮੋਰਚੇ 'ਤੇ ਜੰਗ ਛੇੜ ਰੱਖੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ 'ਚ ਮਾਸਕ, ਗਲਵਸ ਵਰਗੇ ਮੈਡੀਕਲ ਸੁਰੱਖਿਆ ਉਪਕਰਣਾਂ ਦੀ ਕੋਈ ਕਮੀ ਨਾ ਹੋਵੇ। ਰਿਪੋਰਟ ਮੁਤਾਬਕ ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਇਕ ਹੀ ਮਾਸਕ ਦਾ ਵਾਰ-ਵਾਰ ਇਸਤੇਮਾਲ ਕਰਣ ਅਤੇ ਲੋੜ ਪੈਣ 'ਤੇ ਸਕਾਰਫ ਦੀ ਵਰਤੋਂ ਕਰਣ। ਦੱਸਣਯੋਗ ਹੈ ਕਿ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤਕ ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ 'ਚ 49 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆ ਇਸ ਵਾਇਰਸ ਨਾਲ ਲੜ੍ਹ ਰਹੀ ਹੈ। ਦੂਜੇ ਪਾਸੇ ਭਾਰਤ 'ਚ ਵੀ ਕੋਰੋਨਾ ਦੀ ਆਫਤ ਵਧਦੀ ਜਾ ਰਹੀ ਹੈ। ਸਰਕਾਰ ਨੇ ਇਸ ਸਮੱਸਿਆ ਤੋਂ ਨਜਿੱਠਣ ਲਈ 21 ਦਿਨ ਦਾ ਲਾਕਡਾਊਨ ਐਲਾਨ ਕਰ ਰੱਖਿਆ ਹੈ।
ਜਾਨਸਨ ਐਂਡ ਜਾਨਸਨ ਤੋਂ ਬਾਅਦ ਹੁਣ ਇਸ ਕੰਪਨੀ ਨੇ ਵੈਕਸੀਨ ਬਣਾਉਣ ਦਾ ਕੀਤਾ ਦਾਅਵਾ
Stories You May Like
ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...
ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...
ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਸ੍ਰੀ ਹਰਿਮੰਦਰ ਸਾਹਿਬ ’ਚ ਗਾਈਡ ਸੇਵਾਵਾਂ ਦੇ ਕੇ ਮੋਟੀ ਰਕਮ ਵਸੂਲਣ ਵਾਲਾ ਵਿਅਕਤੀ...
ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
ਗਾਜ਼ਾ 'ਚ ਜੰਗ ਦਾ ਕਹਿਰ, ਹੁਣ ਤੱਕ 58,000 ਤੋਂ ਵੱਧ ਫਲਸਤੀਨੀਆਂ ਦੀ ਮੌਤ
ਚੜ੍ਹਦੀ ਜਵਾਨੀ ਪੁੱਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਜਦ ਕੰਮ ਤੋਂ ਪਰਤੇ ਮਾਪੇ ਤਾਂ...
ਯੂਰਪੀਅਨ ਯੂਨੀਅਨ, ਮੈਕਸੀਕੋ ਨੇ ਟਰੰਪ ਦੇ ਟੈਰਿਫ ਫੈਸਲੇ ਦੀ ਕੀਤੀ ਆਲੋਚਨਾ
ਪਾਕਿਸਤਾਨ 'ਚ ਇਮਰਾਨ ਖਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ
ਗਾਜ਼ਾ 'ਚ ਇਜ਼ਰਾਈਲੀ ਹਮਲੇ, 110 ਫਲਸਤੀਨੀਆਂ ਦੀ ਮੌਤ
ਵੱਡੀ ਖ਼ਬਰ : ਮਹੀਨੇ 'ਚ ਪੰਜਵੀਂ ਵਾਰ ਪੁਲਸ ਸਟੇਸ਼ਨ 'ਤੇ ਡਰੋਨ ਹਮਲਾ
ਪੰਜ ਅਮਰੀਕੀ ਰਾਜਾਂ 'ਚ ਪ੍ਰਵਾਸੀ ਨਜ਼ਰਬੰਦੀ ਕੇਂਦਰ ਹੋਣਗੇ ਸਥਾਪਤ!
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਲਬਾਨੀਜ਼ ਪਹੁੰਚੇ ਚੀਨ, ਵਪਾਰਕ ਸਬੰਧ ਹੋਣਗੇ ਮਜ਼ਬੂਤ
Oyo 'ਚ ਪ੍ਰੇਮੀ ਨਾਲ ਫੜੀ ਗਈ ਪਤਨੀ! ਪਤੀ ਨੂੰ ਦੇਖ ਅੱਧੇ ਕੱਪੜਿਆਂ 'ਚ ਹੀ ਛੱਤ ਤੋਂ...
ਲੱਖਾਂ ਰੁਪਏ 'ਚ ਵਿਕਿਆ 10 ਮਹੀਨੇ ਪੁਰਾਣਾ ਪਨੀਰ, ਬਣਿਆ ਵਰਲਡ ਰਿਕਾਰਡ
ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
'ਈਰਾਨ ਹਮੇਸ਼ਾ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਲਈ ਤਿਆਰ'
Subscribe Now!