ਹਾਂਗਕਾਂਗ-ਕੋਰੋਨਾ ਵਾਇਰਸ ਮਹਾਮਾਰੀ ਕਾਰਣ ਹਾਂਗਕਾਂਗ ਦੀ ਅਰਥਵਿਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਸਾਲਾਨਾ ਆਧਾਰ 'ਤੇ 8.9 ਫੀਸਦੀ ਦੀ ਗਿਰਵਾਟ ਆਈ। ਇਹ ਕਿਸੇ ਵੀ ਤਿਮਾਹੀ ਦੇ ਹਾਂਗਕਾਂਗ ਦਾ 1974 ਤੋਂ ਬਾਅਦ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਹਾਂਗਕਾਂਗ ਦੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਸਾਲ ਜੂਨ ਤੋਂ ਸ਼ੁਰੂ ਹੋਏ ਲੋਕਤੰਤਰ-ਸਮਰਥਕ ਵਿਰੋਧ ਪ੍ਰਦਰਸ਼ਨਾਂ ਅਤੇ ਸੁਸਤ ਗਲੋਬਲੀ ਵਪਾਰ ਕਾਰਣ ਅਰਥਵਿਵਸਥਾ ਪਹਿਲਾਂ ਤੋਂ ਹੀ ਪ੍ਰਭਾਵਿਤ ਚੱਲ ਰਹੀ ਸੀ।
ਅੰਕੜਿਆਂ ਮੁਤਾਬਕ, ਸਮੀਖਿਆ ਅਧੀਨ ਤਿਮਾਹੀ 'ਚ ਨਿਰਯਾਤ 9.7 ਫੀਸਦੀ ਡਿੱਗ ਗਿਆ। ਇਸ ਦੌਰਾਨ ਸੇਵਾਵਾਂ ਦੇ ਨਿਰਯਾਤ 'ਚ 37.8 ਫੀਸਦੀ ਅਤੇ ਉਪਭੋਗਤਾ ਖਰਚ 'ਚ 10.2 ਫੀਸਦੀ ਦਾ ਗਿਰਾਵਟ ਆਈ। ਆਈ.ਐੱਨ.ਜੀ. ਦੇ ਆਈਰਿਸ ਪੈਂਗ ਨੇ ਕਿਹਾ ਕਿ ਭਲੇ ਹੀ ਵਾਇਰਸ ਦੇ ਮਾਮਲੇ ਘਟ ਹੋ ਰਹੇ ਹਨ ਪਰ ਵਪਾਰ ਤਣਾਅ ਫਿਰ ਤੋਂ ਗਰਮ ਹੋ ਰਿਹਾ ਹੈ ਅਤੇ ਵਿਰੋਧ ਪ੍ਰਦਰਸ਼ਨ ਫਿਰ ਤੋਂ ਸ਼ੁਰੂ ਹੋ ਰਹੇ ਹਨ। ਉਨ੍ਹਾਂ ਨੇ ਇਕ ਰਿਪੋਰਟ 'ਚ ਕਿਹਾ ਕਿ ਇਕ ਲੰਬੀ ਮੰਦੀ ਦੀ ਸੰਭਾਵਨਾ ਹੈ।
ਕੋਰੋਨਾ ਵਾਇਰਸ ਖਿਲਾਫ ਕੋਸ਼ਿਸ਼ਾਂ ਕਰੋ ਤੇਜ਼: ਬੋਰਿਸ ਜਾਨਸਨ
NEXT STORY