ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਖਦਸ਼ਾ ਜਤਾਇਆ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਦੌਰ ਸ਼ੁਰੂ ਹੋਣ ਦਾ ਕਾਰਨ ਸੂਬਿਆਂ ਨੂੰ ਫਿਰ ਤੋਂ ਖੋਲ੍ਹਣ ਦੀ ਕੋਸ਼ਿਸ਼ ਦੀ ਥਾਂ ਮੈਕਸੀਕੋ ਤੋਂ ਆ ਰਹੇ ਲੋਕ ਹੋ ਸਕਦੇ ਹਨ। ਮਾਮਲੇ ਨਾਲ ਜੁੜੇ ਪ੍ਰਸ਼ਾਸਨ ਦੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਵ੍ਹਾਈਟ ਹਾਊਸ ਸਥਿਤ ਕੋਰੋਨਾ ਵਾਇਰਸ ਕਾਰਜ ਬਲ ਦੀ ਬੈਠਕ ਦੌਰਾਨ ਇਸ 'ਤੇ ਵਿਸਥਾਰ ਵਿਚ ਚਰਚਾ ਕੀਤੀ ਗਈ। ਐਸੋਸੀਏਟ ਪ੍ਰੈੱਸ ਮੁਤਾਬਕ ਦੇਸ਼ ਵਿਚ ਤਕਰੀਬਨ ਅੱਧੇ ਸੂਬਿਆਂ ਵਿਚ ਮਾਮਲੇ ਵੱਧ ਰਹੇ ਹਨ। ਇਨ੍ਹਾਂ ਵਿਚੋਂ ਐਰੀਜੋਨਾ ਵੀ ਸ਼ਾਮਲ ਹੈ, ਜਿੱਥੇ ਹਸਪਤਾਲਾਂ ਨੂੰ ਹੁਣ ਤੱਕ ਦੇ ਸਭ ਤੋਂ ਖਰਾਬ ਸਥਿਤੀ ਵਿਚੋਂ ਲੰਘਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਟੈਕਸਾਸ ਵਿਚ ਪਹਿਲਾਂ ਦੇ ਮੁਕਾਬਲੇ ਹਸਪਤਾਲ ਵਿਚ ਭਰਤੀ ਮਰੀਜ਼ਾਂ ਦੀ ਗਿਣਤੀ ਹੁਣ ਵੱਧ ਹੈ। ਇਸ ਦੇ ਇਲਾਵਾ ਕੈਲੀਫੋਰਨੀਆ ਅਤੇ ਉੱਤਰੀ ਕੈਰੋਲਾਈਨਾ ਵਿਚ ਵੀ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਮਾਮਲੇ ਵਧਣ ਦੇ ਮੱਦੇਨਜ਼ਰ ਕਾਰਜ ਬਲ ਇਸ ਤਰ੍ਹਾਂ ਵਿਚਾਰ ਕਰ ਰਿਹਾ ਹੈ ਕਿ ਕੀ ਇਸ ਦਾ ਸਬੰਧ ਅਮਰੀਕਾ ਤੇ ਮੈਕਸੀਕੋ ਵਿਚ ਲੋਕਾਂ ਦੀ ਯਾਤਰਾ ਤੋਂ ਹੈ। ਮੈਕਸੀਕੋ ਵਿਚ ਵਾਇਰਸ ਪੀੜਤਾਂ ਦੀ ਗਿਣਤੀ 1,33,000 ਤੋਂ ਵੱਧ ਹੈ ਤੇ ਤਕਰੀਬਨ 16 ਹਜ਼ਾਰ ਲੋਕ ਜਾਨ ਗੁਆ ਚੱਕੇ ਹਨ। ਅਮਰੀਕਾ ਤੇ ਮੈਕਸੀਕੋ ਨੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਸਰਹੱਦ 'ਤੇ ਗੈਰ-ਜ਼ਰੂਰੀ ਯਾਤਰਾ ਕਰਨ 'ਤੇ ਰੋਕ ਲਗਾਉਣ ਲਈ ਸਮਝੌਤਾ ਕੀਤਾ ਸੀ। ਹਾਲਾਂਕਿ ਅਮਰੀਕੀ ਨਾਗਰਿਕਾਂ ਤੇ ਹੋਰਾਂ ਨੂੰ ਹੁਣ ਵੀ ਅਮਰੀਕਾ ਵਿਚ ਦਾਖਲ ਹੋਣ ਦੀ ਜ਼ਰੂਰਤ ਹੈ।
ਕੋਵਿਡ-19 : ਪਾਕਿ 'ਚ ਰਿਕਾਰਡ 6,397 ਨਵੇਂ ਮਾਮਲੇ, ਕੁੱਲ ਪੀੜਤਾਂ ਦੀ ਗਿਣਤੀ 1,25,933
NEXT STORY