ਜੈਕਸਨ- ਅਮਰੀਕਾ ਦੇ ਮਿਸੀਸਿਪੀ ਵਿਚ ਕਈ ਸੰਸਦ ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਜਨ ਸਿਹਤ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਘੱਟ ਤੋਂ ਘੱਟ 26 ਸੰਸਦ ਮੈਂਬਰ ਅਤੇ ਮਿਸੀਸਿਪੀ ਦੀ ਰਾਜਧਾਨੀ ਵਿਚ ਕੰਮ ਕਰਨ ਵਾਲੇ ਹੋਰ 10 ਲੋਕਾਂ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਪੁਸ਼ਟੀ ਹੋਈ ਹੈ।
ਮਿਸੀਸਿਪੀ ਦੇ ਸਦਨ ਦਾ ਸਲਾਨਾ ਸੈਸ਼ਨ ਇਕ ਜੁਲਾਈ ਨੂੰ ਖਤਮ ਹੋਇਆ ਹੈ। ਇਨ੍ਹਾਂ ਵਿਚੋਂ ਲੈਫਟੀਨੈਂਟ ਗਵਰਨਰ ਡੈਲਬਰਟ ਹੋਜ਼ਮੈਨ ਅਤੇ ਹਾਊਸ ਸਪੀਕਰ ਫਿਲੀਪ ਗੁਨ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਘੋਸ਼ਣਾ ਪਹਿਲਾਂ ਹੀ ਕਰ ਚੁੱਕੇ ਹਨ। ਉਹ ਘਰ 'ਚ ਵੱਖਰੇ ਰਹਿ ਰਹੇ ਹਨ। ਇੱਥੇ ਲੋਕਾਂ ਦਾ ਮਾਸਕ ਨਾ ਪਾਉਣਾ ਅਤੇ ਸਮਾਜਕ ਦੂਰੀ ਦੇ ਨਿਯਮ ਦਾ ਪਾਲਣ ਨਾ ਕਰਨਾ ਤੇਜ਼ੀ ਨਾਲ ਵਧਦੇ ਮਾਮਲਿਆਂ ਦਾ ਮੁੱਖ ਕਾਰਨ ਹੈ।
ਪੀੜਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਸੂਬੇ ਦੇ ਉੱਚ ਲੋਕ ਸਿਹਤ ਅਧਿਕਾਰੀ ਡਾ. ਥੋਮਸ ਡੋਬਸ ਨੇ ਕਿਹਾ ਕਿ ਇਹ ਅੰਕੜੇ ਸਿਰਫ ਉਨ੍ਹਾਂ ਮਾਮਲਿਆਂ ਨਾਲ ਜੁੜੇ ਹਨ, ਜਿਨ੍ਹਾਂ ਦੀ ਜੈਕਸਨ ਵਿਚ ਹਾਲ ਹੀ ਵਿਚ ਜਾਂਚ ਕੀਤੀ ਗਈ। ਕਈ ਸੰਸਦ ਮੈਂਬਰ ਆਪਣੇ ਗ੍ਰਹਿ ਨਿਵਾਸ ਵਾਪਸ ਆਉਣ ਦੇ ਬਾਅਦ ਵੀ ਜਾਂਚ ਕਰਵਾ ਰਹੇ ਹਨ। ਡੋਬਸ ਨੇ ਬੁੱਧਵਾਰ ਨੂੰ ਇਕ ਸੰਮੇਲਨ ਵਿਚ ਕਿਹਾ,"ਕ੍ਰਿਪਾ ਕਰਕੇ ਆਪਣੀ ਰੱਖਿਆ ਕਰੋ, ਆਪਣੇ ਪ੍ਰਿਯਜਨਾਂ ਦੀ ਰੱਖਿਆ ਕਰੇ। ਮਾਸਕ ਪਾਓ। ਜਿੰਨਾ ਹੋ ਸਕੇ ਘਰ ਵਿਚ ਰਹਿਣ ਦੀ ਕੋਸ਼ਿਸ਼ ਕਰੋ। ਸਿਹਤ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ 30 ਲੱਖ ਦੀ ਆਬਾਦੀ ਵਾਲੇ ਮਿਸੀਸਿਪੀ ਵਿਚ ਮੰਗਲਵਾਰ ਸ਼ਾਮ ਤੱਕ ਕੋਵਿਡ-19 ਦੇ ਘੱਟ ਤੋਂ ਘੱਟ 32,888 ਪੁਸ਼ਟ ਮਾਮਲੇ ਸਨ ਅਤੇ 1,188 ਲੋਕਾਂ ਦੀ ਇਸ ਨਾਲ ਜਾਨ ਜਾ ਚੁੱਕੀ ਸੀ।
ਆਸਟ੍ਰੇਲੀਆਈ ਸੂਬੇ ਨੇ ਵਾਇਰਸ ਵਾਲੇ ਸਥਾਨ ਤੋਂ ਲੋਕਾਂ ਨੂੰ ਕੱਢਿਆ ਬਾਹਰ
NEXT STORY