ਸਾਓ ਪਾਓਲੋ- ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਕੋਵਿਡ-19 ਦੀ ਜਾਂਚ ਕੀਤੀ ਗਈ ਹੈ। ਫੇਫੜਿਆਂ ਦਾ ਐਕਸਰੇਅ ਕਰਾਉਣ ਦੇ ਬਾਅਦ ਉਨ੍ਹਾਂ ਦੀ ਇਹ ਜਾਂਚ ਕੀਤੀ ਗਈ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਲੱਛਣ ਬਾਰੇ ਨਹੀਂ ਦੱਸਿਆ। ਬ੍ਰਾਜ਼ੀਲ ਦੇ ਰਾਸ਼ਟਰਪਤੀ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਜਾਂਚ ਦੀ ਰਿਪੋਰਟ ਅਜੇ ਆਉਣੀ ਹੈ।
ਇਸ ਤੋਂ ਪਹਿਲਾਂ ਬੋਲਸੋਨਾਰੋ ਖੁਦ ਨੂੰ ਲਗਾਤਾਰ ਸਿਹਤਮੰਦ ਦੱਸ ਰਹੇ ਹਨ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਮਈ ਵਿਚ ਬੋਲਸੋਨਾਰੋ ਦੀ ਕੋਵਿਡ-19 ਦੀਆਂ 3 ਜਾਂਚ ਰਿਪੋਰਟਾਂ ਜਨਤਕ ਕੀਤੀਆਂ ਗਈਆਂ ਸਨ, ਇਨ੍ਹਾਂ ਤਿੰਨਾਂ ਜਾਂਚ ਰਿਪੋਰਟਾਂ ਵਿਚ ਉਹ ਤੰਦਰੁਸਤ ਦੱਸੇ ਗਏ ਸਨ। ਅਮਰੀਕਾ ਦੇ ਫਲੋਰੀਡਾ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਦੇ ਬਾਅਦ ਬੋਲਸੋਨਾਰੋ ਨੇ ਮਾਰਚ ਵਿਚ ਇਹ ਤਿੰਨੋਂ ਟੈਸਟ ਕਰਵਾਏ ਸਨ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਸ ਦੇ ਬਾਅਦ ਤੋਂ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਜਾਂ ਨਹੀਂ । ਇੱਥੇ ਹੁਣ ਤੱਕ 65,000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਿਚਕਾਰ, ਬ੍ਰਾਜ਼ੀਲ ਦੇ ਅਮੇਜਨ ਵਰਖਾਵਣਾਂ ਵਿਚ ਮਨੌਸ ਅਤੇ ਰੀਓ ਡੀ ਜਨੇਰੀਓ ਦੇ ਖੇਤਰ ਵਿਚ ਨਿੱਜੀ ਸਕੂਲਾਂ ਵਿਚ ਇਕ ਵਾਰ ਫਿਰ ਕਲਾਸਾਂ ਸ਼ੁਰੂ ਹੋ ਗਈਆਂ। ਕੋਰੋਨਾ ਵਾਇਰਸ ਮਗਰੋਂ ਅਜਿਹਾ ਕਰਨ ਵਾਲਾ ਇਹ ਪਹਿਲਾ ਸ਼ਹਿਰ ਹੈ। ਦੇਸ਼ ਦੇ ਨਿੱਜੀ ਸਕੂਲ ਸੰਘ ਫੈਨੇਪ ਨੇ ਇਜਾਜ਼ਤ ਦਿੱਤੀ ਹੈ। ਹੋਰ ਸ਼ਹਿਰਾਂ ਵਿਚ ਅਜੇ ਵੀ ਸਕੂਲ ਨਹੀਂ ਖੁੱਲ੍ਹੇ।
ਮਿਸਰ 'ਚ 486 ਦਿਨ ਤਕ ਕੈਦ ਰਹਿਣ ਮਗਰੋਂ ਅਮਰੀਕੀ ਵਿਦਿਆਰਥੀ ਰਿਹਾਅ
NEXT STORY