ਜਕਾਰਤਾ- ਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ ਦੇ 979 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧਕੇ 35,000 ਤੋਂ ਪਾਰ ਹੋ ਗਈ ਹੈ ਤੇ 41 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 2000 ਹੋ ਗਈ। ਇਸ ਦੀ ਜਾਣਕਾਰੀ ਇੰਡੋਨੇਸ਼ੀਆ ਦੇ ਸਿਹਤ ਬੁਲਾਰੇ ਵਲੋਂ ਦਿੱਤੀ ਗਈ ਹੈ।
ਸਿਹਤ ਵਿਭਾਗ ਦੇ ਬੁਲਾਰੇ ਅਚਮਾਦ ਯੁਰਿਯਾਂਤੋ ਨੇ ਦੱਸਿਆ ਕਿ ਦੇਸ਼ ਦੇ ਸਾਰੇ 34 ਸੂਬਿਆਂ ਵਿਚ ਇਨਫੈਕਟਿਡਾਂ ਦੀ ਗਿਣਤੀ 35,295 ਹੋ ਗਈ ਹੈ। ਇਸ ਤੋਂ ਇਲਾਵਾ 507 ਹੋਰ ਮਰੀਜ਼ਾਂ ਦੇ ਸਿਹਤਮੰਦ ਹੋਣ ਦੇ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 12,636 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਪੰਜ ਸੂਬਿਆਂ ਤੋਂ ਸਭ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਉੱਤਰ ਸੁਮਾਤਰਾ, ਜਕਾਰਤਾ, ਪੂਰਬੀ ਜਾਵਾ, ਦੱਖਣੀ ਕਾਲੀਮੰਤਨ ਤੇ ਦੱਖਣ ਸੁਲਾਵੇਸੀ ਸ਼ਾਮਲ ਹਨ। ਇਸ ਤੋਂ ਇਲਾਵਾ ਦੇਸ਼ ਦੇ 9 ਹੋਰ ਸੂਬਿਆਂ ਤੋਂ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
ਆਸਟ੍ਰੇਲੀਆ : ਗ੍ਰੇਟ ਬੈਰੀਅਰ ਰੀਫ 'ਤੇ ਦਿਸੇ 64 ਹਜ਼ਾਰ ਦੁਰਲੱਭ ਹਰੇ ਕੱਛੂਕੰਮੇ (ਵੀਡੀਓ)
NEXT STORY