ਮਾਸਕੋ- ਨੀਦਰਲੈਂਡ ਸਰਕਾਰ ਨੇ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਲਗਾਏ ਗਏ ਕਰਫਿਊ ਨੂੰ ਤਿੰਨ ਮਾਰਚ ਤੱਕ ਲਈ ਵਧਾ ਦਿੱਤਾ ਹੈ। ਮੰਤਰੀ ਮੰਡਲ ਨੇ ਕਿਹਾ ਕਿ ਕਰਫਿਊ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੋਰੋਨਾ ਦੇ ਖ਼ਤਰੇ ਕਾਰਨ ਲਿਆ ਗਿਆ ਹੈ।
ਇਸ ਫ਼ੈਸਲੇ ਦੇ ਬਾਅਦ ਮੰਤਰੀ ਮੰਡਲ ਨੇ ਕਿਹਾ, ਇਹ ਕਦਮ ਜ਼ਰੂਰੀ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਨੀਦਰਲੈਂਡ ਵਿਚ ਲੋਕ ਬੀਮਾਰ ਹੋ ਰਹੇ ਹਨ। ਅਧਿਕਾਰੀਆਂ ਨੂੰ ਲੱਗਦਾ ਹੈ ਕਿ ਜਲਦ ਹੀ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋ ਸਕਦਾ ਹੈ। ਵਾਇਰਸ ਦਾ ਇਹ ਨਵਾਂ ਰੂਪ ਕੋਰੋਨਾ ਨਾਲੋਂ 70 ਫ਼ੀਸਦੀ ਵਧੇਰੇ ਤੇਜ਼ੀ ਨਾਲ ਫੈਲਦਾ ਹੈ।
ਮੰਤਰੀ ਮੰਡਲ ਹਾਲਾਂਕਿ 23 ਜਨਵਰੀ ਨੂੰ ਕੋਰੋਨਾ ਵਾਇਰਸ ਨਾਲ ਸਬੰਧਤ ਉਪਾਵਾਂ ਸਣੇ ਕਰਫਿਊ ਨੂੰ ਲੈ ਕੇ ਵੀ ਚਰਚਾ ਕਰੇਗਾ। ਜ਼ਿਕਰਯੋਗ ਹੈ ਕਿ ਨੀਦਰਲੈਂਡ ਵਿਚ 23 ਜਨਵਰੀ ਤੋਂ ਕਰਫਿਊ ਲੱਗਾ ਹੈ ਅਤੇ ਇਸ ਦਾ ਉਲੰਘਣ ਕਰਨ 'ਤੇ 95 ਯੂਰੋ ਭਾਵ 114 ਡਾਲਰ ਤੱਕ ਦਾ ਜੁਰਮਾਨਾ ਹੈ।
ਕੋਰੋਨਾ ਟੀਕਾ ਲਗਾਉਣ 'ਚ USA-UK ਸਭ ਤੋਂ ਅੱਗੇ, ਯੂਰਪ ਦੇ ਅਮੀਰ ਦੇਸ਼ ਪਿੱਛੇ
NEXT STORY