ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਵਾਇਰਸ ਨੂੰ ਮਾਤ ਦੇਣ ਲਈ ਤਾਲਾਬੰਦੀ ਦੀ ਘੋਸ਼ਣਾ ਕੀਤੀ ਗਈ ਹੈ ਪਰ ਇਸ ਤੋਂ ਪਹਿਲਾਂ ਇੱਥੇ ਵਾਇਰਸ ਕਰਕੇ ਹੋਈਆਂ ਮੌਤਾਂ ਦੀ ਗਿਣਤੀ 5000 ਤੋਂ ਪਾਰ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਗਲਾਸਗੋ ਵਿਚ ਵੀ ਪਿਛਲੇ 24 ਘੰਟਿਆਂ ਦੌਰਾਨ 420 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਹੋਏ ਹਨ।
ਇਸ ਨਾਲ ਇਸ ਖੇਤਰ ਵਿਚ ਦਰਜ ਮਮਲਿਆਂ ਦੀ ਕੁੱਲ ਗਿਣਤੀ 28,842 ਹੋ ਗਈ ਹੈ। ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦਿਆਂ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਪੂਰੇ ਸਕਾਟਲੈਂਡ ਵਿਚ ਪਿਛਲੇ 24 ਘੰਟਿਆਂ ਵਿਚ ਕੁੱਲ 1,264 ਨਵੇਂ ਮਾਮਲਿਆਂ ਦੀ ਘੋਸ਼ਣਾ ਕੀਤੀ ਹੈ ਅਤੇ ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਸੰਖਿਆ 84,523 ਹੋ ਗਈ ਹੈ।
ਇਸ ਸਮੇਂ ਸਕਾਟਲੈਂਡ ਦੇ ਸਾਰੇ ਹਸਪਤਾਲਾਂ ਵਿਚ 1,241 ਕੋਵਿਡ-19 ਮਰੀਜ਼ ਇਲਾਜ ਕਰਵਾ ਰਹੇ ਹਨ ਜਦਕਿ 88 ਮਰੀਜ਼ ਗੰਭੀਰ ਹਾਲਤ ਵਿਚ ਹਨ। ਪਿਛਲੇ 24 ਘੰਟਿਆਂ ਵਿਚ ਸਕਾਟਲੈਂਡ ਵਿਚ 54 ਕੋਰੋਨਾਂ ਵਾਇਰਸ ਮੌਤਾਂ ਦਰਜ ਕੀਤੀਆਂ ਗਈਆਂ ਹਨ ਜੋ ਕਿ ਇਸ ਗਿਣਤੀ ਨੂੰ 5,135 ਤੱਕ ਲੈ ਗਈਆਂ ਹਨ।
ਅਮਰੀਕਾ : ਕੋਰੋਨਾ ਰਾਹਤ ਫੰਡ 'ਚ ਲੱਖਾਂ ਦਾ ਚੂਨਾ ਲਾ ਕੇ ਖਰੀਦ ਲਈਆਂ ਗੱਡੀਆਂ
NEXT STORY