ਮਾਸਕੋ- ਰੂਸ ਦੇ ਉਪ ਰੱਖਿਆ ਮੰਤਰੀ ਅਲੈਕਜ਼ੈਂਡਰ ਫੋਮਿਨ ਨੇ ਕਿਹਾ ਕਿ ਰੂਸੀ ਹਥਿਆਰਾਂ ਦੇ ਮੁੱਖ ਦਰਾਮਦਕਾਰ ਅਲਜੀਰੀਆ ਤੇ ਮਿਸਰ ਸਣੇ ਕਈ ਦੇਸ਼ਾਂ ਦੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਹੋਣ ਨਾਲ ਹਥਿਆਰਾਂ ਦੀ ਸਪਲਾਈ ਵਿਚ ਕਮੀ ਆਉਣ ਦਾ ਖਦਸ਼ਾ ਹੈ।
ਫੋਮਿਨ ਨੇ ਕਿਹਾ ਕਿ ਬਦਕਿਸਮਤੀ ਨਾਲ ਰੂਸ ਦੇ ਫ਼ੌਜੀ-ਤਕਨੀਕੀ ਸਹਿਯੋਗ ਖੇਤਰ ਦੇ ਮੁੱਖ ਸਾਥੀ ਅਲਜੀਰੀਆ, ਮਿਸਰ, ਭਾਰਤ, ਚੀਨ ਤੇ ਹੋਰ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਉਮੀਦ ਹੈ ਕਿ ਅਗਲੇ ਦੋ ਸਾਲਾਂ ਵਿਚ ਵਿਸ਼ਵ ਫ਼ੌਜੀ ਖਰਚ ਵਿਚ 8 ਫ਼ੀਸਦੀ ਹੋਰ ਫ਼ੌਜੀ ਸਮਾਨਾਂ ਦੇ ਦਰਾਮਦ ਵਿਚ ਚਾਰ ਫ਼ੀਸਦੀ ਕਮੀ ਆਵੇਗੀ।
ਉਨ੍ਹਾਂ ਕਿਹਾ ਕਿ ਮਾਹਰਾਂ ਦਾ ਅੰਦਾਜ਼ਾ ਹੈ ਕਿ ਵਿਸ਼ਵ ਮਹਾਮਾਰੀ ਦੇ ਬਾਜ਼ਾਰ ਵਿਚ 2023 ਤੋਂ ਪਹਿਲਾਂ ਸੁਧਾਰ ਦੇ ਆਸਾਰ ਨਹੀਂ ਹਨ। ਰੂਸ ਨੇ ਕੋਰੋਨਾ ਵਾਇਰਸ ਦੌਰਾਨ ਕੌਮਾਂਤਰੀ ਯਾਤਰਾ 'ਤੇ ਪਾਬੰਦੀਆਂ ਕਾਰਨ ਕਈ ਹਥਿਆਰਾਂ ਦੀ ਡਲਿਵਰੀ ਸਥਿਗਤ ਕਰ ਦਿੱਤੀ ਹੈ। ਵਿਦੇਸ਼ੀ ਮਾਹਰਾਂ ਨੂੰ ਹਥਿਆਰਾਂ ਦੀ ਪਹਿਲੀ ਡਲਿਵਰੀ ਦਾ ਨਿਰੀਖਣ ਕਰਨ ਤੋਂ ਰੋਕ ਦਿੱਤਾ ਗਿਆ ਹੈ।
ਟਰੰਪ ਦਾ ਚੀਨ ਨੂੰ ਝਟਕਾ, ਤਿੱਬਤੀਆਂ ਨੂੰ ਦਿੱਤਾ ਅਗਲਾ ਦਲਾਈ ਲਾਮਾ ਚੁਣਨ ਦਾ ਅਧਿਕਾਰ
NEXT STORY