ਜਕਾਰਤਾ-ਇੰਡੋਨੇਸ਼ੀਆ 'ਚ ਹਸਪਤਾਲਾਂ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ 'ਤੇ ਹੁਣ ਉਸ ਤਰ੍ਹਾਂ ਦਾ ਦਬਾਅ ਨਹੀਂ ਹੈ ਜਿਵੇਂ ਜੁਲਾਈ 'ਚ ਦੇਖਣ ਨੂੰ ਮਿਲਿਆ ਸੀ। ਇਸ ਦੇ ਬਾਵਜੂਦ ਦੇਸ਼ ਭਰ ਤੋਂ ਮਿਲੇ ਰਹੀਆਂ ਖਬਰਾਂ ਮੁਤਾਬਕ ਇਥੇ ਮੌਜੂਦਾ ਮਰੀਜ਼ਾਂ ਦੀ ਮੌਤ ਆਪਣੇ ਹੀ ਘਰ 'ਚ ਹੋ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਇੰਡੋਨੇਸ਼ੀਆ ਦੇ ਹਸਪਤਾਲਾਂ 'ਚ ਹੁਣ ਬੈੱਡ ਖਾਲੀ ਪਏ ਹਨ ਪਰ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਹੀ ਨਹੀਂ ਆ ਰਹੇ ਹਨ।
ਇਹ ਵੀ ਪੜ੍ਹੋ : ਜੰਗਲ 'ਚ ਅੱਗ ਬੁਝਾਉਣ ਭੇਜਿਆ ਰੂਸੀ ਜਹਾਜ਼ ਹਾਦਸਾਗ੍ਰਸਤ, 8 ਦੀ ਮੌਤ
ਕੋਰੋਨਾ ਇਨਫੈਕਸ਼ਨ ਦੀ ਸਥਿਤੀ 'ਤੇ ਨਜ਼ਰ ਰੱਖਣ ਵਾਲੀ ਇਕ ਗੈਰ-ਸਰਕਾਰੀ ਸੰਸਥਾ ਲੇਪਾਰਕੋਵਿਡ-19 ਮੁਤਾਬਕ ਇਸ ਮਹੀਨੇ ਰੋਜ਼ਾਨਾ ਕਰੀਬ 50 ਮਰੀਜ਼ਾਂ ਦੀ ਮੌਤ ਆਪਣੇ-ਆਪਣੇ ਘਰਾਂ 'ਚ ਹੋਈ ਜਿਨ੍ਹਾਂ ਦੀ ਗਿਣਤੀ ਸਰਕਾਰੀ ਤੌਰ 'ਤੇ ਦੱਸੀ ਗਈ ਗਿਣਤੀ 'ਚ ਸ਼ਾਮਲ ਨਹੀਂ ਹੈ। ਇਸ ਸੰਸਥਾ ਦਾ ਦਾਅਵਾ ਹੈ ਕਿ ਉਹ ਆਪਣੇ ਸਰੋਤਾਂ ਤੋਂ ਇਸ ਦੇ ਬਾਰੇ 'ਚ ਜਾਣਕਾਰੀ ਇਕੱਠੀ ਕਰਦੀ ਹੈ। ਜੁਲਾਈ 'ਚ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ 2400 ਤੱਕ ਪਹੁੰਚ ਗਈ ਸੀ। ਲੇਪਾਕੋਵਿਡ-19 ਦੇ ਡਾਟਾ ਵਿਸ਼ਲੇਸ਼ਕ ਫਰੀਜ਼ ਇਬਾਨ ਦਾ ਕਹਿਣਾ ਹੈ ਕਿ ਜੋ ਗਿਣਤੀ ਸਰਕਾਰ ਦੱਸਦੀ ਹੈ, ਉਹ ਅਸਲ ਗਿਣਤੀ ਤੋਂ ਬਹੁਤ ਘੱਟ ਹੈ।
ਇਹ ਵੀ ਪੜ੍ਹੋ : ਰੂਸ ਦੇ ਕਮਚਾਤਕਾ 'ਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਲਾਸ਼ਾਂ ਬਰਾਮਦ
ਲੇਪਾਰਕੋਵਿਡ-19 ਮੁਤਾਬਕ ਜੁਲਾਈ ਦੌਰਾਨ ਜ਼ਿਆਦਾਤਰ ਮੌਤਾਂ ਜਕਾਰਤਾ 'ਚ ਹੋ ਰਹੀਆਂ ਸਨ। ਜਕਾਰਤਾ ਦੀ ਸਥਾਨਕ ਸਰਕਾਰ ਦੇਸ਼ 'ਚ ਇਕੱਲਾ ਅਜਿਹਾ ਪ੍ਰਸ਼ਾਸਨ ਹੈ ਜੋ ਕੋਵਿਡ-19 ਨਾਲ ਘਰਾਂ 'ਚ ਹੋਣ ਵਾਲੀਆਂ ਮੌਤਾਂਦੀ ਗਿਣਤੀ ਕਰਦਾ ਹੈ। ਇੰਡੋਨੇਸ਼ੀਆ ਦਾ ਸਿਹਤ ਮੰਤਰਾਲਾ ਘਰ 'ਚ ਮਰਨ ਵਾਲੇ ਮਰੀਜ਼ਾਂ ਦਾ ਰਿਕਾਰਡ ਨਹੀਂ ਰੱਖਦਾ। ਇਹ ਗੱਲ਼ ਮੰਤਰਾਲਾ ਦੀ ਬੁਲਾਰਨ ਸੀਤੀ ਨਾਦੀਆ ਤਰਮਿਜੀ ਨੇ ਵੀ ਅਮਰੀਕੀ ਟੀ.ਵੀ. ਚੈਨਲ ਸੀ.ਐੱਨ.ਐੱਨ. ਨਾਲ ਗੱਲਬਾਤ 'ਚ ਮੰਨੀ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਦੇ ਹਦਾਇਤਾਂ ਲੋਕਾਂ ਨੂੰ ਆਪਣੇ ਘਰ 'ਚ ਇਕਾਂਤਵਾਸ 'ਚ ਉਸ ਵੇਲੇ ਤੱਕ ਰਹਿਣਾ ਚਾਹੀਦਾ, ਜਦ ਤੱਕ ਉਸ 'ਚ ਗੰਭੀਰ ਲੱਛਣ ਨਾ ਦਿਖੇ। ਗੰਭੀਰ ਲੱਛਣ ਦਿਖਦੇ ਹੀ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਹੋ ਜਾਣਾ ਚਾਹੀਦਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੰਗਲ 'ਚ ਅੱਗ ਬੁਝਾਉਣ ਭੇਜਿਆ ਰੂਸੀ ਜਹਾਜ਼ ਹਾਦਸਾਗ੍ਰਸਤ, 8 ਦੀ ਮੌਤ
NEXT STORY