ਗੈਜੇਟ ਡੈਸਕ-ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੌਰਾਨ ਇਕ ਪਾਸੇ ਮੋਬਾਇਲ ਇੰਟਰਨੈੱਟ ਦਾ ਇਸਤੇਮਾਲ ਕਾਫੀ ਤੇਜ਼ੀ ਨਾਲ ਵਧਿਆ ਹੈ। ਉੱਥੇ, ਯੂ.ਕੇ. 'ਚ ਆਮ ਲੋਕ 5ਜੀ ਟਾਵਰਸ ਨੂੰ ਅੱਗ ਦੇ ਹਵਾਲੇ ਕਰ ਰਹੇ ਹਨ। ਬੀ.ਬੀਸ.ਸੀ. ਦੀ ਰਿਪੋਰਟ ਮੁਤਾਬਕ ਇਥੇ ਦੇ ਲੋਕ ਸੋਸ਼ਲ ਮੀਡੀਆ 'ਤੇ ਕੀਤੇ ਗਏ ਇਕ ਦਾਅਵੇ ਕਾਰਣ ਇਹ ਕਦਮ ਚੁੱਕ ਰਹੇ ਹਨ। ਦਰਅਸਲ ਇਥੇ ਇਹ ਖਬਰ ਫੈਲ ਗਈ ਹੈ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ 5ਜੀ ਇਨਫ੍ਰਾਸਟਰਕਚਰ ਦੇ ਕਾਰਣ ਫੈਲ ਰਹੀ ਹੈ।
ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਹੀ ਇਸ ਨੂੰ 5ਜੀ ਨਾਲ ਜੋੜਨ ਵਾਲੀਆਂ ਖਬਰਾਂ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਸ 'ਤੇ ਫੈਲਣ ਲੱਗਣ ਗਈਆਂ ਸਨ। ਇਨ੍ਹਾਂ ਸੋਸ਼ਲ ਮੀਡੀਆ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਦਾ ਕਾਰਣ 5ਜੀ ਹੈ ਅਤੇ ਵੁਹਾਨ 'ਚ ਇਹ ਮਹਾਮਾਰੀ ਇਸ ਲਈ ਫੈਲੀ ਕਿਉਂਕਿ ਉੱਥੇ ਹਾਲ ਹੀ 'ਚ 5ਜੀ ਨੈੱਟਵਰਕ ਦੀ ਸ਼ੁਰੂਆਤ ਕੀਤੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਹੋਰ ਇਲਾਕਿਆਂ 'ਚ ਵੀ 5ਜੀ ਸ਼ੁਰੂ ਹੋ ਗਿਆ ਹੈ ਉੱਥੇ ਵੀ ਇਸ ਮਹਾਮਾਰੀ ਦਾ ਕਹਿਰ ਇਸ ਕਾਰਣ ਹੀ ਫੈਲ ਰਿਹਾ ਹੈ।
ਇਸ ਅਫਵਾਹ ਦੇ ਫੈਲਣ ਤੋਂ ਬਾਅਦ ਯੂ.ਕੇ. 'ਚ ਲੋਕਾਂ ਨੇ 5ਜੀ ਮੋਬਾਇਲ ਟਾਵਰਸ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਪਿਛਲੇ ਕੁਝ ਦਿਨਾਂ 'ਚ ਹੀ ਅਜਿਹੀਆਂ ਤਿੰਨ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਨਾਂ ਹੀ ਨਹੀਂ, ਲੋਕਾਂ ਨੇ 5ਜੀ ਇੰਸਟਾਲੇਸ਼ਨ ਲਈ ਫਾਇਬਰ ਆਪਟਿਕ ਕੇਬਲ ਨੂੰ ਵਛਾਉਣ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਵੀ ਤੰਗ-ਪ੍ਰੇਸ਼ਾਨ ਕੀਤਾ ਗਿਆ ਹੈ।
ਕੀ ਸੱਚੀ 5ਜੀ ਕਾਰਣ ਦੀ ਫੈਲ ਰਿਹਾ ਕੋਰੋਨਾ?
5ਜੀ ਟਾਵਰ ਸਾੜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਯੂ.ਕੇ. ਸਰਕਾਰ ਦੇ ਡਿਜ਼ੀਟਲ, ਕਲਚਰ, ਮੀਡੀਆ ਅਤੇ ਸਪੋਰਟਸ ਵਿਭਾਗ ਨੇ ਇਸ 'ਤੇ ਟਵੀਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਅਤੇ 5ਜੀ ਤਕਨਾਲੋਜੀ ਵਿਚਾਲੇ ਕਿਸ ਤਰ੍ਹਾਂ ਦੇ ਸਬੰਧ 'ਚ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਦਾਅਵਾ ਇਸ ਲਈ ਹੀ ਸਹੀ ਸਾਬਤ ਨਹੀਂ ਹੁੰਦਾ ਕਿਉਂਕਿ ਕੋਰੋਨਾ ਭਾਰਤ, ਈਰਾਨ ਅਤੇ ਜਾਪਾਨ ਵਰਗੇ ਦੇਸ਼ਾਂ 'ਚ ਵੀ ਫੈਲਿਆ ਹੈ ਜਿਥੇ ਅਜੇ 5ਜੀ ਤਕਨੀਕ ਦੀ ਸ਼ੁਰੂਆਤ ਤਕ ਨਹੀਂ ਹੋਈ।
ਕੋਰੋਨਾ ਦੀ ਚਪੇਟ 'ਚ ਜਾਪਾਨ ਦਾ ਸੂਮੋ ਪਹਿਲਵਾਨ, ਤੇਜੀ ਨਾਲ ਵੱਧ ਰਹੇ ਮਾਮਲੇ
NEXT STORY