ਜਿਨੇਵਾ– ਚੀਨ ਵਲੋਂ ਸਖ਼ਤ ਰਵੱਈਆ ਦਿਖਾਏ ਜਾਣ ਤੋਂ ਬਾਅਦ ਹੁਣ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਅਤੇ ਚੀਨ ਦੀ ਵੁਹਾਨ ਲੈਬ ਦੇ ਆਡਿਟ ਲਈ ਦੁਨੀਆ ਤੋਂ ਮਦਦ ਮੰਗੀ ਹੈ। ਗਲੋਬਲ ਸੰਸਥਾ ਨੇ ਅਮਰੀਕਾ, ਬ੍ਰਿਟੇਨ ਸਮੇਤ ਹੋਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਮਾਸਕ ਪਾਉਣ ’ਚ ਢਿੱਲ ਦੇਣਾ ਅਮਰੀਕਾ ਨੂੰ ਪਿਆ ਮਹਿੰਗਾ, ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਵੀ ਹੋ ਰਿਹੈ ਕੋਰੋਨਾ
ਕੋਰੋਨਾ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਵਿਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਹ ਪੂਰੇ ਵਿਸ਼ਵ ਵਿਚ ਮਹਾਮਾਰੀ ਦੇ ਰੂਪ ਵਿਚ ਫੈਲ ਗਿਆ। ਦੁਨੀਆ ਭਰ ਦੇ ਦੇਸ਼ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਲਈ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਪਰ ਚੀਨ ਦੇ ਦਬਾਅ ਵਿਚ ਪਹਿਲਾਂ ਤਾਂ ਡਬਲਯੂ.ਐੱਚ.ਓ. ਇਸ ਮਾਮਲੇ ਵਿਚ ਨਰਮ ਰੁਖ ਅਪਣਾਉਂਦਾ ਰਿਹਾ ਪਰ ਗਲੋਬਲ ਦਬਾਅ ਵਧਣ ਤੋਂ ਬਾਅਦ ਡਬਲਯੂ.ਐੱਚ.ਓ. ਨੇ ਜਦੋਂ ਇਸ ਨੂੰ ਲੈ ਕੇ ਇਕ ਯੋਜਨਾ ਪੇਸ਼ ਕੀਤੀ ਤਾਂ ਚੀਨ ਨੇ ਆਪਣੀਆਂ ਸਰਹੱਦਾਂ ਵਿਚ ਚੀਨ ਦੀ ਵੁਹਾਨ ਲੈਬ ਦੇ ਆਡਿਟ ਅਤੇ ਕਿਸੇ ਤਰ੍ਹਾਂ ਦੀ ਜਾਂਚ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: UAE ਦਾ ਵੱਡਾ ਫ਼ੈਸਲਾ, ਭਾਰਤੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
ਚੀਨ ਦੇ ਇਸ ਅੜੀਅਲ ਰਵੱਈਏ ਤੋਂ ਬਾਅਦ ਡਬਲਯੂ.ਐੱਚ.ਓ. ਦੇ ਬੁਲਾਰੇ ਤਾਰਿਕ ਜੇਸਾਰਵਿਕ ਨੇ ਕਿਹਾ ਕਿ ਇਹ ਕੋਈ ਸਿਆਸਤ ਜਾਂ ਦੋਸ਼ ਦਾ ਮਾਮਲਾ ਨਹੀਂ ਹੈ, ਇਹ ਬੱਸ ਇਹ ਪਤਾ ਲਗਾਉਣ ਲਈ ਹੈ ਕਿ ਆਖਿਰ ਵਾਇਰਸ ਮਨੁੱਖਾਂ ਵਿਚਕਾਰ ਆਇਆ ਕਿਵੇਂ ਅਤੇ ਇੰਨੀ ਵੱਡੀ ਤਬਾਹੀ ਦੇ ਪਿੱਛੇ ਦਾ ਮੂਲ ਕਾਰਨ ਕੀ ਹੈ। ਇਹ ਸਾਡੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਲਈ ਇਕਜੁੱਟ ਹੋ ਕੇ ਸਹਿਯੋਗ ਕਰੀਏ।
ਇਹ ਵੀ ਪੜ੍ਹੋ: ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ : ਪਹਿਲੇ ਤੀਜ ਫੈਸਟੀਵਲ 'ਚ ਪੰਜਾਬਣ ਮੁਟਿਆਰਾਂ ਨੇ ਕਰਵਾਈ ਬੱਲੇ ਬੱਲੇ (ਤਸਵੀਰਾਂ)
NEXT STORY