ਨਿਊਯਾਰਕ (ਅਮਰੀਕਾ) (ਭਾਸ਼ਾ)-ਅਮਰੀਕਾ ਦੀ ਇਕ ਔਰਤ ਸ਼ਿਕਾਗੋ ਤੋਂ ਆਈਸਲੈਂਡ ਦੀ ਉਡਾਣ ’ਚ ਅੱਧੇ ਰਸਤੇ ’ਚ ਪਹੁੰਚਣ ’ਤੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਤਿੰਨ ਘੰਟਿਆਂ ਲਈ ਜਹਾਜ਼ ਦੇ ਟਾਇਲਟ ’ਚ ਏਕਾਂਤਵਾਸ ਰਹੀ। ਮੀਡੀਆ ’ਚ ਆਈਆਂ ਖਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਡਬਲਯੂ.ਏ.ਬੀ.ਸੀ.-ਟੀ.ਵੀ. ਦੀ ਇਕ ਖ਼ਬਰ ਦੇ ਅਨੁਸਾਰ ਮਿਸ਼ੀਗਨ ਦੀ ਇਕ ਅਧਿਆਪਕਾ ਮਾਰਿਸਾ ਫੋਤੀਓ ਨੇ ਦੱਸਿਆ ਕਿ 19 ਦਸੰਬਰ ਨੂੰ ਉਡਾਣ ਦੇ ਦੌਰਾਨ ਅੱਧੇ ਰਸਤੇ ’ਚ ਉਸ ਦੇ ਗਲੇ ’ਚ ਖਰਾਸ਼ ਹੋਣ ਲੱਗੀ, ਫਿਰ ਉਹ ਰੈਪਿਡ ਕੋਵਿਡ ਟੈਸਟ ਕਰਨ ਲਈ ਟਾਇਲਟ ਗਈ। ਜਾਂਚ ਕਰਨ ’ਤੇ ਉਹ ਪਾਜ਼ੇਟਿਵ ਪਾਈ ਗਈ। ਫੋਤੀਓ ਨੇ ਦੱਸਿਆ ਕਿ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਦੋ ਪੀ. ਸੀ. ਆਰ. ਜਾਂਚ ਤੇ ਤਕਰੀਬਨ ਪੰਜ ਰੈਪਿਡ ਜਾਂਚ ਕਰਵਾਈਆਂ ਸਨ ਤੇ ਕਿਸੇ ਵਿਚ ਵੀ ਉਹ ਪਾਜ਼ੇਟਿਵ ਨਹੀਂ ਪਾਈ ਗਈ ਪਰ ਇਕ ਘੰਟੇ ਬਾਅਦ ਹੋਰ ਜਹਾਜ਼ ’ਚ ਅੱਧੇ ਰਸਤੇ ਵਿਚ ਉਸ ਨੂੰ ਗਲੇ ’ਚ ਤਕਲੀਫ ਮਹਿਸੂਸ ਹੋਣ ਲੱਗੀ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਲਈ ਕਾਲਾ ਦੌਰ 2021: ਦੇਸ਼ ਛੱਡ ਕੇ ਭੱਜੇ ਰਾਸ਼ਟਰਪਤੀ, ਦੋ ਦਹਾਕਿਆਂ ਬਾਅਦ ਤਾਲਿਬਾਨ ਨੇ ਮੁੜ ਕੀਤਾ ਕਬਜ਼ਾ
ਫੋਤੀਓ ਨੇ ਕੋਵਿਡ-19 ਰੋਕੂ ਵੈਕਸੀਨ ਦੀ ਪੂਰੀ ਖੁਰਾਕ ਅਤੇ ਬੂਸਟਰ ਡੋਜ਼ ਵੀ ਲਈ ਹੋਈ ਹੈ। ਉਹ ਨਿਯਮਿਤ ਤੌਰ ’ਤੇ ਜਾਂਚ ਕਰਦੀ ਰਹਿੰਦੀ ਹੈ ਕਿਉਂਕਿ ਉਹ ਟੀਕੇ ਦੀ ਖੁਰਾਕ ਨਾ ਲੈਣ ਵਾਲੇ ਲੋਕਾਂ ਦੇ ਨਾਲ ਕੰਮ ਕਰਦੀ ਹੈ। ਜਦੋਂ ਉਸ ਨੇ ਐਟਲਾਂਟਿਕ ਮਹਾਸਾਗਰ ਦੇ ਉੱਪਰ ਉੱਡਦੇ ਇਕ ਜਹਾਜ਼ ਦੇ ਟਾਇਲਟ ’ਚ ਰੈਪਿਡ ਕੋਵਿਡ ਟੈਸਟ ਦੇ ਨਤੀਜੇ ਦੇਖੇ ਤਾਂ ਉਹ ਡਰ ਗਈ। ਖ਼ਬਰ ਮੁਤਾਬਕ ਜਹਾਜ਼ ’ਚ ਮੌਜੂਦ ਇਕ ਸਹਾਇਕ ਨੇ ਉਸ ਨੂੰ ਸਮਝਾਇਆ ਅਤੇ ਉਸ ਦੀ ਘਬਰਾਹਟ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਫੋਤੀਓ ਨੂੰ ਕਿਹਾ ਕਿ ਉਹ ਕਿਸੇ ਥਾਂ ’ਤੇ ਉਸ ਲਈ ਇਕੱਲੀ ਸੀਟ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਪਰ ਜਹਾਜ਼ ਯਾਤਰੀਆਂ ਨਾਲ ਭਰਿਆ ਹੋਇਆ ਸੀ। ਫੋਤੀਓ ਨੇ ਕਿਹਾ, ‘‘ਜਦੋਂ ਉਹ ਵਾਪਸ ਆਈ ਅਤੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਬਿਠਾਉਣ ਲਈ ਕੋਈ ਢੁੱਕਵੀਂ ਥਾਂ ਨਹੀਂ ਮਿਲ ਸਕੀ ਤਾਂ ਮੈਂ ਟਾਇਲਟ ’ਚ ਇਕਾਂਤਵਾਸ ਹੋਣਾ ਬਿਹਤਰ ਸਮਝਿਆ ਕਿਉਂਕਿ ਮੈਂ ਜਹਾਜ਼ ’ਚ ਸਵਾਰ ਦੂਜੇ ਲੋਕਾਂ ਦੇ ਸੰਪਰਕ ’ਚ ਨਹੀਂ ਆਉਣਾ ਚਾਹੁੰਦੀ ਸੀ। ਹਵਾਈ ਅੱਡੇ ’ਤੇ ਪਹੁੰਚਣ ’ਤੇ ਫੋਤੀਓ ਉੱਤੇ ਰੈਪਿਡ ਅਤੇ ਪੀ. ਸੀ. ਆਰ. ਜਾਂਚ ਕੀਤੀ ਗਈ, ਜਿਸ ’ਚ ਉਹ ਪਾਜ਼ੇਟਿਵ ਪਾਈ ਗਈ। ਇਸ ਤੋਂ ਬਾਅਦ ਉਸ ਨੂੰ ਇਕ ਹੋਟਲ ’ਚ ਲਿਜਾਇਆ ਗਿਆ, ਜਿਥੇ ਉਹ 10 ਦਿਨਾਂ ਲਈ ਇਕਾਂਤਵਾਸ ਰਹੇਗੀ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਅਗਲੇ ਮਹੀਨੇ ਦੀ ਸ਼ੁਰੂਆਤ ’ਚ ਮਾਲਦੀਵ-ਸ਼੍ਰੀਲੰਕਾ ਦਾ ਦੌਰਾ ਕਰਨਗੇ ਚੀਨ ਦੇ ਵਿਦੇਸ਼ ਮੰਤਰੀ
NEXT STORY