ਸਿਡਨੀ (ਸਨੀ ਚਾਂਦਪੁਰੀ):- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਆਏ ਅੰਕੜਿਆਂ ਵਿੱਚ ਸਿਡਨੀ ਵਿੱਚ 1262 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ ਕੇਸਾਂ ਦੇ ਨਾਲ 7 ਮੌਤਾਂ ਹੋਈਆਂ ਹਨ।ਨਿਊ ਸਾਊਥ ਵੇਲਜ਼ ਵਿੱਚ ਕੋਵਿਡ ਨਾਲ ਹੋਈਆਂ ਮੌਤਾਂ ਵਿੱਚੋਂ ਇੱਕ 20 ਸਾਲ ਦੇ ਨੌਜਵਾਨ ਦੀ ਮੌਤ ਹੋਈ ਹੈ, ਜਿਸ ਨਾਲ ਸਿਹਤ ਅਧਿਕਾਰੀਆਂ ਨੂੰ ਡਰ ਹੈ ਕਿ ਇਹ ਮਹਾਮਾਰੀ ਕਮਜ਼ੋਰ ਲੋਕਾਂ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੈ।
ਪੜ੍ਹੋ ਇਹ ਅਹਿਮ ਖਬਰ -ਚੀਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 46 ਨਵੇਂ ਮਾਮਲੇ ਆਏ ਸਾਹਮਣੇ
ਜਿਹੜੇ ਵਿਅਕਤੀਆਂ ਦੀਆਂ ਮੌਤਾਂ ਹੋਈਆਂ ਹਨ ਉਹਨਾਂ ਦੀ ਉਮਰ 20 ਸਾਲ, ਬੀਬੀ ਦੀ ਉਮਰ 40 ਸਾਲ ਅਤੇ 50 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋਈ। ਇੱਕ ਬੀਬੀ ਅਤੇ ਆਦਮੀ ਜਿਹਨਾਂ ਦੀ ਉਮਰ 70 ਸਾਲ ਅਤੇ 80 ਸਾਲ ਦੇ ਵਿਚਕਾਰ ਸੀ, ਦੀ ਵੀ ਮੌਤ ਹੋਈ ਹੈ। ਹਾਲਾਂਕਿ ਸ਼ਨੀਵਾਰ ਨੂੰ ਆਏ ਕੇਸਾਂ ਨਾਲ਼ੋਂ ਇਹ ਗਿਣਤੀ ਘੱਟ ਹੈ ਪਰ ਕੇਸਾਂ ਵਿੱਚ ਅੰਕੜਾ ਹਜ਼ਾਰ ਤੋਂ ਵੱਧ ਹੋਣਾ ਚਿੰਤਾ ਦਾ ਵਿਸ਼ਾ ਹੈ। ਸ਼ਨੀਵਾਰ ਨੂੰ 1599 ਕੋਰੋਨਾ ਦੇ ਕੇਸ ਸਾਹਮਣੇ ਆਏ ਸੀ ਅਤੇ ਅੱਠ ਮੌਤਾਂ ਦਰਜ ਹੋਈਆਂ ਸਨ। ਹਾਲਾਂਕਿ ਸਿਡਨੀ ਦੇ ਕਈ ਖੇਤਰੀ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਤਾਲਾਬੰਦੀ ਵਿੱਚ ਰਾਹਤ ਦਿੱਤੀ ਗਈ ਸੀ ਪਰ ਉਹਨਾਂ ਨੂੰ ਵੀ ਨਿਯਮਾਂ ਦੀ ਪਾਲਣ ਕਰਨਾ ਜ਼ਰੂਰੀ ਹੋਵੇਗਾ।
ਪਾਕਿ ਪੱਤਰਕਾਰ ਸੰਗਠਨਾਂ ਨੇ PMDA ਕਾਨੂੰਨ ਨੂੰ ਕੀਤਾ ਖਾਰਿਜ, ਦੱਸਿਆ 'ਗੈਰ ਸੰਵਿਧਾਨਕ'
NEXT STORY