ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਇਨਫੈਕਸ਼ਨ 'ਚ ਤੇਜ਼ੀ ਕਾਰਣ 10 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਲਾਕਡਾਊਨ ਤੋਂ ਪਹਿਲਾਂ ਦੇਸ਼ ਭਰ ਦੇ ਬਾਜ਼ਾਰਾਂ 'ਚ ਕਾਫੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਬਾਜ਼ਾਰਾਂ 'ਚ ਕੋਰੋਨਾ ਦੇ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਗਈਆਂ। ਜ਼ਿਆਦਾਤਰ ਲੋਕਾਂ ਨੇ ਮਾਸਕ ਵੀ ਸੀ ਪਾਇਆ ਹੋਇਆ।ਪਾਕਿਸਤਾਨ ਸਰਕਾਰ ਨੇ ਈਦ 'ਤੇ ਆਵਾਜਾਈ 'ਚ ਤੇਜ਼ੀ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ 8 ਮਈ ਤੋਂ 10 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਡਿੱਗੀ ਪਾਣੀ ਵਾਲੀ ਟੈਂਕੀ, 7 ਬੱਚਿਆਂ ਦੀ ਮੌਤ
ਪਾਕਿਸਾਤਨ 'ਚ ਕੋਰੋਨਾ ਬੇਕਾਬੂ ਹੈ ਅਤੇ ਦਵਾਈਆਂ ਤੇ ਵੈਕਸੀਨ ਦੀ ਘਾਟ ਹੈ। ਅਜਿਹੀ ਹਾਲਾਤ 'ਚ ਸਖਤ ਲਾਕਡਾਊਨ ਲਾਇਆ ਗਿਆ ਹੈ। ਉਥੇ ਦੂਜੇ ਪਾਸੇ ਆਲ ਪਾਕਿਸਤਾਨ ਟ੍ਰੇਡਰਸ ਏਸੋਸੀਏਸ਼ਨ ਨੇ ਕਿਹਾ ਕਿ ਦੇਸ਼ ਦੇ ਸਾਰੇ ਵਪਾਰੀ ਆਪਣੇ ਕਾਰੋਬਾਰ ਨੂੰ ਈਦ ਤੱਕ ਖੁੱਲ੍ਹਾ ਰੱਖਣਗੇ। ਸਰਕਾਰ ਲਾਕਡਾਊਨ ਦਾ ਪਾਲਣ ਕਰਵਾਉਣਾ ਚਾਹੁੰਦੀ ਹੈ ਨਹੀਂ ਤਾਂ ਉਸ ਨੂੰ ਵਪਾਰੀਆਂ ਨੂੰ ਨੁਕਸਾਨ ਦੀ ਭਰਪਾਈ ਕਰਨੀ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਰਕਾਰ ਦੇ ਕਈ ਹੁਕਮ ਨਹੀਂ ਮੰਨੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਲਾਕਡਾਊਨ ਲੋਕਾਂ ਨੂੰ ਭੁੱਖਮਰੀ ਦੇ ਕਗਾਰ 'ਤੇ ਲੈ ਜਾਵੇਗਾ।
ਇਹ ਵੀ ਪੜ੍ਹੋ-ਅਫਗਾਨਿਸਤਾਨ 'ਚ ਸਕੂਲ ਨੇੜੇ ਬੰਬ ਧਮਾਕੇ 'ਚ 25 ਦੀ ਮੌਤ ਤੇ 50 ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਇਜ਼ਰਾਇਲ ਦੀ ਮਸਜਿਦ 'ਚ ਸੰਘਰਸ਼ ਦੌਰਾਨ 205 ਫਲਸਤੀਨੀ ਤੇ 17 ਪੁਲਸ ਮੁਲਾਜ਼ਮ ਜ਼ਖਮੀ
NEXT STORY