ਲੰਡਨ-ਬ੍ਰਿਟੇਨ 'ਚ ਕੋਰੋਨਾ ਦਾ ਕਹਿਰ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਪਿਛਲੇ ਹਫ਼ਤੇ 'ਚ ਹਰੇਕ 13 ਲੋਕਾਂ 'ਚੋਂ ਇਕ ਦੇ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਬ੍ਰਿਟੇਨ ਦੇ ਸਰਕਾਰੀ ਅੰਕੜਾ ਏਜੰਸੀ ਦੇ ਨਵੇਂ ਅੰਕੜਿਆਂ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। 'ਆਫ਼ਿਸ ਫ਼ਾਰ ਨੈਸ਼ਨਲ ਸਟੈਟਿਸਟਿਕਸ' ਨੇ ਸ਼ੁੱਕਰਵਾਰ ਨੂੰ ਕਿਹਾ ਕਿ 26 ਮਾਰਚ ਨੂੰ ਖ਼ਤਮ ਹਫ਼ਤੇ 'ਚ 49 ਲੱਖ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਅਨੁਮਾਨ ਸੀ, ਜੋ ਪਿਛਲੇ ਹਫ਼ਤੇ 'ਚ ਦਰਜ 43 ਲੱਖ ਤੋਂ ਜ਼ਿਆਦਾ ਸੀ।
ਇਹ ਵੀ ਪੜ੍ਹੋ : ਮਾਰਚ ’ਚ 121 ਸਾਲ ਬਾਅਦ ਪਈ ਭਿਆਨਕ ਗਰਮੀ, ਮੀਂਹ ਵੀ ਘੱਟ ਪਿਆ
ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਓਮੀਕ੍ਰੋਨ ਵੇਰੀਐਂਟ ਬੀ.ਏ. 2 ਦੇ ਕਾਰਨ ਹੈ। ਹਸਪਤਾਲ 'ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਅਤੇ ਮੌਤ ਦਰ ਫ਼ਿਰ ਤੋਂ ਵਧੀ ਹੈ, ਹਾਲਾਂਕਿ ਇਸ ਸਾਲ ਦੀ ਸ਼ੁਰੂਆਤ ਦੀ ਤੁਲਨਾ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਘੱਟ ਹੈ। 'ਯੂਨੀਵਰਸਿਟੀ ਆਫ਼ ਲੀਡਸ ਦੇ ਮੈਡਕੀਲ ਸਕੂਲ' 'ਚ ਐਸੋਸੀਏਟ ਪ੍ਰੋਫ਼ੈਸਰ ਸਟੀਫ਼ਨ ਗ੍ਰਿਫਿਨ ਨੇ ਕਿਹਾ ਕਿ ਮਾਮਲਿਆਂ ਦੀ ਵਧਦੀ ਗਿਣਤੀ ਸਾਡੇ ਟੀਕਿਆਂ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਸੁਰੱਖਿਆ ਲਈ ਖ਼ਤਰਾ ਹੈ।
ਇਹ ਵੀ ਪੜ੍ਹੋ : ਮਿੱਟੀ ਨੂੰ ਬਚਾਉਣ ਲਈ ਨਿਕਲੇ ਸਦਗੁਰੂ ਵਾਸਦੇਵ ਦਾ ਇਟਲੀ ਪਹੁੰਚਣ ’ਤੇ ਭਾਰਤੀ ਅੰਬੈਸੀ ਰੋਮ ਵੱਲੋਂ ਸਵਾਗਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮਿੱਟੀ ਨੂੰ ਬਚਾਉਣ ਲਈ ਨਿਕਲੇ ਸਦਗੁਰੂ ਵਾਸਦੇਵ ਦਾ ਇਟਲੀ ਪਹੁੰਚਣ ’ਤੇ ਭਾਰਤੀ ਅੰਬੈਸੀ ਰੋਮ ਵੱਲੋਂ ਸਵਾਗਤ
NEXT STORY