ਇੰਟਰਨੈਸ਼ਨਲ ਡੈਸਕ : ਮੈਕਸੀਕੋ ’ਚ ਕੋਰੋਨਾ ਮੁੜ ਮਾਰੂ ਹੋਣਾ ਸ਼ੁਰੂ ਹੋ ਗਿਆ ਹੈ ਤੇ ਉਥੇ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਸ਼ੁਰੂ ਹੋ ਗਈ ਹੈ। ਇਥੇ ਕੋਰੋਨਾ ਦੇ ਮਾਮਲਿਆਂ ’ਚ ਪਿਛਲੇ ਹਫ਼ਤੇ ਦੀ ਤੁਲਨਾ ’ਚ 29 ਫੀਸਦੀ ਵਾਧਾ ਹੋਇਆ ਹੈ। ਦੇਸ਼ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਕਿਹਾ ਕਿ ਨੌਜਵਾਨਾਂ ’ਚ ਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਵਾਇਰਸ ਦੇ ਮਾਮਲੇ ਪਿਛਲੇ ਸਾਲ ਸਤੰਬਰ ’ਚ ਵਧੇ ਮਾਮਲਿਆਂ ਦੇ ਬਰਾਬਰ ਹਨ। ਜਨਵਰੀ ’ਚ ਕੋਰੋਨਾ ਮਾਮਲਿਆਂ ’ਚ ਵੱਡੀ ਪੱਧਰ ’ਤੇ ਵਾਧਾ ਹੋਇਆ, ਜਦਕਿ ਜੂਨ ਤਕ ਇਨ੍ਹਾਂ ’ਚ ਕਮੀ ਆਉਣੀ ਸ਼ੁਰੂ ਹੋ ਗਈ ਸੀ।
ਇਹ ਵੀ ਪੜ੍ਹੋ : ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ
ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਹੁਣ ਦੇਸ਼ ਦੇ ਹਸਪਤਾਲਾਂ ’ਚ 22 ਫੀਸਦੀ ਬੈੱਡ ਭਰੇ ਹੋਏ ਹਨ, ਉਥੇ ਹੀ ਪਿਛਲੀ ਲਹਿਰ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਹਸਪਤਾਲ ਭਰੇ ਹੋਏ ਸਨ। ਸਿਹਤ ਵਿਭਾਗ ਦੇ ਉਪ ਸਕੱਤਰ ਲੋਪੇਜ ਗਾਟੇਲ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਡੈਲਟਾ ਰੂਪ ਕਾਰਨ ਨਹੀਂ ਬਲਕਿ ਲੋਕਾਂ ਦੀਆਂ ਸਰਗਰਮੀਆਂ ਵਧਣ ਕਾਰਨ ਹੋਇਆ ਹੈ। ਜ਼ਿਕਰਯੋਗ ਹੈ ਕਿ ਦੁਨੀਆ ’ਚ ਕੋਰੋਨਾ ਵਾਇਰਸ ਨੇ ਮੁੜ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਅਤੇ ਬੀਤੇ ਦਿਨ 4 ਲੱਖ 68 ਹਜ਼ਾਰ 187 ਲੋਕ ਇਸ ਵਾਇਰਸ ਦੀ ਲਪੇਟ ’ਚ ਆਏ ਸਨ ਤੇ 3 ਲੱਖ 64 ਹਜ਼ਾਰ 573 ਲੋਕਾਂ ਨੇ ਕੋਰੋਨਾ ਤੋਂ ਜੰਗ ਜਿੱਤੀ। ਇਸ ਦੌਰਾਨ 8230 ਲੋਕਾਂ ਦੀ ਕੋਰੋਨਾ ਕਾਰਨ ਜਾਨ ਵੀ ਗਈ। ਸਭ ਤੋਂ ਜ਼ਿਆਦਾ ਮਾਮਲੇ ਇਕ ਵਾਰ ਮੁੜ ਬ੍ਰਾਜ਼ੀਲ ’ਚ ਸਾਹਮਣੇ ਆਏ। ਭਾਰਤ ਤੇ ਇੰਡੋਨੇਸ਼ੀਆ ’ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ।
ਤਾਲਿਬਾਨ ਨੂੰ ਸਮਰਥਨ ਦੇਣ ’ਤੇ ਅਫਗਾਨਿਸਤਾਨ ਦਾ ਪਾਕਿ ’ਤੇ ਹਮਲਾ, ਕਿਹਾ-ਬਾਰਿਸ਼ਾਂ ਨਾਲ ਦੋਸਤੀ ਚੰਗੀ ਨਹੀਂ ਹੁੰਦੀ
NEXT STORY