ਮਾਸਕੋ- ਰੂਸ ਦੀਆਂ ਖੁਫੀਆ ਏਜੰਸੀਆਂ ਵਲੋਂ ਕੋਰੋਨਾ ਵਾਇਰਸ ਦੇ ਟੀਕੇ ਨਾਲ ਸਬੰਧਤ ਜਾਣਕਾਰੀ ਚੋਰੀ ਕਰਨ ਦੇ ਦੋਸ਼ਾਂ ਦਾ ਬ੍ਰਿਟੇਨ ਵਿਚ ਰੂਸ ਦੇ ਅੰਬੈਸਡਰ ਨੇ ਖੰਡਨ ਕੀਤਾ ਹੈ। ਆਂਦਰੇਈ ਕੇਲਿਨ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਵਲੋਂ ਲਾਏ ਜਾ ਰਹੇ ਦੋਸ਼ ਬਿਨਾਂ ਆਧਾਰ ਦੇ ਹਨ।
ਉਨ੍ਹਾਂ ਕਿਹਾ ਕਿ ਮੈਂ ਇਸ ਕਹਾਣੀ ਵਿਚ ਵਿਸ਼ਵਾਸ ਨਹੀਂ ਕਰਦਾ, ਇਹ ਬਿਨਾਂ ਆਧਾਰ ਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਹੈਕਰਾਂ ਬਾਰੇ ਬ੍ਰਿਟਿਸ਼ ਮੀਡੀਆ ਤੋਂ ਪਤਾ ਚੱਲਿਆ। ਇਸ ਦੁਨੀਆ ਵਿਚ ਕਿਸੇ ਵੀ ਤਰ੍ਹਾਂ ਦੇ ਕੰਪਿਊਟਰ ਹੈਕਰ ਨੂੰ ਕਿਸੇ ਦੇਸ਼ ਨਾਲ ਸਬੰਧ ਦੱਸਣਾ ਅਸੰਭਵ ਹੈ।
ਅਮਰੀਕਾ, ਬ੍ਰਿਟੇਨ, ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਵੀਰਵਾਰ ਨੂੰ ਦੋਸ਼ ਲਗਾਇਆ ਸੀ ਕਿ ਰੂਸ ਖੁਫੀਆ ਵਿਭਾਗ ਦੇ ਕੋਜੀ ਬੀਅਰ ਨਾਂ ਦੇ ਹੈਕਰਾਂ ਦਾ ਸਮੂਹ ਇਕ ਵਿਸ਼ੇਸ਼ ਸਾਫਟਵੇਅਰ ਦੀ ਸਹਾਇਤਾ ਨਾਲ ਕੋਵਿਡ-19 ਦੇ ਟੀਕੇ ਬਣਾ ਰਹੇ ਅਕਾਦਮਿਕ ਅਤੇ ਫਾਰਮਾ ਸੰਸਥਾਨਾਂ ਦੇ ਖੋਜ ਦੀ ਜਾਣਕਾਰੀ ਚੋਰੀ ਕਰ ਰਿਹਾ ਹੈ। ਅਜੇ ਕਿਸੇ ਮਹੱਤਵਪੂਰਣ ਜਾਣਕਾਰੀ ਦੇ ਚੋਰੀ ਹੋਣ ਦਾ ਸਬੂਤ ਨਹੀਂ ਮਿਲਿਆ। ਬ੍ਰਿਟਿਸ਼ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਵੀ ਕਿਹਾ ਕਿ ਰੂਸੀ ਖੁਫੀਆ ਵਿਭਾਗ ਨੇ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਕੇਲਿਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਬ੍ਰਿਟੇਨ ਦੀ ਘਰੇਲੂ ਰਾਜਨੀਤੀ ਵਿਚ ਦਖਲ-ਅੰਦਾਜ਼ੀ ਕਰਨ ਵਿਚ ਕੋਈ ਰੁਚੀ ਨਹੀਂ ਹੈ।
ਨਿਊਜ਼ੀਲੈਂਡ 'ਚ ਵਧੇ ਕੋਰੋਨਾ ਮਾਮਲੇ, 3 ਨਵੇਂ ਮਾਮਲੇ ਦਰਜ
NEXT STORY