ਨਿਊਯਾਰਕ (ਇੰਟ.)– ਜਿਵੇਂ-ਜਿਵੇਂ ਘਰ ਵਿਚ ਰਹਿਣ ਦੇ ਹੁਕਮਾਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ, ਸ਼ਹਿਰ ਵਪਾਰ ਲਈ ਫਿਰ ਤੋਂ ਖੁੱਲ੍ਹ ਰਿਹਾ ਹੈ, ਉਸੇ ਤਰ੍ਹਾਂ ਹੀ ਕਈ ਡਾਕਟਰਾਂ ਤੇ ਹਸਪਤਾਲ ਕਰਮਚਾਰੀਆਂ ਨੂੰ ਲੋਕਾਂ ਦੇ ਇਲਾਜ ਲਈ ਵਾਪਸ ਬੁਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੋਰੋਨਾ ਦੇ ਕਾਰਣ ਰੂਟੀਨ ਚੈੱਕਅਪ ਬੰਦ ਕਰ ਦਿੱਤੀ ਗਈ ਸੀ। ਮਰੀਜ਼ਾਂ ਦੇ ਰੂਟੀਨ ਕਲੀਨਕ ਦੌਰੇ ਰੱਦ ਕੀਤੇ ਗਏ ਜਾਂ ਫਿਰ ਆਨਲਾਈਨ ਸੈਸ਼ਨਾਂ ਵਿਚ ਬਦਲ ਦਿੱਤੇ ਗਏ। ਇਸ ਨਾਲ ਹਸਪਤਾਲਾਂ ਤੇ ਕਲੀਨਕਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ। ਮੈਡੀਕਲ ਪ੍ਰੈਕਟਿਸ ਬੰਦ ਹੋ ਗਈ ਹੈ।
ਦੂਜੇ ਪਾਸੇ ਜ਼ਿਆਦਾਤਰ ਰੋਗੀ, ਜਿਹੜੇ ਘੱਟ ਤੋਂ ਘੱਟ ਸਥਿਰ ਸਥਿਤੀ ਵਾਲੇ ਹੁੰਦੇ ਹਨ, ਨੂੰ ਲੱਗਦਾ ਹੈ ਕਿ ਉਹ ਬਿਲਕੁਲ ਠੀਕ ਹੋ ਗਏ ਹਨ। ਹਾਲ ਹੀ ਦੇ ਇਕ ਸਰਵੇਖਣ ਵਿਚ ਸਿਰਫ 10 ਵਿਚੋਂ 1 ਨੇ ਹੀ ਕਿਹਾ ਕਿ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਇਲਾਜ ਵਿਚ ਦੇਰੀ ਨਾਲ ਸਿਹਤ ਖਰਾਬ ਹੋ ਰਹੀ ਹੈ। 80 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਪਹਿਲਾਂ ਦੀ ਤਰ੍ਹਾਂ ਹੈ। ਲੋਕਾਂ ਨੇ ਕੋਰੋਨਾ ਦੇ ਡਰ ਨਾਲ ਡਾਕਟਰਾਂ ਕੋਲ ਜਾਣਾ ਬੰਦ ਕਰ ਦਿੱਤਾ ਹੈ।
ਆਪਣੇ ਇਲਾਜ ਨੂੰ ਟਾਲਣ ਕਰਨ ਨਾਲ ਨਿਕਲੇ ਭਿਆਨਕ ਨਤੀਜੇ
ਆਪਣੇ ਇਲਾਜ ਨੂੰ ਮੁਲਤਵੀ ਕਰਨ ਨਾਲ ਗੈਰ-ਕੋਵਿਡ-19 ਬੀਮਾਰੀਆਂ ਵਾਲੇ ਕੁਝ ਰੋਗੀਆ ਦੇ ਲਈ ਭਿਆਨਕ ਸਿਹਤ ਨਤੀਜੇ ਸਾਹਮਣੇ ਆਏ ਹਨ, ਜਿਵੇਂ ਕਿ ਨਵੇਂ ਕੈਂਸਰ ਵਾਲੇ ਮਰੀਜ਼, ਜਿਹੜੇ ਬਿਨਾਂ ਇਲਾਜ ਤੋਂ ਰਹਿ ਗਏ, ਕਿਉਂਕਿ ਜਾਂ ਤਾਂ ਪੇਸ਼ੈਂਟਸ ਦੀ ਅਪਾਇੰਟਮੈਂਟ ਰੱਦ ਕਰ ਦਿੱਤੀ ਗਈ ਹੈ ਸੀ ਜਾਂ ਕਿਉਂਕਿ ਮਰੀਜ਼ ਕੋਰੋਨਾ ਦੇ ਡਰ ਤੋਂ ਹਸਪਤਾਲ ਜਾਣ ਤੋਂ ਬਚਦੇ ਸਨ। ਨਿਊਯਾਰਕ ਵਰਗੇ ਵੱਡੇ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਜ਼ਿਆਦਾਤਰ ਅਜਿਹੇ ਹੀ ਮਰੀਜ਼ ਸ਼ਾਮਲ ਹਨ। ਫਿਰ ਵੀ ਜ਼ਿਆਦਾਤਰ ਰੋਗੀਆ ਨੂੰ ਅਜਿਹਾ ਲੱਗਦਾ ਹੈ ਕਿ ਉਹ ਡਾਕਟਰ ਦੇ ਬਿਨਾਂ ਇਸ ਤੋਂ ਬਿਹਤਰ ਹਨ। ਸ਼ਾਇਦ ਰੋਗੀਆ ਨੇ ਚੰਗੀਆ ਆਦਤਾਂ ਨੂੰ ਅਪਣਾ ਲਿਆ, ਜਿਸ ਨਾਲ ਨੁਕਸਾਨ ਘੱਟ ਹੋਇਆ ਹੈ, ਜਿਵੇਂ ਕਿ ਸਿਗਰਟਨੋਸ਼ੀ ਘੱਟ ਤੇ ਕਸਰਤ ਵੱਧ। ਸ਼ਾਇਦ ਤਣਾਅ ਵਿਚ ਭਾਰੀ ਵਾਧੇ ਨੂੰ ਪਰਿਵਾਰ ਨਾਲ ਵੱਧ ਸਮਾਂ ਬਿਤਾਉਣ ਨਾਲ ਸੰਤੁਲਤ ਕਰ ਲਿਆ ਗਿਆ। ਅਮਰੀਕੀਆ ਦਾ ਮੰਨਣਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਦੇਖਭਾਲ ਦੀ ਲੋੜ ਨਹੀਂ ਹੁੰਦੀ ਹੈ, ਜਿਹੜੀ ਉਨ੍ਹਾਂ ਦੇ ਡਾਕਟਰ ਪ੍ਰਦਾਨ ਕਰਦੇ ਹਨ।
20 ਫੀਸਦੀ ਤੱਕ ਸਰਜਰੀ ਦੀ ਲੋੜ ਨਹੀਂ
ਮਰੀਜ਼ਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਅਧਿਐਨ ਦੱਸਦੇ ਹਨ ਕਿ ਕੁਝ ਵਿਸ਼ਸ਼ੇਤਾਵਾਂ ਵਿਚ 20 ਫੀਸਦੀ ਤਕ ਸਰਜਰੀ ਦੀ ਲੋੜ ਨਹੀਂ ਹੁੰਦੀ। ਕਈ ਵਾਰ ਦੇਖਿਆ ਗਿਆ ਹੈ ਕਿ ਜਟਿਲਤਾਵਾਂ ਦੇ ਬਾਵਜੂਦ ਬੀਮਾਰੀ ਕਦੇ-ਕਦੇ ਆਪਣੇ ਆਪ ਠੀਕ ਹੋ ਜਾਂਦੀ ਹੈ ਤੇ ਕੁਝ ਮਾਮਲਿਆਂ ਵਿਚ ਪਹਿਲਾਂ ਸਰਜਰੀ ਦੀ ਲੋੜ ਨਹੀਂ ਹੁੰਦੀ ਪਰ ਰੋਗ ਦਾ ਇਲਾਜ ਨਾ ਕਰਵਾਉਣਾ ਠੀਕ ਨਹੀਂ। ਉਥੇ ਹੀ ਕਈ ਲੋਕ ਆਪਣੇ ਆਪ ਨੂੰ ਡਾਕਟਰਾਂ ਤੋਂ ਵੱਧ ਸਮਝਦਾਰ ਮੰਨਣ ਲੱਗੇ, ਜਿਸ ਕਾਰਣ ਕੋਰੋਨਾ ਦੇ ਕੇਸ ਵੱਧ ਗੰਭੀਰ ਹੋਏ। ਅਮਰੀਕਾ ਦਾ ਸਾਲਾਨਾ ਹੈਲਥ ਬਜਟ 88 ਲੱਖ 66 ਹਜ਼ਾਰ ਕਰੋੜ ਰੁਪਏ (1,248.8 ਅਰਬ ਡਾਲਰ) ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਬੀਤੇ 24 ਘੰਟਿਆਂ ਵਿਚ 1297 ਲੋਕਾਂ ਨੇ ਆਪਣੀ ਜਾਨ ਗੁਆਈ ਹੈ।
14 ਸਾਲ ਦੀ ਬੱਚੀ ਨੂੰ ਨਹੀਂ ਲੱਗਾ ਪ੍ਰੈਗਨੈਂਸੀ ਦਾ ਪਤਾ, ਕਾਰ 'ਚ ਦਿੱਤਾ ਬੱਚੇ ਨੂੰ ਜਨਮ
NEXT STORY