ਸਿਡਨੀ— ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਫਲਾਈਟਾਂ ਰੱਦ ਕਰ ਦਿੱਤੀਆਂ ਹਨ। ਇਸ ਕਾਰਨ ਬਹੁਤ ਸਾਰੇ ਅਜਿਹੇ ਲੋਕ ਵਿਦੇਸ਼ਾਂ 'ਚ ਫਸ ਗਏ ਹਨ, ਜਿਨ੍ਹਾਂ ਦੇ ਪਰਿਵਾਰਾਂ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਬਹੁਤ ਸਾਰੇ ਹਰਿਆਣਵੀ ਅਤੇ ਪੰਜਾਬੀ ਆਸਟ੍ਰੇਲੀਆ 'ਚ ਹੀ ਹਨ, ਜੋ ਸੁਰੱਖਿਆ ਕਾਰਨਾਂ ਕਰਕੇ ਆਪਣੀ ਯਾਤਰਾ ਰੱਦ ਕਰ ਰਹੇ ਹਨ। ਆਸਟ੍ਰੇਲੀਆ ਦੇ ਵਿਦੇਸ਼ ਅਤੇ ਟਰੇਡ ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ ਤੋਂ ਰੋਕ ਦਿੱਤਾ ਹੈ ਤੇ ਉਨ੍ਹਾਂ ਨੇ ਲੈਵਲ 4 ਦੀ ਐਮਰਜੈਂਸੀ ਲਗਾ ਦਿੱਤੀ ਹੈ। ਇਸ ਦਾ ਕਾਰਨ ਇਹ ਹੈ ਕਿ ਆਸਟ੍ਰੇਲੀਆ 'ਚ 12 ਲੋਕਾਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਸਭ ਤੋਂ ਵਧ ਨੁਕਸਾਨ ਉਨ੍ਹਾਂ ਦਾ ਹੈ ਜਿਨ੍ਹਾਂ ਨੇ ਟਿਕਟਾਂ ਬੁੱਕ ਕਰਵਾਈਆਂ ਸਨ, ਹੁਣ ਉਨ੍ਹਾਂ ਦਾ ਪੈਸਾ ਤੇ ਸਮਾਂ ਬਰਬਾਦ ਗਿਆ। ਇਸ ਦੇ ਨਾਲ ਹੀ ਅਗਲੀ ਟਿਕਟ ਲਈ ਉਨ੍ਹਾਂ ਨੂੰ ਹੋਰ ਪੈਸੇ ਖਰਚਣੇ ਪੈਣਗੇ।
ਮੈਲਬੌਰਨ ਤੇ ਬ੍ਰਿਸਬੇਨ 'ਚ ਰਹਿ ਰਹੇ ਇਕ ਪੰਜਾਬੀਆਂ ਨੇ ਅੰਗਰੇਜ਼ੀ ਅਖਬਾਰ ਨੂੰ ਦੱਸਿਆ ਕਿ ਵਾਇਰਸ ਕਾਰਨ ਉਹ ਆਪਣੇ ਪਰਿਵਾਰਾਂ ਤੇ ਦੋਸਤਾਂ ਨੂੰ ਮਿਲਣ ਦਾ ਪ੍ਰੋਗਰਾਮ ਰੱਦ ਕਰ ਰਹੇ ਹਨ ਕਿਉਂਕਿ ਯਾਤਰਾ ਦੌਰਾਨ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦਾ ਵਧੇਰੇ ਖਤਰਾ ਮੰਡਰਾਅ ਰਿਹਾ ਹੈ। ਇਕ ਪੰਜਾਬੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੀ ਧੀ ਦੇ ਵਿਆਹ 'ਤੇ ਜਾਣ ਲਈ ਤਿਆਰੀਆਂ ਕਰ ਰਿਹਾ ਸੀ। ਉਸ ਨੇ ਦੱਖਣੀ ਚੀਨ ਏਅਰਲਾਈਨਜ਼ 'ਚ ਦਸੰਬਰ ਮਹੀਨੇ 4 ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ ਪਰ ਹੁਣ ਵਾਇਰਸ ਫੈਲਣ ਕਾਰਨ ਹੁਣ ਉਹ ਇਸ ਫਲਾਈਟ 'ਚ ਸਫਰ ਨਹੀਂ ਕਰਨਗੇ ਤੇ ਏਅਰ ਇੰਡੀਆ ਦੀ ਫਲਾਈਟ 'ਚ ਜਾਣਗੇ। ਉਨ੍ਹਾਂ ਕਿਹਾ ਕਿ ਉਹ ਚੀਨੀ ਏਅਰਲਾਈਨਜ਼ 'ਚ ਸਫਰ ਕਰਕੇ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ। ਹੋਰ ਵੀ ਬਹੁਤ ਸਾਰੇ ਪੰਜਾਬੀਆਂ ਨੇ ਇਸ ਤਰ੍ਹਾਂ ਦੇ ਹੀ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਉਹ ਵਿਆਹ ਨਹੀਂ ਜਾਣਗੇ ਜਿਸ ਕਾਰਨ ਵਿਆਹ ਦੇ ਜਸ਼ਨ ਫਿੱਕੇ ਰਹਿਣਗੇ।
ਜ਼ਿਕਰਯੋਗ ਹੈ ਕਿ ਭਾਰਤ 'ਚ ਵਿਆਹਾਂ ਦੇ ਸੀਜ਼ਨ ਦੌਰਾਨ ਬਹੁਤ ਸਾਰੇ ਲੋਕਾਂ ਨੇ ਟਿਕਟਾਂ ਬੁੱਕ ਕਰਵਾ ਲਈਆਂ ਸਨ ਪਰ ਹੁਣ ਬਹੁਤ ਸਾਰੇ ਲੋਕਾਂ ਨੂੰ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਤਾਂ ਸਫਰ ਕਰਨ ਤੋਂ ਬਚਣ ਲਈ ਯਾਤਰਾ ਰੱਦ ਹੀ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਜਿਹੜੇ ਲੋਕ ਇਕ ਫਰਵਰੀ ਤੋਂ ਚੀਨ 'ਚ ਹਨ, ਉਹ ਵੀ ਅਣਮਿੱਥੇ ਸਮੇਂ ਤਕ ਆਸਟ੍ਰੇਲੀਆ ਨਹੀਂ ਆ ਸਕਣਗੇ। ਹਾਲਾਂਕਿ ਆਸਟ੍ਰੇਲੀਅਨ ਨਾਗਰਿਕ ਜਾਂ ਪੱਕੇ ਨਾਗਰਿਕਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਪਰਿਵਾਰ ਕੋਲ ਆਉਣ 'ਤੇ ਕੋਈ ਰੋਕ ਨਹੀਂ ਲੱਗੇਗੀ।
ਪਾਕਿ 'ਚ ਅੰਤਮ ਸੰਸਕਾਰ ਹੋਇਆ ਮਹਿੰਗਾ, ਕਈ ਹਿੰਦੂ ਦਫਨਾ ਰਹੇ ਨੇ ਲਾਸ਼ਾਂ
NEXT STORY